ਚੀਮਾ ਮੰਡੀ (ਗੋਇਲ) — ਸਥਾਨਕ ਅਨਾਜ ਮੰਡੀ 'ਚ ਕਣਕ ਦੀ ਤੇਜੀ ਨਾਲ ਹੋਈ ਆਮਦ ਤੇ ਖਰੀਦ ਤੋਂ ਬਾਅਦ ਲਿਫਟਿੰਗ ਦੀ ਰਫਤਾਰ ਸੁਸਤ ਤੇ ਬਾਰਦਾਨੇ ਦੀ ਘਾਟ ਦਾ ਮਾਮਲਾ ਸਾਹਮਣੇ ਆਇਆ ਹੈ । ਅਨਾਜ ਮੰਡੀ ਦਾ ਦੌਰਾ ਕਰਨ 'ਤੇ ਦੇਖਿਆ ਕਿ ਮੰਡੀ 'ਚ ਭਰੇ ਹੋਏ ਮਾਲ ਦੇ ਅੰਬਾਰ ਲੱਗੇ ਹੋਏ ਸਨ । ਆੜ੍ਹਤੀਆਂ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਗੋਰਾ ਲਾਲ ਕਣਕਵਾਲੀਆਂ ਨੇ ਦੱਸਿਆ ਕਿ ਇਥੇ ਐੱਫ. ਸੀ. ਆਈ. ਦੀ ਖਰੀਦ ਆਈ ਸੀ ਪਰ ਉਸ ਨੇ ਬਿਨ੍ਹਾਂ ਖਰੀਦ ਸ਼ੁਰੂ ਕੀਤੇ ਪੈਰ ਪਿਛਾਂਹ ਖਿੱਚ ਲਏ । ਮਾਰਕੀਟ ਕਮੇਟੀ ਚੀਮਾ ਦੇ ਮੁਲਾਜ਼ਮ ਬਲਜੀਤ ਸਿੰਘ ਨੇ ਦੱਸਿਆ ਕਿ ਇਥੇ ਪਨਗਰੇਨ ਤੇ ਪੰਜਾਬ ਐਗਰੋ ਦੀ ਖਰੀਦ ਹੈ। ਉਨ੍ਹਾਂ ਦੱਸਿਆ ਕਿ 19 ਅਪ੍ਰੈਲ ਤੱਕ 5400 ਮੀਟਰਕ ਟਨ ਕਣਕ ਦੀ ਆਮਦ ਹੋਈ ਦਰਜ ਕੀਤੀ ਗਈ ਸੀ, ਜਿਸ 'ਚੋਂ 2000 ਮੀਟਰਕ ਟਨ ਕਣਕ ਪਨਗਰੇਨ ਨੇ ਅਤੇ 2200 ਮੀਟਰਕ ਟਨ ਕਣਕ ਦੀ ਖਰੀਦ ਪੰਜਾਬ ਐਗਰੋ ਨੇ ਕੀਤੀ ਹੈ। ਉਨ੍ਹਾਂ ਦੱਸਿਆ ਕਿ ਲਿਫਟਿੰਗ ਚ ਪਨਗਰੇਨ ਨੇ 410 ਤ ਪੰਜਾਬ ਐਗਰੋ ਨੇ 1350 ਕੀਤੀ ਹੈ ।ਕਿਸਾਨਾਂ ਤੇ ਆੜ੍ਹਤੀਆਂ 'ਚ ਰੋਸ ਹੈ ਕਿ ਇਕ ਲਿਫਟਿੰਗ ਨਹੀ ਹੋ ਰਹੀ ਤੇ ਦੂਜਾ ਬਾਰਦਾਨੇ ਦੀ ਘਾਟ ਹੈ। ਨਿੱਤ ਦਿਨ ਮੌਸਮ ਦੇ ਬਦਲਦੇ ਮਿਜਾਜ ਨਾਲ ਸਹਿਮੇ ਕਿਸਾਨਾਂ ਨੇ ਰੋਸ ਪ੍ਰਗਟ ਕਰਦੇ ਕਿਹਾ ਕਿ ਅਨਾਜ ਮੰਡੀ 'ਚ ਸੈਡ ਦੀ ਘਾਟ ਹੋਣ ਕਾਰਨ ਉਨ੍ਹਾਂ ਨੂੰ ਹਰ ਸਮੇ ਫਸਲ ਦੇ ਨੁਕਸਾਨ ਬਣੀਆ ਰਹਿੰਦਾ ਹੈ ।
ਘੱਗਰ ਪਾਰ ਇਲਾਕੇ 'ਚ ਅੱਗ ਨਾਲ ਸੈਂਕੜੇ ਏਕੜ ਨਾੜ ਸੜਿਆ
NEXT STORY