ਜਲੰਧਰ (ਬਿਊਰੋ)- ਪੰਜਾਬ 'ਚ ਵੱਧਦੇ ਹੋਏ ਕੋਰੋਨਾ ਮਾਮਲਿਆਂ ਨੂੰ ਲੈ ਕੇ ਸੂਬਾ ਸਰਕਾਰ ਵਲੋਂ ਰਾਜ 'ਚ ਮਿੰਨੀ ਲਾਕਡਾਊਨ ਲਗਾਇਆ ਗਿਆ ਹੈ। ਸਰਕਾਰ ਵਲੋਂ ਇਹ ਹੁਕਮ 2 ਮਈ ਨੂੰ ਜਾਰੀ ਕੀਤੇ ਗਏ ਸਨ ਜਿਸ ਤੋਂ ਬਾਅਦ ਇਨ੍ਹਾਂ ਨੂੰ 15 ਮਈ ਤੱਕ ਲਾਗੂ ਕਰ ਦਿੱਤਾ ਗਿਆ ਸੀ। 15 ਮਈ ਦੀ ਤਾਰੀਖ ਵੀ ਆ ਜਾਉਣ ਤੋਂ ਬਾਅਦ ਹੁਣ ਲੋਕਾਂ ਦੇ ਮੰਨਾਂ 'ਚ ਇਸ ਲਾਕਡਾਊਨ ਨੂੰ ਲੈ ਕੇ ਕਈ ਸਵਾਲ ਹਨ ਜਿਸ ਨੂੰ ਅਸੀਂ ਇਸ ਖ਼ਬਰ ਰਾਹੀਂ ਸਾਂਤ ਕਰ ਰਹੇ ਹਾਂ।
ਇਹ ਵੀ ਪੜ੍ਹੋ- ਵਿਜੀਲੈਂਸ ਦੀ ਕਾਰਵਾਈ ਤੋਂ ਬਾਅਦ ਸਿੱਧੂ ਨੇ ਟਵੀਟ ਕਰ ਕੈਪਟਨ ਨੂੰ ਕੀਤਾ ਚੈਲੇਂਜ
ਜਲੰਧਰ 'ਚ ਕੋਰੋਨਾ ਨੂੰ ਦੇਖਦੇ ਹੋਏ ਇਹ ਲਾਕਡਾਊਨ ਦੀ ਵਿਵਸਥਾ ਆਉਣ ਵਾਲੇ ਇਕ ਹਫਤੇ ਤੱਕ ਹੋਰ ਲਾਗੂ ਰਹਿਣ ਦੇ ਹੁਕਮ ਜਾਰੀ ਕੀਤੇ ਗਏ ਹਨ। ਜਲੰਧਰ ਦੇ ਡੀ. ਸੀ. ਘਨਸ਼ਾਮ ਥੋਰੀ ਵਲੋਂ ਜਾਰੀ ਕੀਤੇ ਇਕ ਪੱਤਰ ਮੁਤਾਬਕ 7 ਮਈ ਨੂੰ ਇਸ ਸਬੰਧ 'ਚ ਨਵੇਂ ਹੁਕਮ ਜਾਰੀ ਕੀਤੇ ਗਏ ਸੀ ਕਿ ਇਹ ਜੋ ਨਵੀਂ ਵਿਵਸਥਾ ਕੀਤੀ ਜਾ ਰਹੀ ਹੈ ਉਹ 21 ਮਈ ਤੱਕ ਲਾਗੂ ਰਹੇਗੀ ।
ਇਹ ਵੀ ਪੜ੍ਹੋ- ਵੱਡੀ ਖ਼ਬਰ : ਅਣਪਛਾਤੇ ਹਮਲਾਵਰਾਂ ਵੱਲੋਂ ਗੋਲੀਆਂ ਚਲਾ ASI ਰੈਂਕ ਦੇ 2 ਪੁਲਸ ਮੁਲਾਜ਼ਮਾਂ ਦਾ ਕਤਲ
ਨਵੀਂ ਵਿਵਸਥਾ ਦੇ ਚੱਲਦਿਆਂ ਜ਼ਿਲ੍ਹਾ ਪ੍ਰਸ਼ਾਸ਼ਨ ਵਲੋਂ ਦੁਕਾਨਾਂ ਖੋਲ੍ਹਣ ਤੇ ਬੰਦ ਕਰਨ ਦੀ ਜੋ ਨਵੀਂ ਸਮਾਂ ਸਾਰਨੀ ਬਣਾਈ ਗਈ ਹੈ ਉਸ ਮੁਤਾਬਕ ਜ਼ਿਲ੍ਹੇ 'ਚ ਹੁਣ ਪਹਿਲਾਂ ਵਾਂਗ ਹੀ ਸੋਮਵਾਰ ਤੋਂ ਸਵੇਰੇ 7 ਵਜੇ ਤੋਂ ਦੁਪਹਿਰ 3 ਵਜੇ ਤੱਕ ਦੁਕਾਨਾਂ ਖੋਲ੍ਹਣ ਦੀ ਅਨੁਮਤੀ ਦਿੱਤੀ ਗਈ ਹੈ।
ਗੈਰ-ਕਾਨੂੰਨੀ ਮਾਈਨਿੰਗ ਮਾਮਲੇ 'ਚ ਪੁਲਸ ਨੇ 40 ਸੈਂਕੜੇ ਰੇਤ ਤੇ 8 ਟਰੈਕਟਰ-ਟਰਾਲੀਆਂ ਸਮੇਤ 8 ਨੂੰ ਕੀਤਾ ਕਾਬੂ
NEXT STORY