ਲੁਧਿਆਣਾ, (ਗਣੇਸ਼ ਭੋਲਾ)- ਪਿਛਲੇ ਕਈ ਦਿਨਾਂ ਤੋਂ ਪੰਜਾਬ ਦਾ ਮੌਸਮ ਲਗਾਤਾਰ ਰੁਖ ਬਦਲ ਰਿਹਾ ਹੈ। ਕਦੇ ਇੰਨੀ ਧੁੰਦ ਪੈ ਜਾਂਦੀ ਹੈ ਕਿ ਕੁਝ ਦਿਖਾਈ ਨਹੀਂ ਦਿੰਦਾ ਅਤੇ ਕਦੇ ਮੌਸਮ ਬਿਲਕੁਲ ਸਾਫ ਹੋ ਜਾਂਦਾ ਹੈ।
ਇਸੇ ਦੌਰਾਨ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਮੌਸਮ ਵਿਗਿਆਨੀਆਂ ਨੇ ਪੰਜਾਬ ਦੇ ਕੇਂਦਰੀ ਜਿਲਿਆਂ ਵਿੱਚ ਧੁੰਦ ਦਾ ਯੈਲੋ ਅਲਰਟ ਜਾਰੀ ਕੀਤਾ ਹੈ। ਇਸ ਸਬੰਧੀ ਮੌਸਮ ਵਿਗਿਆਨੀ ਭਵਨੀਤ ਕੌਰ ਕਿੰਗਰਾ ਨੇ ਜਾਣਕਾਰੀ ਦਿੱਤੀ ਕਿ ਲੁਧਿਆਣਾ, ਜਲੰਧਰ, ਅੰਮ੍ਰਿਤਸਰ ਅਤੇ ਫਤਿਹਗੜ੍ਹ ਸਾਹਿਬ ਵਿੱਚ ਸ਼ਨੀਵਾਰ ਨੂੰ ਸੰਘਣੀ ਧੁੰਦ ਪੈ ਸਕਦੀ ਹੈ।
ਉਹਨਾਂ ਨੇ ਅੱਗੇ ਦੱਸਿਆ ਕਿ ਇਸ ਵਾਰ ਤਾਪਮਾਨ ਆਮ ਨਾਲੋਂ ਦੋ ਡਿਗਰੀ ਵੱਧ ਚੱਲ ਰਿਹਾ ਹੈ। ਅਕਤੂਬਰ ਮਹੀਨੇ ਵਿੱਚ ਵੀ ਬਾਰਿਸ਼ ਨਹੀਂ ਪਈ ਅਤੇ ਨਵੰਬਰ ਦੇ ਮਹੀਨੇ ਵਿੱਚ ਵੀ ਹਾਲੇ ਚਾਰ ਤੋਂ ਪੰਜ ਦਿਨ ਬਾਰਿਸ਼ ਪੈਣ ਦੇ ਅਸਾਰ ਨਹੀਂ ਹਨ। ਉਹਨਾਂ ਨੇ ਦੱਸਿਆ ਕਿ ਹਵਾ ਦੀ ਗਤੀ ਵੀ ਨਾਰਮਲ ਨਾਲੋਂ ਘੱਟ ਚੱਲ ਰਹੀ ਹੈ।
ਮੌਸਮ ਵਿਗਿਆਨੀਆਂ ਨੇ ਕਿਸਾਨਾਂ ਨੂੰ ਸਲਾਹ ਦਿੱਤੀ ਹੈ ਕਿ ਕਣਕ ਦੀ ਫਸਲ ਬੀਜਣ ਤੋਂ ਪਹਿਲਾਂ ਖੇਤਾਂ ਦੀ ਸਿੰਚਾਈ ਜ਼ਰੂਰ ਕਰਨ ਕਿਉਂਕਿ ਹਾਲੇ ਬਾਰਿਸ਼ ਆਉਣ ਦੇ ਕੋਈ ਆਸਾਰ ਨਹੀਂ ਹਨ।
ਸੜਕ ਕਿਨਾਰੇ ਗੱਲਾਂ ਕਰਦੇ ਵਿਅਕਤੀਆਂ 'ਤੇ ਆ ਚੜ੍ਹੀ ਪੁਲਸ ਦੀ ਗੱਡੀ, 1 ਨੇ ਤੋੜਿਆ ਦਮ, ਲੋਕਾਂ ਨੇ ਲਾ'ਤਾ ਜਾਮ
NEXT STORY