ਚੰਡੀਗੜ੍ਹ (ਪਾਲ) : ਨਵੇਂ ਸਾਲ ਦੇ ਪਹਿਲੇ ਹੀ ਦਿਨ ਲੋਕਾਂ ਨੂੰ ਕੋਹਰੇ ਤੇ ਕੜਾਕੇ ਦੀ ਠੰਡ ਦਾ ਸਾਹਮਣਾ ਕਰਨਾ ਪਿਆ। ਅਗਲੇ 2 ਦਿਨਾਂ ਲਈ ਕੋਲਡ ਡੇਅ ਅਤੇ ਸੀਵੀਅਰ ਕੋਲਡ ਡੇਅ ਦੀ ਚਿਤਾਵਨੀ ਚੰਡੀਗੜ੍ਹ ਮੌਸਮ ਕੇਂਦਰ ਨੇ ਜਾਰੀ ਕੀਤੀ ਹੈ। ਵੀਰਵਾਰ ਲਈ ਆਰੇਂਜ ਤੇ ਸ਼ੁੱਕਰਵਾਰ ਨੂੰ ਯੈਲੋ ਅਲਰਟ ਵਿਭਾਗ ਨੇ ਜਾਰੀ ਕੀਤਾ ਹੈ। ਪਿਛਲੇ ਕਈ ਦਿਨਾਂ ਤੋਂ ਲਗਾਤਾਰ ਸ਼ਹਿਰ ’ਚ ਕੋਹਰਾ ਤੇ ਬੱਦਲਵਾਈ ਹੈ। ਧੁੱਪ ਨਾ ਨਿਕਲਣ ਕਾਰਨ ਦਿਨ ਦੇ ਪਾਰੇ ’ਚ ਵੱਡੀ ਗਿਰਾਵਟ ਦਰਜ ਆਈ ਹੈ। ਬੁੱਧਵਾਰ ਨੂੰ ਵੱਧ ਤੋਂ ਵੱਧ ਤਾਪਮਾਨ ਆਮ ਨਾਲੋਂ 7 ਡਿਗਰੀ ਘੱਟ ਦਰਜ ਹੋਇਆ ਹੈ। ਦਿਨ ਦਾ ਤਾਪਮਾਨ 11.3 ਡਿਗਰੀ ਤੇ ਰਾਤ ਦਾ ਤਾਪਮਾਨ 8.7 ਡਿਗਰੀ ਦਰਜ ਕੀਤਾ ਗਿਆ, ਜੋ ਆਮ ਨਾਲੋਂ ਇਕ ਡਿਗਰੀ ਘੱਟ ਰਿਹਾ। ਵਿਭਾਗ ਮੁਤਾਬਕ ਸ਼ਹਿਰ ’ਚ ਅਗਲੇ ਕੁੱਝ ਦਿਨ ਸਵੇਰ-ਸ਼ਾਮ ਦਾ ਕੋਹਰਾ ਬਣਿਆ ਰਹੇਗਾ ਪਰ ਹਾਲੇ ਵਿਜ਼ੀਬਿਲਟੀ 1200 ਦੇ ਆਸ-ਪਾਸ ਹੈ। ਵਿਭਾਗ ਦੇ ਲਾਂਗ ਫਾਰਕਾਸਟ ਨੂੰ ਦੇਖੀਏ ਤਾਂ ਇਸ ਹਫ਼ਤੇ ਹਲਕੀ ਬਾਰਸ਼ ਦੀ ਸੰਭਾਵਨਾ ਹੈ। 6 ਜਨਵਰੀ ਨੂੰ ਬੱਦਲਵਾਈ ਦੇ ਨਾਲ ਬਾਰਿਸ਼ ਦੀ ਸੰਭਾਵਨਾ ਹੈ।
ਇਸ ਹਫ਼ਤੇ ਸਰਗਰਮ ਹੋਵੇਗੀ ਪੱਛਮੀ ਗੜਬੜੀ
ਪਿਛਲੇ 24 ਘੰਟਿਆਂ ’ਚ ਹਰਿਆਣਾ, ਪੰਜਾਬ ਸਣੇ ਆਸਪਾਸ ਦੇ ਕਈ ਸੂਬਿਆਂ ’ਚ ਬੇਹੱਦ ਸੰਘਣਾ ਕੋਹਰਾ ਪਿਆ। ਵਿਭਾਗ ਅਨੁਸਾਰ ਪੱਛਮੀ ਗੜਬੜੀ ਇਸ ਹਫ਼ਤੇ ਸਰਗਰਮ ਹੋਵੇਗੀ। ਇਸ ਕਾਰਨ 5 ਤੇ 6 ਜਨਵਰੀ ਨੂੰ ਉੱਤਰ ਪੱਛਮੀ ਭਾਰਤ ਦੇ ਮੈਦਾਨੀ ਭਾਗਾਂ ’ਚ ਬਾਰਸ਼ ਦੀ ਸੰਭਾਵਨਾ ਹੈ।
ਅਗਲੇ ਤਿੰਨ ਦਿਨ ਅਜਿਹਾ ਰਹੇਗਾ ਮੌਸਮ
ਵੀਰਵਾਰ ਨੂੰ ਅੰਸ਼ਿਕ ਤੌਰ ’ਤੇ ਬੱਦਲਵਾਈ ਰਹੇਗੀ। ਸਵੇਰ-ਸ਼ਾਮ ਕੋਹਰਾ ਹੋਵੇਗਾ। ਵੱਧ ਤੋਂ ਵੱਧ ਤਾਪਮਾਨ 11 ਡਿਗਰੀ ਤੇ ਘੱਟ ਤੋਂ ਘੱਟ ਤਾਪਮਾਨ 9 ਡਿਗਰੀ ਰਹਿ ਸਕਦਾ ਹੈ।
ਸ਼ੁੱਕਰਵਾਰ ਨੂੰ ਬੱਦਲਵਾਈ ਦੀ ਸੰਭਾਵਨਾ। ਵੱਧ ਤੋਂ ਵੱਧ ਤਾਪਮਾਨ 13 ਡਿਗਰੀ ਅਤੇ ਘੱਟ ਤੋਂ ਘੱਟ ਤਾਪਮਾਨ 10 ਡਿਗਰੀ ਰਹਿ ਸਕਦਾ ਹੈ।
ਸ਼ਨੀਵਾਰ ਨੂੰ ਬੱਦਲਵਾਈ ਰਹੇਗੀ। ਵੱਧ ਤੋਂ ਵੱਧ ਤਾਪਮਾਨ 15 ਡਿਗਰੀ ਤੇ ਘੱਟ ਤੋਂ ਘੱਟ ਤਾਪਮਾਨ 12 ਡਿਗਰੀ ਰਹਿ ਸਕਦਾ ਹੈ।
ਸ੍ਰੀ ਅਕਾਲ ਤਖ਼ਤ ਸਾਹਿਬ ਪਹੁੰਚਿਆ ਬਾਗੀ ਧੜਾ, ਸੁਖਬੀਰ ਦੇ ਅਸਤੀਫੇ ਨੂੰ ਲੈ ਕੇ ਹੋ ਸਕਦੀ ਗੱਲ
NEXT STORY