ਨੈਸ਼ਨਲ ਡੈਸਕ- ਪੱਛਮੀ ਹਿਮਾਲੀਅਨ ਸੂਬਿਆਂ 'ਚ ਕੜਾਕੇ ਦੀ ਠੰਡ ਸ਼ੁਰੂ ਹੋ ਗਈ ਹੈ। ਜੰਮੂ-ਕਸ਼ਮੀਰ, ਲੱਦਾਖ ਅਤੇ ਹਿਮਾਚਲ ਪ੍ਰਦੇਸ਼ 'ਚ ਕਈ ਥਾਵਾਂ 'ਤੇ ਪਾਰਾ ਜ਼ੀਰੋ ਤੋਂ ਹੇਠਾਂ ਚਲਾ ਗਿਆ ਹੈ। ਉਚੀਆਂ ਚੋਟੀਆਂ 'ਤੇ ਝਰਨੇ ਜੰਮ ਗਏ ਹਨ। ਰਾਜਸਥਾਨ ਦੇ ਰੇਗਿਸਤਾਨ 'ਚ ਵੀ ਤਾਪਮਾਨ 5 ਡਿਗਰੀ ਤਕ ਦਰਜ ਕੀਤਾ ਗਿਆ ਹੈ। ਇਸ ਵਿਚਕਾਰ, ਭਾਰਤੀ ਮੌਸਮ ਵਿਭਾਗ (ਆਈ.ਐੱਮ.ਡੀ.) ਨੇ ਅਗਲੇ ਦੋ ਦਿਨਾਂ ਲਈ ਮੀਂਹ ਦਾ ਅਲਰਟ ਜਾਰੀ ਕੀਤਾ ਹੈ। ਇਸ ਦੇ ਨਾਲ ਹੀ ਇਹ ਵੀ ਦੱਸਿਆ ਕਿ ਕੱਲ੍ਹ ਤੋਂ ਉਤਰ ਭਾਰਤ ਦੇ ਜ਼ਿਆਦਾਤਰ ਹਿੱਸਿਆਂ 'ਚ ਸੀਤ ਲਹਿਰ ਦੀ ਵੀ ਸ਼ੁਰੂਆਤ ਹੋ ਜਾਵੇਗੀ।
ਪੰਜਾਬ, ਹਰਿਆਣਾ ਅਤੇ ਦਿੱਲੀ-ਐੱਨ.ਸੀ.ਆਰ. 'ਚ ਮੀਂਹ ਦੀ ਸੰਭਾਵਨਾ
ਪੰਜਾਬ, ਹਰਿਆਣਾ ਅਤੇ ਦਿੱਲੀ-ਐੱਨ.ਸੀ.ਆਰ. 'ਚ ਸੋਮਵਾਰ ਨੂੰ ਹਲਕਾ ਮੀਂਹ ਪਵੇਗਾ ਅਤੇ ਉਸ ਤੋਂ ਬਾਅਦ ਸੀਤ ਲਹਿਰ ਚੱਲੇਗੀ। ਮੌਸਮ ਵਿਭਾਗ ਨੇ ਕਿਹਾ ਕਿ ਮੌਸਮ 'ਚ ਇਹ ਬਦਲਾਅ ਮੱਧ ਪਾਕਿਸਤਾਨ ਅਤੇ ਇਸ ਦੇ ਆਲੇ-ਦੁਆਲੇ ਬਣੇ ਪੱਛਮੀ ਡਿਸਟਰਬੈਂਸ ਕਾਰਨ ਹੋਇਆ ਹੈ। ਇਸ ਦੇ ਪ੍ਰਭਾਵ ਕਾਰਨ ਐਤਵਾਰ ਨੂੰ ਵੀ ਦਿੱਲੀ-ਐੱਨਸੀਆਰ ਦੇ ਕੁਝ ਇਲਾਕਿਆਂ 'ਚ ਹਲਕੀ ਬਾਰਿਸ਼ ਹੋਈ।
ਐਤਵਾਰ ਨੂੰ ਜਾਰੀ ਆਪਣੇ ਤਾਜ਼ਾ ਪੂਰਵ ਅਨੁਮਾਨ ਵਿੱਚ ਭਾਰਤ ਮੌਸਮ ਵਿਭਾਗ (IMD) ਨੇ ਕਿਹਾ ਕਿ ਸੀਤ ਲਹਿਰ 9 ਦਸੰਬਰ ਤੋਂ ਉੱਤਰੀ ਭਾਰਤ ਦੇ ਜ਼ਿਆਦਾਤਰ ਹਿੱਸਿਆਂ ਨੂੰ ਪ੍ਰਭਾਵਤ ਕਰੇਗੀ। ਆਈਐਮਡੀ ਦੇ ਵਿਗਿਆਨੀ ਨਰੇਸ਼ ਕੁਮਾਰ ਨੇ ਕਿਹਾ ਕਿ ਸੋਮਵਾਰ ਤੋਂ ਬਾਅਦ ਦਿੱਲੀ-ਐਨਸੀਆਰ ਵਿੱਚ ਤਾਪਮਾਨ ਵਿੱਚ ਗਿਰਾਵਟ ਆਵੇਗੀ। ਰਾਜਸਥਾਨ ਤੋਂ ਸੀਤ ਲਹਿਰ ਸ਼ੁਰੂ ਹੋਵੇਗੀ। ਪੱਛਮੀ ਰਾਜਸਥਾਨ ਵਿੱਚ 9 ਤੋਂ 14 ਦਸੰਬਰ ਤੱਕ ਸੀਤ ਲਹਿਰ ਜਾਰੀ ਰਹੇਗੀ। ਇਸ ਤੋਂ ਬਾਅਦ 11 ਦਸੰਬਰ ਤੋਂ ਪੰਜਾਬ, ਹਰਿਆਣਾ-ਚੰਡੀਗੜ੍ਹ ਅਤੇ ਪੱਛਮੀ ਉੱਤਰ ਪ੍ਰਦੇਸ਼ 'ਚ ਸੀਤ ਲਹਿਰ ਦਾ ਅਸਰ ਦੇਖਣ ਨੂੰ ਮਿਲੇਗਾ।
ਰਾਸ਼ਟਰੀ ਰਾਜਧਾਨੀ ਖੇਤਰ ਵਿੱਚ ਵੀ ਤਾਪਮਾਨ ਵਿੱਚ ਗਿਰਾਵਟ ਨਾਲ ਠੰਡ ਦਾ ਕਹਿਰ ਵਧੇਗਾ। ਬੇਸਹਾਰਾ ਅਤੇ ਬੇਘਰ ਲੋਕਾਂ ਨੂੰ ਠੰਡ ਤੋਂ ਬਚਾਉਣ ਲਈ ਦਿੱਲੀ ਦੇ ਏਮਜ਼, ਲੋਧੀ ਰੋਡ ਅਤੇ ਨਿਜ਼ਾਮੂਦੀਨ ਫਲਾਈਓਵਰ ਦੇ ਨੇੜੇ ਰੈਣ ਬਸੇਰੇ ਬਣਾਏ ਗਏ ਹਨ। ਵਧਦੀ ਠੰਡ ਨਾਲ ਇੱਥੇ ਆਉਣ ਵਾਲੇ ਲੋਕਾਂ ਦੀ ਗਿਣਤੀ ਵੀ ਵਧਣ ਲੱਗੀ ਹੈ।
ਇਨ੍ਹਾਂ ਸੂਬਿਆਂ 'ਚ ਛਾਈ ਰਹੇਗੀ ਧੁੰਦ
ਆਈ.ਐੱਮ.ਡੀ. ਦੇ ਅਨੁਸਾਰ, 9 ਦਸੰਬਰ ਨੂੰ ਦੇਰ ਰਾਤ ਅਤੇ ਸਵੇਰ ਦੇ ਸਮੇਂ ਦੌਰਾਨ ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ, ਝਾਰਖੰਡ, ਸਿੱਕਮ ਅਤੇ ਹਿਮਾਲੀਅਨ ਪੱਛਮੀ ਬੰਗਾਲ ਵਿੱਚ ਸੰਘਣੀ ਧੁੰਦ ਛਾਈ ਰਹੇਗੀ। ਇਸ ਦੌਰਾਨ ਪੱਛਮੀ ਬੰਗਾਲ ਦੇ ਦਾਰਜੀਲਿੰਗ ਅਤੇ ਕਲੀਮਪੋਂਗ ਅਤੇ ਪੰਜਾਬ ਅਤੇ ਹਰਿਆਣਾ ਦੇ ਕੁਝ ਸਥਾਨਾਂ 'ਤੇ ਹਲਕੀ ਬਾਰਿਸ਼ ਹੋ ਸਕਦੀ ਹੈ।
ਵੱਡੀ ਖ਼ਬਰ ; ਅਧਿਕਾਰੀਆਂ ਦੇ ਤਬਾਦਲੇ 'ਤੇ ਲੱਗੀ ਰੋਕ
NEXT STORY