ਦੋਰਾਹਾ/ਰਾੜ੍ਹਾ ਸਾਹਿਬ (ਸੁਖਵੀਰ ਸਿੰਘ) : ਪੰਜਾਬ ’ਚ ਜਦੋਂ ਵੀ ਕਿਸੇ ਵੱਡੇ ਘਰਾਣਿਆਂ ਦੇ ਪਰਿਵਾਰਾਂ ’ਚ ਵਿਆਹ ਸਮਾਗਮ ਹੁੰਦੇ ਸਨ ਤਾਂ ਅਕਸਰ ਹੀ ਉਨ੍ਹਾਂ ’ਚ ਪੰਜਾਬ ਦੇ ਮੁੱਖ ਮੰਤਰੀ, ਲੋਕ ਸਭਾ ਮੈਂਬਰ, ਕੈਬਨਿਟ ਮੰਤਰੀ ਜਾਂ ਵਿਧਾਇਕਾਂ ਨੂੰ ਸ਼ਾਮਲ ਹੁੰਦਿਆਂ ਦੇਖਿਆ ਜਾਂਦਾ ਸੀ ਪਰ ਅੱਜ ਉਹ ਲੋਕ ਸਿਆਸੀ ਆਗੂਆਂ ਦੇ ਵਿਆਹਾਂ ’ਚ ਸ਼ਾਮਲ ਹੁੰਦੇ ਦੇਖੇ ਜਾ ਰਹੇ ਹਨ ਕਿਉਂਕਿ ਇਤਿਹਾਸ ’ਚ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਪੰਜਾਬ ਦੀ ਸਿਆਸਤ ’ਚ ਜ਼ਿਆਦਾਤਾਰ ਨੌਜਵਾਨ ਵਰਗ ਨੂੰ ਵਿਧਾਨ ਸਭਾ ’ਚ ਜਾਣ ਦਾ ਮੌਕਾ ਮਿਲਿਆ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਚੂਹਿਆਂ ਨੂੰ ਫੜ੍ਹਨ ਵਾਲੀ Glue Trap 'ਤੇ ਲੱਗੀ ਪਾਬੰਦੀ, ਜਾਣੋ ਕੀ ਹੈ ਪੂਰਾ ਮਾਮਲਾ
ਜਦੋਂ ਦੀ ਪੰਜਾਬ ਦੀ ਸੱਤਾ ’ਚ ਤੀਜੇ ਬਦਲ ਦੇ ਨਾਂ ’ਤੇ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਤਾਂ ਪੰਜਾਬ ਦੀ ਸਿਆਸਤ ’ਚ ਵਿਆਹਾਂ ਦਾ ਦੌਰ ਜਾਰੀ ਹੈ। ਇਸ ’ਚ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪਿਛਲੇ ਸਾਲ ਡਾ. ਗੁਰਪ੍ਰੀਤ ਕੌਰ ਨਾਲ ਵਿਆਹ ਬੰਧਨ ’ਚ ਬੱਝੇ, ਉੱਥੇ ਹੀ ਉਨ੍ਹਾਂ ਤੋਂ ਬਾਅਦ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ, ਰਾਜ ਸਭਾ ਮੈਂਬਰ ਰਾਘਵ ਚੱਢਾ, ਵਿਧਾਇਕ ਅੰਮ੍ਰਿਤਪਾਲ ਸਿੰਘ ਸੁੱਖ ਆਨੰਦ, ਵਿਧਾਇਕਾ ਨਰਿੰਦਰ ਕੌਰ ਭਰਾਜ ਤੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਸਮੇਤ ਪੰਜਾਬ ਸਰਕਾਰ ਦੇ ਪ੍ਰਮੁੱਖ ਆਗੂ ਵਿਆਹ ਕਰਵਾ ਚੁੱਕੇ ਹਨ।
ਇਹ ਵੀ ਪੜ੍ਹੋ : ਦੀਵਾਲੀ 'ਤੇ ਮੁਲਾਜ਼ਮਾਂ ਲਈ ਵੱਡੀ ਖ਼ੁਸ਼ਖ਼ਬਰੀ, ਹੋ ਗਏ ਮਾਲੋ-ਮਾਲ, ਜਾਰੀ ਹੋਏ Order
ਆਉਣ ਵਾਲੇ ਸਮੇਂ ’ਚ ਪੰਜਾਬ ਦੀ ਸਿਆਸਤ ’ਚ ਹੋਰ ਵਿਆਹ ਦੇਖਣ ਨੂੰ ਮਿਲਣਗੇ, ਜਿਸ ਨੂੰ ਲੈ ਕੇ ਪੰਜਾਬ ਦੇ ਕੋਨੇ-ਕੋਨੇ ’ਚ ਸੱਥਾਂ ’ਚ ਸਰਕਾਰ ਦੇ ਮੰਤਰੀਆਂ ’ਤੇ ਵਿਧਾਇਕਾ ਦੇ ਵਿਆਹਾਂ ਦੀਆਂ ਚਰਚਾਵਾਂ ਹੋ ਰਹੀਆਂ ਹਨ। ਇਸ ਦੇ ਨਾਲ ਹੀ ਪੰਜਾਬ ਦੇ ਲੋਕ ਹੁਣ ਪੰਜਾਬ ਦੀ ਸਿਆਸਤ ਨਾਲ ਜੁੜੇ ਮੰਤਰੀਆਂ ਦੇ ਵਿਆਹਾਂ ’ਚ ਸ਼ਾਮਲ ਹੁੰਦੇ ਦੇਖੇ ਜਾ ਰਹੇ ਹਨ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਤੜਕਸਾਰ ਕੌਮੀ ਰਾਜਮਾਰਗ ’ਤੇ ਦੋ ਟਰੱਕਾਂ ਦੀ ਟੱਕਰ 'ਚ ਵਿਅਕਤੀ ਦੀ ਮੌਤ, ਟ੍ਰੈਫਿਕ ਵਿਵਸਥਾ ਠੱਪ
NEXT STORY