ਰੂਪਨਗਰ (ਵਿਜੇ ਸ਼ਰਮਾ)- ਸਰਸਾ ਨਦੀ ਕਿਨਾਰੇ ਵਸੇ ਲਗਭਗ 6 ਪਿੰਡਾਂ ਦੇ ਲੋਕਾਂ ਨੂੰ ਆਵਾਜਾਈ ਲਈ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬੀ. ਬੀ. ਐੱਮ. ਬੀ. ਵਿਭਾਗ ਵੱਲੋਂ ਭਾਖੜਾ ਨਹਿਰ ਦੇ ਪੁਲ ਨੂੰ ਭਾਰੀ ਵਾਹਨਾਂ ਲਈ ਕਾਫ਼ੀ ਲੰਬੇ ਸਮੇਂ ਤੋਂ ਬੰਦ ਕੀਤਾ ਹੋਇਆ ਹੈ, ਜਿਸ ਕਰਕੇ ਮਾਜਰੀ ਗੁੱਜਰਾਂ, ਕੋਟਬਾਲਾ, ਆਸਪੁਰ, ਅਵਾਨਕੋਟ ਉੱਪਰਲਾ, ਅਵਾਨਕੋਟ ਹੇਠਲਾ ਆਦਿ ਪਿੰਡਾਂ ਦੇ ਵਸਨੀਕਾਂ ਨੂੰ ਕਾਫ਼ੀ ਲੰਬਾ ਪੈਂਡਾ ਤਹਿ ਕਰਕੇ ਕੌਮੀ ਮਾਰਗ ਤੱਕ ਪੁੱਜਣਾ ਪੈਂਦਾ ਹੈ।
ਇਹ ਵੀ ਪੜ੍ਹੋ- ਜੇਕਰ ਤੁਸੀਂ ਵੀ ਜਾਂਦੇ ਹੋ Gym ਤਾਂ ਪੜ੍ਹੋ ਇਹ ਖ਼ਬਰ, ਰੱਖੋ ਇਨ੍ਹਾਂ ਗੱਲਾਂ ਦਾ ਖ਼ਾਸ ਧਿਆਨ
ਪ੍ਰਾਪਤ ਜਾਣਕਾਰੀ ਅਨੁਸਾਰ ਬੀਤੇ ਦਿਨ ਪਿੰਡ ਮਾਜਰੀ ਗੁੱਜਰਾਂ ਵਿਖੇ 2 ਕੁੜੀਆਂ ਦਾ ਵਿਆਹ ਸੀ, ਜਿਸ ਦੌਰਾਨ 1 ਬਰਾਤ ਦੇ ਕੁਝ ਬਰਾਤੀ ਅਤੇ ਬੈਂਡ ਪਾਰਟੀ ਇਕ ਬੱਸ ’ਚ ਸਵਾਰ ਹੋ ਕੇ ਆ ਰਹੇ ਸਨ। ਜਦੋਂ ਉਹ ਸਰਸਾ ਨਦੀ ਨੇੜੇ ਬਣੇ ਭਾਖੜਾ ਨਹਿਰ ਦੇ ਪੁਲ ’ਤੇ ਪੁੱਜੇ ਤਾਂ ਮਹਿਕਮੇ ਦੀਆਂ ਰੋਕਾਂ ਕਾਰਨ ਬੱਸ ਭਾਖੜਾ ਨਹਿਰ ਦਾ ਪੁਲ ਪਾਰ ਨਾ ਕਰ ਸਕੀ। ਇਸ ਕਾਰਨ ਬੈਂਡ ਪਾਰਟੀ ਅਤੇ ਕੁਝ ਬਰਾਤੀਆਂ ਨੂੰ ਲਗਭਗ ਡੇਢ ਕਿਲੋਮੀਟਰ ਪੈਂਡਾ ਪੈਦਲ ਚੱਲ ਕੇ ਹੀ ਵਿਆਹ ਸਮਾਗਮ ’ਚ ਪੁੱਜਣਾ ਪਿਆ। ਉਦੋਂ ਤਕ ਕੁੜੀ ਵਾਲਿਆਂ ਵੱਲੋਂ ਲਾੜੇ ਤੋਂ ਰਿਬਨ ਕਟਾ ਕੇ ਬਰਾਤ ਨੂੰ ਚਾਹ ਪਾਣੀ ਵੀ ਛਕਾਉਣਾ ਸ਼ੁਰੂ ਕਰ ਦਿੱਤਾ ਗਿਆ ਸੀ।
ਇਹ ਵੀ ਪੜ੍ਹੋ- ਵੱਡੀ ਖ਼ਬਰ: ਪੰਜਾਬ 'ਚ ਨਿਗਮ ਚੋਣਾਂ ਦੀਆਂ ਤਾਰੀਖ਼ਾਂ ਦਾ ਐਲਾਨ
ਕਿਸਾਨਾਂ 'ਤੇ ਫ਼ਿਰ ਦਾਗੇ ਗਏ ਅੱਥਰੂ ਗੈਸ ਦੇ ਗੋਲ਼ੇ! ਦਿੱਲੀ ਕੂਚ ਲਈ ਜੱਦੋ-ਜਹਿਦ ਜਾਰੀ
NEXT STORY