ਚੰਡੀਗੜ੍ਹ (ਪਾਲ) : ਫਰਵਰੀ 'ਚ ਪੱਛਮੀ ਪੌਣਾਂ ਜ਼ਿਆਦਾ ਸਰਗਰਮ ਨਹੀਂ ਹੋਈਆਂ। ਇਹੀ ਕਾਰਨ ਹੈ ਕਿ ਮਾਰਚ ਦੇ ਸ਼ੁਰੂਆਤੀ ਹਫ਼ਤਿਆਂ 'ਚ ਹੀ ਸ਼ਹਿਰ ਦਾ ਦਿਨ ਦਾ ਪਾਰਾ ਉੱਪਰ ਵੱਲ ਜਾ ਰਿਹਾ ਹੈ। ਚੰਡੀਗੜ੍ਹ ਮੌਸਮ ਕੇਂਦਰ ਦੇ ਡਾਇਰੈਕਟਰ ਮਨਮੋਹਨ ਸਿੰਘ ਮੁਤਾਬਕ ਮਾਰਚ ਦੇ ਸ਼ੁਰੂ 'ਚ ਹੀ ਆਮ ਤੌਰ ’ਤੇ ਪਾਰਾ ਉੱਪਰ ਜਾਣ ਲੱਗਦਾ ਹੈ ਪਰ ਘੱਟ ਪੱਛਮੀ ਪੌਣਾਂ ਦਾ ਅਸਰ ਕਾਫ਼ੀ ਹੈ। ਲਾਂਗ ਫੋਰਕਾਸਟ 'ਚ 16 ਮਾਰਚ ਨੂੰ ਪੱਛਮੀ ਪੌਣਾਂ ਵੇਖ ਰਹੇ ਹਾਂ, ਜਿਸ ਦਾ ਅਸਰ 17, 18 ਅਤੇ 19 ਮਾਰਚ ਨੂੰ ਹੋਵੇਗਾ। ਮੀਂਹ ਦੀ ਚੰਗੀ ਸੰਭਾਵਨਾ ਬਣੀ ਹੋਈ ਹੈ। ਮੀਂਹ ਤੋਂ ਬਾਅਦ ਤਾਪਮਾਨ 'ਚ 3 ਤੋਂ 4 ਡਿਗਰੀ ਦੀ ਗਿਰਾਵਟ ਵੇਖੀ ਜਾਵੇਗੀ। ਪਿਛਲੇ ਕੁੱਝ ਸਾਲਾਂ ਦੇ ਅੰਕੜੇ ਵੇਖੀਏ ਤਾਂ ਪਤਾ ਲੱਗਦਾ ਹੈ ਕਿ ਇਸ ਵਾਰ ਤਾਪਮਾਨ ਕੁੱਝ ਤੇਜ਼ੀ ਨਾਲ ਉੱਪਰ ਵੱਲ ਜਾ ਰਿਹਾ ਹੈ। 13 ਸਾਲਾਂ ਦੌਰਾਨ ਮਾਰਚ 'ਚ ਵੱਧ ਤੋਂ ਵੱਧ ਤਾਪਮਾਨ ਜੋ ਦਰਜ ਹੋਏ ਹਨ, ਉਹ ਮਹੀਨੇ ਦੇ ਅਖ਼ੀਰ 'ਚ ਦਰਜ ਹੋਏ ਹਨ, ਜਦੋਂਕਿ ਮੰਗਲਵਾਰ ਹੁਣ ਤੱਕ ਸਭ ਤੋਂ ਜ਼ਿਆਦਾ ਤਾਪਮਾਨ ਰਿਕਾਰਡ ਹੋਇਆ। ਦਿਨ ਦਾ ਪਾਰਾ 31.3 ਡਿਗਰੀ ਰਿਹਾ, ਜਦੋਂ ਕਿ ਹੇਠਲਾ ਤਾਪਮਾਨ 15.1 ਡਿਗਰੀ ਰਿਹਾ।
ਸਿਹਤ ਵਿਭਾਗ ਨੇ ਐਡਵਾਈਜ਼ਰੀ ਕੀਤੀ ਜਾਰੀ
ਉੱਥੇ ਹੀ ਸਿਹਤ ਵਿਭਾਗ ਨੇ ਮੰਗਲਵਾਰ ਵੱਧਦੇ ਤਾਪਮਾਨ ਅਤੇ ਗਰਮ ਹਵਾਵਾਂ ਨੂੰ ਵੇਖਦੇ ਹੋਏ ਐਡਵਾਈਜ਼ਰੀ ਜਾਰੀ ਕੀਤੀ ਹੈ, ਜਿਸ 'ਚ ਸ਼ਹਿਰ ਦੀਆਂ ਸਿਹਤ ਸਹੂਲਤਾਂ ਸਬੰਧੀ ਦੱਸਿਆ ਗਿਆ ਹੈ। ਐਡਵਾਈਜ਼ਰੀ 'ਚ ਕਿਹਾ ਗਿਆ ਹੈ ਕਿ ਗਰਮੀਆਂ 'ਚ ਅੱਗ ਲੱਗਣ ਦੀਆਂ ਘਟਨਾਵਾਂ ਜ਼ਿਆਦਾ ਵਾਪਰਦੀਆਂ ਹਨ, ਇਸ ਲਈ ਜ਼ਿਆਦਾ ਸਾਵਧਾਨੀ ਵਰਤਣ ਦੀ ਲੋੜ ਹੈ। ਸਾਰੇ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ 'ਚ ਵੀ 10 ਦਿਨਾਂ 'ਚ ਫਾਇਰ ਸੇਫਟੀ ਨੂੰ ਚੈੱਕ ਕਰਨ ਦਾ ਆਡਿਟ ਕੀਤਾ ਜਾਵੇਗਾ। ਸਿਵਲ ਹਸਪਤਾਲ ਅਤੇ ਨਿੱਜੀ ਹਸਪਤਾਲਾਂ 'ਚ ਮਾਕ ਡਰਿੱਲ ਕੀਤਾ ਜਾਵੇਗਾ। ਨੋਡਲ ਅਫ਼ਸਰ ਡਾ. ਮਨਪ੍ਰੀਤ ਸਿੰਘ ਅਤੇ ਡਾ. ਮਨਜੀਤ ਸਿੰਘ ਨੂੰ ਆਕਸੀਜਨ ਸਬੰਧੀ ਇੰਸਪੈਕਸ਼ਨ ਕਰਨ ਲਈ ਕਿਹਾ ਗਿਆ ਹੈ। ਦੂਜੇ ਯੰਤਰਾਂ ਦੇ ਨਾਲ ਹੀ ਐਮਰਜੈਂਸੀ 'ਚ ਵਰਤੀਆਂ ਜਾਣ ਵਾਲੀਆਂ ਦਵਾਈਆਂ ਜਿਵੇਂ ਵਾਇਰਸ ਅਤੇ ਦੂਜੇ ਲਿਕਵਿਡ ਫਲੂਡ ਸਟਾਕ 'ਚ ਰੱਖਣ ਲਈ ਕਿਹਾ ਗਿਆ ਹੈ। ਸਕੂਲ ਹੈਲਥ ਵੈੱਲਨੈੱਸ ਮੈਸੇਂਜਰ ਤਹਿਤ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਜਾਗਰੂਕ ਕੀਤਾ ਜਾਵੇਗਾ।
GNA ਯੂਨੀਵਰਸਿਟੀ ਵਿਖੇ ਸਾਈਕਲਿੰਗ ਮੈਰਾਥਨ 2023 ਦਾ ਹੋਇਆ ਸ਼ਾਨਦਾਰ ਆਯੋਜਨ
NEXT STORY