ਜੈਤੋ(ਰਘੂਨੰਦਨ ਪਰਾਸ਼ਰ)- ਦੇਸ਼ ’ਚ ਚਾਲੂ ਆਰ. ਐੱਮ. ਐੱਸ. ਸਾਲ 2021-22 ਦੌਰਾਨ ਸਰਕਾਰੀ ਖਰੀਦ ਏਜੰਸੀਆਂ ਵੱਲੋਂ ਕਣਕ ਦੀ ਖਰੀਦ ਵੱਖ-ਵੱਖ ਸੂਬਿਆਂ ਤੋਂ ਸੁਚਾਰੂ ਰੂਪ ’ਚ ਜਾਰੀ ਹੈ। ਦੇਸ਼ ਵਿਚ 17 ਜੂਨ ਤਕ 431. 12 ਲੱਖ ਮੀਟ੍ਰਿਕ ਟਨ ਤੋਂ ਵੱਧ ਕਣਕ ਖਰੀਦੀ ਗਈ ਹੈ। ਇਹ ਪਿਛਲੇ ਸਾਲ ਇਸ ਸਮੇਂ ਦੇ ਮੁਕਾਬਲੇ 12.59 ਫੀਸਦੀ ਵੱਧ ਹੈ।
ਸ਼ੁੱਕਰਵਾਰ ਜਾਰੀ ਇਕ ਸਰਕਾਰੀ ਬਿਆਨ ਅਨੁਸਾਰ ਪਿਛਲੇ ਸਾਲ ਇਸ ਦੀ ਖਰੀਦ 382.88 ਲੱਖ ਮੀਟ੍ਰਿਕ ਟਨ ਸੀ। ਰਾਜਸਥਾਨ ਵਿਚ ਕਣਕ ਦੀ ਖਰੀਦ ਹੁਣ ਤਕ ਦੇ ਉੱਚ ਪੱਧਰ 22.50 ਲੱਖ ਮੀਟ੍ਰਿਕ ਟਨ ’ਤੇ ਪਹੁੰਚ ਗਈ ਹੈ।
ਦੇਸ਼ ਵਿਚ ਐੱਮ. ਐੱਸ. ਪੀ. ਅਤੇ ਆਰ. ਐੱਮ. ਐੱਸ. ਮੁੱਲ ਖਰੀਦ ਰਾਹੀਂ ਲਗਭਗ 48. 75 ਲੱਖ ਕਿਸਾਨਾਂ ਨੂੰ 85146. 80 ਕਰੋੜ ਦੀ ਅਦਾਇਗੀ ਕੀਤੀ ਗਈ ਹੈ, ਜਦਕਿ 17 ਜੂਨ ਤਕ ਦੇਸ਼ ਵਿਚ ਝੋਨਾ 839. 41 ਲੱਖ ਮੀਟ੍ਰਿਕ ਟਨ ਖਰੀਦਿਆ ਗਿਆ। ਪਿਛਲੇ ਸਾਲ ਇਹ ਫਸਲ 707. 67 ਲੱਖ ਮੀਟ੍ਰਿਕ ਟਨ ਸੀ। ਇਸ ਤੋਂ ਇਲਾਵਾ ਨੋਡਲ ਏਜੰਸੀਆਂ ਰਾਹੀਂ 860,368. 59 ਟਨ ਦਾਲਾਂ ਅਤੇ ਤਿਲ ਖਰੀਦੇ ਗਏ, ਜਿਸ ਨਾਲ 514283 ਕਿਸਾਨਾਂ ਨੂੰ ਘੱਟੋ-ਘੱਟ ਸਮਰਥਨ ਮੁੱਲ ਦੇ ਹਿਸਾਬ ਨਾਲ 4486. 29 ਕਰੋੜ ਰੁਪਏ ਦੀ ਅਦਾਇਗੀ ਕੀਤੀ ਗਈ।
12ਵੀਂ ਜਮਾਤ ਦੀਆਂ ਪ੍ਰੀਖਿਆਵਾਂ ਰੱਦ, CBSE ਪੈਟਰਨ ਦੇ ਆਧਾਰ ‘ਤੇ ਐਲਾਨਿਆ ਜਾਵੇਗਾ ਨਤੀਜਾ: ਸਿੰਗਲਾ
NEXT STORY