ਨਾਭਾ (ਰਾਹੁਲ ਖੁਰਾਨਾ): ਅੱਜ ਨਾਭਾ ਦੀ ਅਨਾਜ ਮੰਡੀ 'ਚ ਮਜ਼ਦੂਰੀ ਕਰ ਰਹੀ ਦਿਵਿਆਂਗ ਔਰਤ ਨੂੰ ਕਣਕ ਦੀਆਂ ਬੋਰੀਆਂ ਨਾਲ ਭਰੇ ਟਰੱਕ ਨੇ ਦਰੜ ਦਿੱਤਾ। ਇਸ ਹਾਦਸੇ ਵਿਚ ਜੋਗਿੰਦਰੋ ਦੇਵੀ (58) ਦੀ ਮੌਕੇ 'ਤੇ ਹੀ ਮੌਤ ਹੋ ਗਈ। ਘਟਨਾ ਮਗਰੋਂ ਟਰੱਕ ਡਰਾਈਵਰ ਮੌਕੇ ਤੋਂ ਫ਼ਰਾਰ ਹੋ ਗਿਆ। ਉੱਥੇ ਹੀ ਮਜ਼ਦੂਰਾਂ ਵੱਲੋਂ ਮੰਡੀ ਦਾ ਕੰਮਕਾਜ ਠੱਪ ਕਰ ਦਿੱਤਾ ਗਿਆ ਹੈ। ਪੁਲਸ ਨੇ ਤੁਰੰਤ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿਚ ਲੈ ਲਿਆ ਤੇ ਟਰੱਕ ਚਾਲਕ ਖ਼ਿਲਾਫ਼ ਕਾਰਵਾਈ ਕਰਨ ਦਾ ਭਰੋਸਾ ਦਵਾਇਆ ਹੈ।
ਇਹ ਖ਼ਬਰ ਵੀ ਪੜ੍ਹੋ - ਲੋਕ ਸਭਾ ਚੋਣਾਂ 2024: ਸ਼੍ਰੋਮਣੀ ਅਕਾਲੀ ਦਲ ਨੇ ਬੀਬੀ ਜਗੀਰ ਕੌਰ ਨੂੰ ਸੌਂਪੀ ਜਲੰਧਰ 'ਚ ਚੋਣ ਪ੍ਰਚਾਰ ਦੀ ਕਮਾਨ
ਜਾਣਕਾਰੀ ਮੁਤਾਬਕ ਦਿਵਿਆਂਗ ਔਰਤ ਜੋਗਿੰਦਰੋ ਦੇਵੀ ਨਾਭਾ ਦੇ ਅਲੌਹਰਾ ਗੇਟ ਦੀ ਰਹਿਣ ਵਾਲੀ ਸੀ। ਉਹ ਰੋਜ਼ਾਨਾ ਮਜ਼ਦੂਰੀ ਕਰਕੇ ਆਪਣੇ ਘਰ ਦਾ ਗੁਜ਼ਾਰਾ ਕਰਦੀ ਸੀ। ਅੱਜ ਜਦੋਂ ਉਹ ਅਨਾਜ ਮੰਡੀ ਵਿਚ ਪਹੁੰਚੀ ਤਾਂ ਤੇਜ਼ ਰਫਤਾਰ ਟਰੱਕ ਨੇ ਚਾਲਕ ਨੇ ਮਹਿੰਦਰੋ ਦੇਵੀ ਦੇ ਉੱਪਰ ਟਰੱਕ ਚੜ੍ਹਾ ਦਿੱਤਾ। ਇਸ ਨਾਲ ਮਹਿੰਦਰੋ ਦੇਵੀ ਦੀ ਮੌਕੇ 'ਤੇ ਹੀ ਮੌਤ ਹੋ ਗਈ। ਘਟਨਾ ਤੋਂ ਬਾਅਦ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ।
ਇਸ ਮੌਕੇ ਮ੍ਰਿਤਕਾ ਮਹਿੰਦਰੋ ਦੇਵੀ ਦੇ ਪਤੀ ਜੀਰਾ ਰਾਮ ਨੇ ਕਿਹਾ ਕਿ ਮੇਰੀ ਪਤਨੀ ਅਤੇ ਮੈਂ ਹੀ ਘਰ ਦਾ ਗੁਜ਼ਾਰਾ ਚਲਾਉਂਦੇ ਸਨ, ਪਰ ਅੱਜ ਟਰੱਕ ਚਾਲਕ ਨੇ ਮੇਰੀ ਪਤਨੀ ਨੂੰ ਮਾਰ ਮੁਕਾਇਆ ਹੈ। ਉਨ੍ਹਾਂ ਨੇ ਪ੍ਰਸ਼ਾਸਨ ਤੋਂ ਇਨਸਾਫ ਦੀ ਗੁਹਾਰ ਲਗਾਈ ਹੈ। ਮੌਕੇ 'ਤੇ ਮੌਜੂਦ ਮਜ਼ਦੂਰ ਔਰਤ ਨੇ ਦੱਸਿਆ ਕਿ ਟਰੱਕ ਚਾਲਕ ਦੀ ਨਾਲਾਇਕੀ ਦੇ ਕਾਰਨ ਇਹ ਘਟਨਾ ਵਾਪਰੀ ਹੈ। ਮੌਕੇ 'ਤੇ ਪਹੁੰਚੇ ਸਾਬਕਾ ਕੌਂਸਲਰ ਕਸ਼ਮੀਰ ਸਿੰਘ ਲਾਲਕਾ ਨੇ ਕਿਹਾ ਕਿ ਇਹ ਔਰਤ ਘਰ ਦਾ ਗੁਜਾਰਾ ਮਿਹਨਤ ਮਜ਼ਦੂਰੀ ਨਾਲ ਕਰਦੀ ਸੀ। ਟਰੱਕ ਚਾਲਕ ਦੀ ਨਾਲਾਇਕੀ ਕਾਰਨ ਘਰ ਹੀ ਉੱਜੜ ਗਿਆ ਹੈ। ਉਨ੍ਹਾਂ ਨੇ ਮੰਗ ਕੀਤੀ ਕਿ ਇਸ ਔਰਤ ਦੇ ਪਰਿਵਾਰ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਭਾਜਪਾ 'ਚ ਛਿੜੀ ਖਿੱਚੋਤਾਣ! ਸੀਨੀਅਰ ਲੀਡਰ ਨੇ ਬਣਾਈ ਦੂਰੀ, ਵਿਜੇ ਰੁਪਾਣੀ ਨੂੰ ਟਾਲਣੀ ਪਈ ਮੀਟਿੰਗ
ਘਟਨਾ ਦੀ ਸੂਚਨਾ ਮਿਲਦਿਆਂ ਮੌਕੇ 'ਤੇ ਪਹੁੰਚੇ ਜਾਂਚ ਅਧਿਕਾਰੀ ਬਲਵਿੰਦਰ ਸਿੰਘ ਨੇ ਦੱਸਿਆ ਕਿ ਟਰੱਕ ਚਾਲਕ ਨੇ ਮੰਡੀ ਵਿਚ ਮਿਹਨਤ ਮਜ਼ਦੂਰੀ ਔਰਤ ਦੇ ਉੱਪਰ ਟਰੱਕ ਚੜ੍ਹਾ ਦਿੱਤਾ, ਜਿਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਟਰੱਕ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ ਅਤੇ ਅਸੀਂ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਅਧਾਰ 'ਤੇ ਮਾਮਲਾ ਦਰਜ ਕਰ ਰਹੇ ਹਾਂ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮਾਪਿਆਂ ਦਾ ਘਰ ਛੱਡ ਪ੍ਰੇਮੀ ਨਾਲ ਚਲੀ ਗਈ ਸੀ ਨਾਬਾਲਗ ਕੁੜੀ, ਹਾਈਕੋਰਟ ਨੇ ਸੁਣਾਇਆ ਅਹਿਮ ਫ਼ੈਸਲਾ
NEXT STORY