ਚੰਡੀਗੜ੍ਹ/ਜਲੰਧਰ,(ਅਸ਼ਵਨੀ, ਧਵਨ) : ਪੰਜਾਬ 'ਚ ਵਿਆਹ ਸਮਾਰੋਹਾਂ 'ਚ ਸਿਰਫ 30 ਵਿਅਕਤੀ ਹੀ ਸ਼ਾਮਲ ਹੋ ਸਕਣਗੇ। ਸੂਬਾ ਸਰਕਾਰ ਨੇ ਕੋਵਿਡ ਵਿਰੁੱਧ ਲੜਾਈ ਹੋਰ ਤੇਜ਼ ਕਰਦੇ ਹੋਏ ਜਨਤਕ ਭੀੜ-ਭਾੜ 'ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਹੈ, ਨਾਲ ਹੀ ਜਨਤਕ ਸਭਾ ਨੂੰ 5 ਵਿਅਕਤੀਆਂ ਤਕ, ਵਿਆਹ ਅਤੇ ਹੋਰ ਸਮਾਜਿਕ ਸਮਾਗਮਾਂ 'ਚ 50 ਦੀ ਬਜਾਏ 30 ਵਿਅਕਤੀਆਂ ਤਕ ਸੀਮਿਤ ਕਰ ਦਿੱਤੇ ਹਨ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਐਤਵਾਰ ਨੂੰ ਐਲਾਨ ਮੁਤਾਬਕ ਹੁਣ ਸੋਧ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ। ਜਨਤਕ ਜਲਸੇ 'ਤੇ ਰੋਕ ਦਾ ਉਲੰਘਣ ਕਰਨ ਵਾਲਿਆਂ ਖਿਲਾਫ ਲਾਜ਼ਮੀ ਐੱਫ. ਆਈ. ਆਰ ਦਰਜ ਕੀਤੀ ਜਾਵੇਗੀ। ਨੋਟੀਫਿਕੇਸ਼ਨ ਮੁਤਾਬਕ ਪੁਲਸ ਅਤੇ ਸਿਵਲ ਪ੍ਰਸ਼ਾਸਨ ਦੀਆਂ ਸਾਂਝੀਆਂ ਟੀਮਾਂ ਸਮਾਜਿਕ ਸਭਾ (ਧਾਰਾ 144 ਅਧੀਨ 5 ਤਕ ਸੀਮਿਤ) ਦੇ ਨਾਲ-ਨਾਲ ਵਿਆਹਾਂ ਅਤੇ ਸਮਾਜਿਕ ਸਮਾਗਮਾਂ 'ਤੇ ਰੋਕ ਦੀ ਸਖ਼ਤੀ ਨਾਲ ਪਾਲਣਾ ਕਰਵਾਏਗੀ। ਮੈਰਿਜ਼ ਪੈਲੇਸ/ਹੋਟਲ ਦੇ ਪ੍ਰਬੰਧਕਾਂ ਨੂੰ ਜ਼ਿੰਮੇਦਾਰ ਠਹਿਰਾਇਆ ਜਾਵੇਗਾ ਅਤੇ ਨਿਯਮਾਂ ਦੇ ਉਲੰਘਣ ਹੋਣ ਦੀ ਸੂਰਤ 'ਚ ਲਾਈਸੈਂਸ ਰੱਦ ਕਰ ਦਿੱਤਾ ਜਾਵੇਗਾ। ਮੈਰਿਜ਼ ਪੈਲੇਸ/ਹੋਟਲ/ਹੋਰ ਵਪਾਰਿਕ ਸਥਾਨਾਂ ਦੇ ਪ੍ਰਬੰਧਕਾਂ ਨੂੰ ਪ੍ਰਮਾਣਿਤ ਕਰਨਾ ਹੋਵੇਗਾ ਕਿ ਅੰਦਰੂਨੀ ਸਥਾਨਾਂ ਤੋਂ ਹਵਾ ਦੀ ਨਿਕਾਸੀ ਦੇ ਲਈ ਉਚਿਤ ਬੰਦੋਬਸਤ ਕੀਤੇ ਗਏ ਹਨ।
ਆਈ. ਆਈ. ਟੀ. ਚੇਨੰਈ ਦੇ ਮਾਹਿਰਾਂ ਨਾਲ ਮਿਲ ਕੇ ਹੋਵੇਗੀ ਨਿਗਰਾਨੀ :
ਸੂਬਾ ਸਰਕਾਰ ਆਈ. ਆਈ. ਟੀ. ਚੇਨੰਈ ਦੇ ਮਾਹਿਰਾਂ ਦੇ ਨਾਲ ਮਿਲ ਕੇ ਨਿਗਰਾਨੀ ਹੋਰ ਵਧਾਏਗੀ। ਭੀੜ-ਭਾੜ ਦੀ ਨਿਸ਼ਾਨਦੇਹੀ ਦੇ ਲਈ ਤਕਨੀਕ ਦਾ ਇਸਤੇਮਾਲ ਕਰੇਗੀ, ਜਿਸ ਨਾਲ ਆਗਾਮੀ ਕਦਮ ਚੁੱਕਣ ਲਈ ਸਿੱਖਿਆ ਮਿਲ ਸਕੇ। ਨਵੇਂ ਦਿਸ਼ਾ-ਨਿਰਦੇਸ਼ਾਂ ਮੁਤਾਬਕ ਦਫਤਰਾਂ/ ਤੰਗ ਸਥਾਨਾਂ 'ਚ ਮਾਸਕ ਪਹਿਨਣਾ ਲਾਜ਼ਮੀ ਕਰ ਦਿੱਤਾ ਗਿਆ ਹੈ। ਏਅਰ ਕੰਡੀਸ਼ਨਿੰਗ ਅਤੇ ਹਵਾ ਦੇ ਚੱਕਰ 'ਤੇ ਸਿਹਤ ਵਿਭਾਗ ਦੀ ਐਡਵਾਇਜ਼ਰੀ ਦੀ ਸਖ਼ਤੀ ਨਾਲ ਪਾਲਣਾ ਦੇ ਵੀ ਹੁਕਮ ਦਿੱਤੇ ਹਨ। ਮੰਤਰੀ ਮੰਡਲ ਵਲੋਂ ਹਾਲ ਹੀ ਮਨਜ਼ੂਰ ਆਨਲਾਈਨ ਜਨਤਕ ਸ਼ਿਕਾਇਤ ਨਿਪਟਾਰਾ ਪ੍ਰਣਾਲੀ ਨੂੰ ਹੋਰ ਜ਼ਿਆਦਾ ਇਸਤੇਮਾਲ 'ਚ ਲਿਆਉਣਾ ਚਾਹੀਦਾ। ਐਸੋਸੀਏਸ਼ਨ ਦੇ ਮੰਗ ਪੱਤਰਾਂ ਦੀ ਵਪਾਰਿਕ ਪੇਸ਼ਕਾਰੀ ਨਹੀਂ ਹੋਵੇਗੀ ਅਤੇ ਚਾਹ ਪਿਲਾਉਣ ਤੋਂ ਗੁਰੇਜ਼ ਕੀਤਾ ਜਾਵੇਗਾ। ਕੰਮ ਵਾਲੀਆਂ ਥਾਵਾਂ 'ਤੇ 5 ਤੋਂ ਜ਼ਿਆਦਾ ਵਿਅਕਤੀਆਂ ਦਾ ਮੀਟਿੰਗ ਕਰਨਾ ਵਰਜਿਤ ਹੋਵੇਗਾ।
ਨਿਜੀ ਇਲਾਜ ਕੇਂਦਰਾਂ 'ਚ ਸਿਰਫ ਰੈਫਰ ਮਰੀਜ਼ਾਂ ਦੇ ਅਦਾ ਕਰਨ ਯੋਗ ਚਾਰਜ ਮੁਹੱਇਆ ਹੋਣਗੇ :
ਸੂਬਾ ਸਰਕਾਰ ਨੇ ਸਪੱਸ਼ਟ ਕੀਤਾ ਹੈ ਕਿ ਨਿਜੀ ਇਲਾਜ ਕੇਂਦਰਾਂ ਦੇ ਨਾਲ ਸਮਝੌਤੇ ਦਾ ਇਹ ਮਤਲਬ ਨਹੀਂ ਕਿ ਸਰਕਾਰ ਵਲੋਂ ਬਾਅਦ ਦੇ ਪੜਾਅ 'ਤੇ ਰੈਫਰ ਕੀਤੇ ਜਾਣ ਵਾਲੇ ਮਰੀਜ਼ਾਂ ਦੇ ਲਈ ਹੁਣ ਤੋਂ ਹੀ ਬੈਡ ਰੋਕ ਲਏ ਜਾਣ। ਇਸ ਦੇ ਤਹਿਤ ਸਰਕਾਰ ਵਲੋਂ ਸਿਰਫ ਰੈਫਰ ਮਰੀਜ਼ਾਂ ਦੇ ਲਈ ਅਦਾ ਕਰਨ ਯੋਗ ਚਾਰਜ ਹੀ ਮੁਹੱਇਆ ਕਰਵਾਏ ਜਾਣਗੇ।
ਕੋਰੋਨਾ ਸੰਕਟ ’ਚ ਡੇਰਾ ਬਿਆਸ ਦੀਆਂ ਸੇਵਾਵਾਂ ਨੇ ਦੁਨੀਆ ਦਾ ਧਿਆਨ ਖਿੱਚਿਆ : ਰਮਿੰਦਰ ਆਵਲਾ
NEXT STORY