ਚੰਡੀਗੜ੍ਹ : ਕੋਵਿਡ-19 ਦੇ ਮੱਦੇਨਜ਼ਰ ਦੇਸ਼ ਭਰ 'ਚ ਲਾਗੂ ਤਾਲਾਬੰਦੀ ਕਾਰਨ ਪੰਜਾਬ ਸੂਬੇ 'ਚ ਹਾੜ੍ਹੀ ਸੀਜ਼ਨ ਦੀ ਫ਼ਸਲ ਕਣਕ ਦੀ ਖਰੀਦ 15 ਅਪ੍ਰੈਲ ਤੋਂ ਸ਼ੁਰੂ ਹੋਵੇਗੀ। ਉਕਤ ਜਾਣਕਾਰੀ ਇਥੇ ਪੰਜਾਬ ਦੇ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਵੱਲੋਂ ਇੱਕ ਪ੍ਰੈਸ ਬਿਆਨ ਰਾਹੀਂ ਦਿੱਤੀ ਗਈ। ਭਾਰਤ ਭੂਸ਼ਣ ਆਸ਼ੂ ਨੇ ਕਿਹਾ ਕਿ ਦੇਸ਼ ਭਰ 'ਚ ਲਾਗੂ ਤਾਲਾਬੰਦੀ ਅਤੇ ਕੋਰੋਨਾ ਬੀਮਾਰੀ ਦਾ ਟਾਕਰਾ ਕਰਨ ਲਈ ਅਪਣਾਈ ਗਈ ਸਮਾਜਿਕ ਦੂਰੀ ਦੀ ਨੀਤੀ ਦੇ ਮੱਦੇਨਜ਼ਰ ਅਤੇ ਕਿਸਾਨਾਂ ਦੀ ਸਿਹਤ ਸੁਰੱਖਿਆ ਨੂੰ ਧਿਆਨ 'ਚ ਰੱਖਦੇ ਹੋਏ ਇਹ ਫੈਸਲਾ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਕਣਕ ਤੇ ਚੌਲਾਂ ਦੇ ਸੰਕਟ ਨੂੰ ਦੂਰ ਕਰਨ ਲਈ ਐੱਫ. ਸੀ. ਆਈ. ਨੇ ਖੋਲ੍ਹੇ ਆਪਣੇ ਗੋਦਾਮ
ਆਸ਼ੂ ਨੇ ਕਿਹਾ ਕਿ ਇਹ ਖਰੀਦ ਪ੍ਰਕਿਰਿਆ 15 ਜੂਨ ਤੱਕ ਜਾਰੀ ਰਹੇਗੀ ਅਤੇ ਪੰਜਾਬ ਸਰਕਾਰ ਕਿਸਾਨਾਂ ਵਲੋਂ ਪੈਦਾ ਕੀਤੇ ਗਏ ਹਰੇਕ ਦਾਣੇ ਦੀ ਖਰੀਦ ਕਰਨ ਲਈ ਵਚਨਬੱਧ ਹੈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ 15 ਅਪ੍ਰੈਲ ਤੋਂ ਆਪਣੀ ਤਿਆਰ ਫ਼ਸਲ ਨੂੰ ਮੰਡੀ 'ਚ ਲਿਆਉਣ ਦੀ ਤਿਆਰੀ ਕਰਨ।
ਇਹ ਵੀ ਪੜ੍ਹੋ : ਕੋਰੋਨਾ : ਸੰਕਟ ਦੀ ਘੜੀ 'ਚ ਅੰਨਦਾਤਾ ਬਣਿਆ ਪੰਜਾਬ, ਦੂਜੇ ਸੂਬਿਆਂ ਨੂੰ ਭੇਜੇ ਕਣਕ ਤੇ ਚੌਲ
ਦੱਸ ਦੇਈਏ ਕਿ ਬੀਤੇ ਦਿਨੀਂ ਕਣਕ ਦੀ ਫਸਲ ਸਾਂਭਣ ਦੀ ਚਿੰਤਾ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ਨੂੰ ਅਪੀਲ ਕੀਤੀ ਸੀ ਕਿ ਇਸ ਸਾਲ ਕਣਕ ਦੀ ਖਰੀਦ ਪ੍ਰਕਿਰਿਆ ਲੰਮੇ ਸਮੇਂ ਤੱਕ ਜਾਰੀ ਰੱਖੀ ਜਾਵੇ। ਇਸ ਦੇ ਨਾਲ ਹੀ ਕੇਂਦਰ ਪਾਸੋਂ ਅਨਾਜ ਮੰਡੀਆਂ 'ਚ ਭੀੜ-ਭੜੱਕੇ ਨੂੰ ਰੋਕਣ ਲਈ ਦੇਰੀ ਨਾਲ ਅਨਾਜ ਲਿਆਉਣ ਸਬੰਧੀ ਕਿਸਾਨਾਂ ਦੀ ਮਦਦ ਕਰਨ ਦੀ ਵੀ ਮੰਗ ਕੀਤੀ ਗਈ ਸੀ। ਇਹ ਵੀ ਪੜ੍ਹੋ : ਕੈਪਟਨ ਨੂੰ ਸਤਾਉਣ ਲੱਗੀ 'ਕਣਕ' ਸਾਂਭਣ ਦੀ ਚਿੰਤਾ, ਕੇਂਦਰ ਕੋਲੋਂ ਮੰਗੀ ਕਿਸਾਨਾਂ ਲਈ ਮਦਦ
ਜਲੰਧਰ ਵਾਸੀਆਂ ਲਈ ਚੰਗੀ ਖਬਰ, ਕੋਰੋਨਾ ਦੇ 113 ਸ਼ੱਕੀ ਮਰੀਜ਼ਾਂ ਦੀ ਰਿਪੋਰਟ ਨੈਗੇਟਿਵ
NEXT STORY