ਟਾਂਡਾ (ਵਰਿੰਦਰ, ਮੋਮੀ)— ਇਕ ਪਾਸੇ ਜਿੱਥੇ ਕੋਰੋਨਾ ਵਾਇਰਸ ਨੇ ਪੂਰੀ ਦੁਨੀਆ 'ਚ ਤਬਾਹੀ ਮਚਾਈ ਹੋਈ ਹੈ, ਉਥੇ ਹੀ ਕਿਸਾਨਾਂ ਨੂੰ ਫਸਲ ਨੂੰ ਲੱਗਣ ਵਾਲੀ ਅੱਗ ਦੇ ਕਾਰਨ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਤਾਜ਼ਾ ਮਾਮਲੇ 'ਚ ਅਗਜਨੀ ਦੀ ਭਿਆਨਕ ਘਟਨਾ ਟਾਂਡਾ ਦੇ ਪਿੰਡ ਬੈਂਸ ਅਵਾਨ ਨੇੜੇ ਵਾਪਰੀ, ਜਿੱਥੇ ਲਗਭਗ 25 ਏਕੜ ਕਣਕ ਦੀ ਫਸਲ ਲੱਗ ਲੱਗਣ ਕਰਕੇ ਤਬਾਹ ਹੋ ਗਈ।

ਇਹ ਅੱਗ ਇੰਨੀ ਭਿਆਨਕ ਸੀ ਕਿ ਅੱਗ ਦੀਆਂ ਲਪਟਾਂ ਦੂਰ-ਦੂਰ ਤੱਕ ਉੱਡਦੀਆਂ ਦਿਖਾਈ ਦਿੱਤੀਆਂ। ਅੱਗ ਨੂੰ ਫੈਲਦਿਆਂ ਦੇਖ ਮੌਕੇ 'ਤੇ ਫਾਇਰ ਬਿਗ੍ਰੇਡ ਨੂੰ ਸੂਚਨਾ ਦਿੱਤੀ ਗਈ। ਸੂਚਨਾ ਪਾ ਕੇ ਤੁਰੰਤ ਫਾਇਰ ਬ੍ਰਿਗੇਡ ਦੀਆਂ ਗੱਡੀਆਂ, ਜਿਸ ਵੱਲੋਂ ਅੱਗ 'ਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।

ਮੋਰਾਂਵਾਲੀ 'ਚ ਸ਼ਰਧਾਲੂਆਂ ਲਈ ਹੋਇਆ ਸਮਾਗਮ, ਸਵਾਲਾਂ ਦੇ ਘੇਰੇ 'ਚ ਫਸੀ ਪੁਲਸ(ਵੀਡੀਓ)
NEXT STORY