Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SAT, OCT 03, 2026

    2:21:32 AM

  • rewards galore for indian women  s hockey team after historic gold win

    44 ਸਾਲਾਂ ਬਾਅਦ ਗੋਲਡ ਜਿੱਤਣ ਵਾਲੀ ਭਾਰਤੀ ਮਹਿਲਾ...

  • pargat singh becomes second congress captain from jalandhar cantt

    ਬੇਅੰਤ ਸਿੰਘ ਤੋਂ ਬਾਅਦ ਕੈਂਟ ਹਲਕੇ ’ਚੋਂ ਨਿਕਲਿਆ...

  • opened fire on an i20 car near the mullanpur village

    ਪੰਜਾਬ 'ਚ ਦੇਰ ਰਾਤ ਵੱਡੀ ਵਾਰਦਾਤ: i20 ਕਾਰ ’ਤੇ...

  • raja warring congratulated pargat singh

    ਪਰਗਟ ਸਿੰਘ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਏ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Punjab News
  • Jalandhar
  • ਜਦੋਂ ਨੈਲਸਨ ਨੂੰ ਪਹਿਲੀ ਵਾਰ ਗਰੀਬੀ ਦਾ ਅਹਿਸਾਸ ਹੋਇਆ...

PUNJAB News Punjabi(ਪੰਜਾਬ)

ਜਦੋਂ ਨੈਲਸਨ ਨੂੰ ਪਹਿਲੀ ਵਾਰ ਗਰੀਬੀ ਦਾ ਅਹਿਸਾਸ ਹੋਇਆ...

  • Updated: 18 Apr, 2020 12:13 PM
Jalandhar
when nelson first realized poverty
  • Share
    • Facebook
    • Tumblr
    • Linkedin
    • Twitter
  • Comment

ਨੈਲਸਨ ਮੰਡੇਲਾ ਦੀ ਜੀਵਨੀ (ਕਿਸ਼ਤ-4)
ਲੇਖਕ – ਗੁਰਤੇਜ ਸਿੰਘ ਕੱਟੂ
98155 94197

ਜਿਸ ਬਸਤੀ ਵਿਚ ਨੈਲਸਨ ਰਹਿੰਦਾ ਸੀ ਉਸ ਦੀ ਜ਼ਿੰਦਗੀ ਤਾਂ ਨਰਕ ਸੀ ਪਰ ਇਸ ਦੇ ਬਾਵਜੂਦ ਵੀ ਏਥੇ ਆਪਣੀ ਹੀ ਕਿਸਮ ਦਾ ਸਵਰਗ ਸੀ ਕਿਉਂਕਿ ਏਥੇ ਅਫ਼ਰੀਕੀ ਜ਼ਮੀਨ ਖ੍ਰੀਦ ਸਕਦੇ ਸਨ ਅਤੇ ਉਹਨਾਂ ਦਾ ਏਥੇ ਸ੍ਵੈ-ਸ਼ਾਸਨ ਵੀ ਸੀ। ਅਲੈਗਜ਼ੈਂਡਰਾ ’ਚ ਪਿੰਡਾਂ ਤੋਂ ਕੰਮਾਂ ਦੀ ਭਾਲ ਲਈ ਆਏ ਅਫ਼ਰੀਕਨਾਂ ਦੀ ਸੁਨਹਿਰੀ ਬਸਤੀ ਸੀ। ਇਸ ਸ਼ਹਿਰ ਦੀ ਆਬਾਦੀ ਲੋੜ ਤੋਂ ਬਹੁਤ ਵਧ ਗਈ ਸੀ। ਏਥੇ ਵੱਖ-ਵੱਖ ਕਬੀਲਿਆਂ ਦੇ ਲੋਕ ਆਪਸ ’ਚ ਰਲ-ਮਿਲ ਗਏ ਸਨ। ਇਹ ਸਭ ਸਰਕਾਰ ਨੂੰ ਚੰਗਾ ਨਹੀਂ ਲੱਗ ਰਿਹਾ ਸੀ ਕਿਉਂਕਿ ਉਹ ਵੱਖ-ਵੱਖ ਕਬੀਲਿਆਂ ਦੇ ਆਪਸੀ ਮਿਲਵਰਤਨ ਨੂੰ ਪਸੰਦ ਨਹੀਂ ਕਰਦੀ ਸੀ। ਸਰਕਾਰ ਹਮੇਸ਼ਾ ‘ਫੁੱਟ ਪਾਓ ਤੇ ਰਾਜ ਕਰੋ’ ਦੀ ਨੀਤੀ ਵਰਤਦੀ ਰਹਿੰਦੀ ਸੀ।
ਨੈਲਸਨ ਨੂੰ ਹੁਣ ਏਥੇ ਪਹਿਲੀ ਵਾਰ ਗਰੀਬੀ ਦਾ ਅਹਿਸਾਸ ਹੋਇਆ ਸੀ। ਉਸਦੀ ਜੇਬ ਅਕਸਰ ਹੀ ਖਾਲੀ ਰਹਿੰਦੀ। ਕੰਪਨੀ ਉਸਨੂੰ ਹਰ ਹਫ਼ਤੇ ਦੋ ਪਾਉਂਡ ਤਨਖ਼ਾਹ ਦਿੰਦੀ ਸੀ ਇਸ ਤਨਖ਼ਾਹ ’ਚੋਂ 13 ਸ਼ਿਲਿੰਗ ਅਤੇ ਚਾਰ ਪੈਂਸ ਉਹ ਰਹਿਣ ਵਾਲੇ ਕਮਰੇ ਦਾ ਕਿਰਾਇਆ ਦਿੰਦਾ ਸੀ ਅਤੇ ਕੁਝ ਬੱਸ ਆਦਿ ਦੇ ਕਿਰਾਏ ’ਚ ਲੱਗ ਜਾਂਦੇ। ਇਸ ਤੋਂ ਇਲਾਵਾ ਉਹ ਆਪਣੀ ਪੱਤਰ-ਵਿਹਾਰ ਦੀ ਪ੍ਰੀਖਿਆ ਦੀ ਫੀਸ ਵੀ ਭਰਦਾ ਅਤੇ ਇਕ ਪਾਉਂਡ ਖਾਣ-ਪੀਣ ’ਤੇ ਖ਼ਰਚ ਕਰਦਾ ਸੀ। ਕੁਝ ਪੈਸੇ ਮੋਮਬੱਤੀਆਂ ਖ੍ਰੀਦਣ ’ਤੇ ਲਾ ਦਿੰਦਾ ਅਤੇ ਦੇਰ ਰਾਤ ਮੋਮਬੱਤੀਆਂ ਦੀ ਰੌਸ਼ਨੀ ’ਚ ਪੜ੍ਹਦਾ ਰਹਿੰਦਾ।
ਕਈ ਵਾਰ ਜਦੋਂ ਪੈਸੇ ਜ਼ਿਆਦਾ ਹੀ ਘੱਟ ਜਾਂਦੇ ਤਾਂ ਉਹ ਸ਼ਹਿਰ 6 ਮੀਲ ਤੁਰ ਕੇ ਹੀ ਚਲਾ ਜਾਂਦਾ ਅਤੇ ਤੁਰ ਕੇ ਹੀ ਘਰ ਵਾਪਿਸ ਆਉਂਦਾ। ਇਕ ਵਾਰ ਮਿਸਟਰ ਸਾਈਡੱਲਸਕੀ (ਕੰਪਨੀ ਮਾਲਕ) ਨੇ ਨੈਲਸਨ ਨੂੰ ਆਪਣਾ ਪੁਰਾਣਾ ਸੂਟ ਦਿੱਤਾ, ਜਿਸ ’ਤੇ ਕਾਫੀ ਟਾਂਕੇ ਅਤੇ ਟਾਕੀਆਂ ਲੱਗੀਆਂ ਹੋਈਆਂ ਸਨ। ਨੈਲਸਨ ਲਗਭਗ ਪੰਜ ਸਾਲ ਹਰ ਰੋਜ਼ ਇਹੀ ਸੂਟ ਪਾਉਂਦਾ ਰਿਹਾ।
ਨੈਲਸਨ ਇਕ ਸਵੇਰ ਬੱਸ ਦਾ ਕਿਰਾਇਆ ਬਚਾਉਣ ਲਈ ਪੈਦਲ ਹੀ ਸ਼ਹਿਰ ਵੱਲ ਜਾ ਰਿਹਾ ਸੀ ਕਿ ਅਚਾਨਕ ਹੀ ਉਸਨੂੰ ਰਸਤੇ ਵਿਚ ਉਸਦੀ ਫੋਰਟ ਹੇਅਰ ਯੂਨੀਵਰਸਿਟੀ ਕਾਲਜ ਦੀ ਇਕ ਦੋਸਤ ‘ਫਾਈਲਿਸ ਮਾਸੇਕੋ’ ਮਿਲ ਗਈ। ਨੈਲਸਨ ਉਸਤੋਂ ਅੱਖ ਬਚਾ ਕੇ ਲੰਘਣਾ ਚਾਹੰੁਦਾ ਸੀ ਪਰ ਉਸਨੇ ਨੈਲਸਨ ਨੂੰ ਆਵਾਜ਼ ਮਾਰ ਕੇ ਬੁਲਾ ਲਿਆ। ਉਸਨੇ ਨੈਲਸਨ ਨੂੰ ਆਪਣੇ ਘਰ ਆਉਣ ਲਈ ਕਿਹਾ। ਨੈਲਸਨ ਪਹਿਲਾਂ ਪਹਿਲਾਂ ਤਾਂ ਘਬਰਾਉਂਦਾ ਰਿਹਾ ਕਿ ਮੇਰੇ ਕੱਪੜੇ ਜ਼ਿਆਦਾ ਵਧੀਆ ਨਹੀਂ ਪਰ ਅਖ਼ੀਰ ਖਾਣੇ ਦੇ ਲਾਲਚ ਕਾਰਨ ਨੈਲਸਨ ਮਾਸੇਕੋ ਦੇ ਘਰ ਜਾਣ ਲਈ ਮੰਨ ਹੀ ਗਿਆ। ਇਸ ਤੋਂ ਬਾਅਦ ਨੈਲਸਨ ਅਕਸਰ ਹੀ ਮਾਸੇਕੋ ਦੇ ਘਰ ਚਲਾ ਜਾਂਦਾ ਸੀ ਤੇ ਰੱਜ ਕੇ ਖਾਣਾ ਖਾਂਦਾ।

PunjabKesari

3.

1941 ਦੇ ਅੰਤ ’ਚ ਨੈਲਸਨ ਨੂੰ ਸੁਨੇਹਾ ਮਿਲਿਆ ਕਿ ਰਾਜ-ਸਰਪ੍ਰਸਤ ਜੋਹਾਨਸਬਰਗ ਆ ਰਿਹਾ ਸੀ ਅਤੇ ਉਹ ਨੈਲਸਨ ਨੂੰ ਮਿਲਣਾ ਚਾਹੰੁਦਾ ਸੀ। ਇਹ ਸੁਣ ਕੇ ਨੈਲਸਨ ਇਕ ਵਾਰ ਤਾਂ ਥੋੜ੍ਹਾ ਡਰ ਜਿਹਾ ਗਿਆ ਸੀ ਪਰ ਹੁਣ ਨੈਲਸਨ ਆਪ ਵੀ ਰਾਜ-ਸਰਪ੍ਰਸਤ ਨੂੰ ਮਿਲਣਾ ਚਾਹੁੰਦਾ ਸੀ।
ਰਾਜ-ਸਰਪ੍ਰਸਤ ਅਤੇ ਨੈਲਸਨ ਲੰਮੇ ਸਮੇਂ ਬਾਅਦ ਮਿਲਕੇ ਬਹੁਤ ਖ਼ੁਸ਼ ਹੋਏ। ਨੈਲਸਨ ਸੋਚਦਾ ਸੀ ਕਿ ਰਾਜ-ਸਰਪ੍ਰਸਤ ਉਸਨੂੰ ਦੁਬਾਰਾ ਵਾਪਿਸ ਜਾਣ ਲਈ ਜ਼ੋਰ ਪਾਵੇਗਾ ਪਰ ਰਾਜ-ਸਰਪ੍ਰਸਤ ਨੇ ਉਸਨੂੰ ਇਕ ਵਾਰ ਵੀ ਵਾਪਿਸ ਜਾਣ ਲਈ ਨਹੀਂ ਕਿਹਾ ਅਤੇ ਨਾ ਹੀ ਰਾਜ-ਸਰਪ੍ਰਸਤ ਨੂੰ ਨੈਲਸਨ ਨਾਲ ਹੁਣ ਕੋਈ ਗੁੱਸਾ ਸੀ। ਉਸਨੇ ਨੈਲਸਨ ਨੂੰ ਉਸਦੇ ਚੁਣੇ ਹੋਏ ਰਾਹ ’ਤੇ ਕਦਮ ਵਧਾਉਂਣ ਤੋਂ ਬਿਲਕੁਲ ਨਹੀਂ ਵਰਜਿਆ ਪਰ ਉਹ ਜਸਟਿਸ ਨੂੰ ਜ਼ਰੂਰ ਆਪਣੇ ਨਾਲ ਵਾਪਿਸ ਲੈ ਜਾਣਾ ਚਾਹੰੁਦਾ ਸੀ।
1942 ’ਚ ਨੈਲਸਨ ਖਾਣ ਮੈਨੇਜਰ ਮਿਸਟਰ ਫੈਸਟਾਈਲ ਦੀ ਮਦਦ ਸਦਕਾ ਜੋਹਾਨਸਬਰਗ ਦੇ ਨਜ਼ਦੀਕ ਰਹਿਣ ਅਤੇ ਪੈਸੇ ਬਚਾਉਣ ਦੇ ਇਰਾਦੇ ਨਾਲ ਵਿਟਵਾਟਰਸਰੈਂਡ ਮੂਲ ਮਜ਼ਦੂਰ ਸੰਘ (WNL1) ’ਚ ਰਹਿਣ ਲਈ ਚਲਾ ਗਿਆ।
ਜੋਹਾਨਸਬਰਗ ਯਾਤਰਾ ਤੋਂ ਲਗਭਗ ਛੇ ਕੁ ਮਹੀਨੇ ਬਾਅਦ 1942 ’ਚ ਰਾਜ-ਪ੍ਰਸਤ ਦੀ ਮੌਤ ਹੋ ਗਈ। ਨੈਲਸਨ ਤੇ ਜਸਟਿਸ ਨੂੰ ਜਦੋਂ ਇਹ ਖ਼ਬਰ ਮਿਲੀ ਤਾਂ ਉਹਨਾਂ ਨੂੰ ਕਾਫ਼ੀ ਦੁੱਖ ਲੱਗਾ। ਉਹ ਦੋਵੇਂ ਜਲਦੀ ਜਲਦੀ ਮਕ੍ਰੇਕੇਜ਼੍ਵੇਨੀ ਰਾਜ-ਸਰਪ੍ਰਸਤ ਦੇ ਅੰਤਿਮ ਸੰਸਕਾਰ ’ਤੇ ਪਹੁੰਚੇ।
ਰਾਜ-ਸਰਪ੍ਰਸਤ ਦੀ ਮੌਤ ਤੋਂ ਬਾਅਦ ਜਸਟਿਸ ਨੇ ਰਾਜ-ਭਾਗ ਸੰਭਾਲਣਾ ਸੀ। ਇਸ ਲਈ ਉਸਨੇ ਮਕ੍ਰੇਕੇਜ਼੍ਵੇਨੀ ਹੀ ਰਹਿਣਾ ਸੀ ਪਰ ਨੈਲਸਨ ਰਾਜ-ਸਰਪ੍ਰਸਤ ਦੇ ਅੰਤਿਮ ਸੰਸਕਾਰ ਤੋਂ ਕੁਝ ਦਿਨ ਬਾਅਦ ਫਿਰ ਵਾਪਿਸ ਸ਼ਹਿਰ ਪਰਤ ਆਇਆ ਸੀ।
1942 ਦੇ ਅਖ਼ੀਰ ’ਚ ਨੈਲਸਨ ਨੇ ਬੀ.ਏ. ਦਾ ਇਮਤਿਹਾਨ ਪਾਸ ਕਰ ਲਿਆ ਸੀ। ਹੁਣ ਉਸਨੇ ਉਹ ਦਰਜਾ ਪਾਸ ਕਰ ਲਿਆ ਸੀ ਜਿਸ ਬਾਰੇ ਉਹ ਕਦੀ ਸੋਚਦਾ ਹੁੰਦਾ ਸੀ ਕਿ ਇਹ ਬਹੁਤ ਉੱਚਾ ਦਰਜਾ ਹੁੰਦਾ ਹੈ ਪਰ ਹੁਣ ਉਸਨੂੰ ਇਹ ਵੀ ਪਤਾ ਲੱਗ ਗਿਆ ਸੀ ਕਿ ਡਿਗਰੀ ਆਪਣੇ ਆਪ ’ਚ ਕੋਈ ਜਾਦੂ ਦੀ ਛੜੀ ਨਹੀਂ। ਨੈਲਸਨ ਨੂੰ ਗਾਉਰ ਦਾ ਵਿਚਾਰ ਅਕਸਰ ਚੇਤੇ ਆ ਜਾਂਦਾ ਕਿ, “ਸਿੱਖਿਆ ਚੰਗੀ ਚੀਜ਼ ਹੈ ਪਰ ਜੇ ਅਸੀਂ ਕੇਵਲ ਸਿੱਖਿਆ ਦੇ ਸਹਾਰੇ ਹੀ ਆਜ਼ਾਦੀ ਹਾਸਿਲ ਕਰਨੀ ਹੋਵੇ ਤਾਂ ਹਜ਼ਾਰਾਂ ਸਾਲ ਲੱਗ ਜਾਣਗੇ ਕਿਉਂਕਿ ਅਸੀਂ ਗ਼ਰੀਬ ਹਾਂ ਅਤੇ ਸਾਡੇ ਕੋਲ ਬਹੁਤ ਘੱਟ ਅਧਿਆਪਕ ਹੋਣਗੇ ਅਤੇ ਇਸ ਤੋਂ ਵੀ ਘੱਟ ਸਕੂਲ। ਸਾਡੇ ਕੋਲ ਆਪਣੇ ਆਪ ਨੂੰ ਸਿੱਖਿਅਤ ਕਰਨ ਦੀ ਸਮਰੱਥਾ ਹੀ ਨਹੀਂ ਹੈ।”
ਗਾਉਰ ਦੇ ਵਿਚਾਰ ਨੈਲਸਨ ਨੂੰ ਕਾਫ਼ੀ ਪ੍ਰਭਾਵਿਤ ਕਰਦੇ। ਗਾਉਰ ਦੇ ਵਿਚਾਰਾਂ ਸਦਕਾ ਹੀ ਨੈਲਸਨ ਦੇ ਕਾਫ਼ੀ ਭਰਮ ਟੁੱਟੇ, ਜੋ ਉਹ ਆਪਣੀ ਕਾਲਜ ਦੀ ਪੜ੍ਹਾਈ ਸਮੇਂ ਤੋਂ ਪਾਲੀ ਬੈਠਾ ਸੀ। ਗਾਉਰ ਦਾ ਇਹ ਪੱਕਾ ਵਿਸ਼ਵਾਸ ਸੀ ਕਿ ਅਫ਼ਰੀਕਾ ਵਿਚ ਤਬਦੀਲੀ ਦਾ ਇਕੋ ਇਕ ਸਾਧਨ ਅਫ਼ਰੀਕਨ ਨੈਸ਼ਨਲ ਕਾਂਗਰਸ ਸੀ। ਜਿਸਦੀ ਸਥਾਪਨਾ 1912 ’ਚ ਹੋਈ ਸੀ। ਇਸਦਾ ਸੰਵਿਧਾਨ ਰੰਗ-ਭੇਦ ਦਾ ਵਿਰੋਧ ਕਰਦਾ ਸੀ।

PunjabKesari

4.

1943 ’ਚ ਨੈਲਸਨ ਤੇ ਗਾਉਰ ਨੇ ਲਗਭਲ 10 ਹਜ਼ਾਰ ਵਿਅਕਤੀਆਂ ਸਮੇਤ ਅਲੈਗਜ਼ੈਂਡਰਾ ਬੱਸ ਬਾਈਕਾਟ ਦੇ ਹੱਕ ’ਚ ਮਾਰਚ ਕੀਤਾ ਸੀ। ਇਹ ਨੈਲਸਨ ਦੀ ਪਹਿਲੀ ਵੱਡੀ ਰੋਸ ਰੈਲੀ ’ਚ ਸ਼ਮੂਲੀਅਤ ਦਾ ਸਮਾਂ ਸੀ। ਬਸ ਕਿਰਾਇਆ ਚਾਰ ਪੈਸੇ ਤੋਂ ਪੰਜ ਪੈਸੇ ਕੀਤੇ ਜਾਣ ਦੇ ਵਿਰੋਧ ’ਚ ਭਾਰੀ ਰੋਸ ਮਾਰਚ ਕੀਤਾ। ਇਸ ਰੋਸ ਮਾਰਚ ਨੇ ਨੈਲਸਨ ’ਤੇ ਬਹੁਤ ਡੂੰਘਾ ਅਸਰ ਪਾਇਆ। ਇਸ ਰੋਸ ਮਾਰਚ ਤੋਂ ਬਾਅਦ ਨੈਲਸਨ ਇਕ ਮੂਕ ਦਰਸ਼ਕ ਤੋਂ ਕਾਰਜਕਰਤਾ ਬਣ ਗਿਆ ਸੀ। ਨੌਂ ਦਿਨ ਬੱਸਾਂ ਖਾਲੀ ਹੀ ਚਲਦੀਆਂ ਰਹੀਆਂ ਅਖ਼ੀਰ ਕੰਪਨੀ ਨੂੰ ਕਿਰਾਇਆ ਘਟਾਉਣਾ ਪਿਆ ਸੀ।
ਗਾਉਰ ਅਤੇ ਵਾਲਟਰ ਨਾਲ ਦੋਸਤੀ ਦੇ ਅਸਰ ਹੇਠ ਨੈਲਸਨ ਹੁਣ ਮਹਿਸੂਸ ਕਰਨ ਲੱਗ ਪਿਆ ਸੀ ਕਿ ਉਸਦੇ ਫ਼ਰਜ਼ ਕਿਸੇ ਇਲਾਕੇ ਵਿਸ਼ੇਸ਼ ਦੇ ਲੋਕਾਂ ਪ੍ਰਤੀ ਹੀ ਨਹੀਂ ਬਲਕਿ ਸਮੁੱਚੇ ਅਫ਼ਰੀਕੀ ਲੋਕਾਂ ਪ੍ਰਤੀ ਹਨ। ਹੁਣ ਨੈਲਸਨ ਆਪਣੀ ਜ਼ਿੰਦਗੀ ਤੇ ਪਰਿਵਾਰਿਕ ਸੁੱਖ ਸਹੂਲਤਾਂ ਬਾਰੇ ਸੋਚਣ ਨੂੰ ਛੱਡ ਕੇ ਸਮੁੱਚੇ ਦੇਸ਼ ਦੀਆਂ ਸੁੱਖ-ਸਹੂਲਤਾਂ ਬਾਰੇ ਸੋਚਣ ਲੱਗਾ ਸੀ।
ਜੋਹਾਨਸਬਰਗ ’ਚ ਆਮ ਸਮਝ ਅਤੇ ਵਾਸਤਵਿਕ ਜੀਵਨ ਦੇ ਤਜ਼ਰਬਿਆਂ ਨੂੰ ਮਹਿਜ਼ ਵਿਦਿਅਕ ਯੋਗਤਾਵਾਂ ਨਾਲੋਂ ਵਧੇਰੇ ਮਹੱਤਵਪੂਰਨ ਸਮਝਿਆ ਜਾਂਦਾ ਸੀ। ਨੈਲਸਨ ਵੀ ਹੁਣ ਕੁਝ ਏਸੇ ਤਰ੍ਹਾਂ ਦੀ ਸੋਚ ਦਾ ਧਾਰਨੀ ਬਣਦਾ ਜਾ ਰਿਹਾ ਸੀ। ਉਹ ਸੋਚਦਾ ਕਿ ਉਸਨੇ ਹੁਣ ਤੱਕ ਜੋ ਕਾਲਜਾਂ, ਯੂਨੀਵਰਸਿਟੀਆਂ ’ਚ ਸਿੱਖਿਆ ਪ੍ਰਾਪਤ ਕੀਤੀ ਹੈ, ਉਹ ਕਿੰਨੀ ਕੁ ਵਾਸਤਵਿਕ ਅਤੇ ਯਥਾਰਥਿਕ ਸੀ। ਇਸ ਤਰ੍ਹਾਂ ਹੁਣ ਨੈਲਸਨ ਦੀ ਸਿੱਖਿਆ ਪ੍ਰਤੀ ਉਹ ਵਿਚਾਰਧਾਰਾ ਜੋ ਉਸਦੀ ਪਹਿਲਾਂ ਸੀ, ਬਦਲਦੀ ਜਾ ਰਹੀ ਸੀ। ਇਹ ਸਭ ਉਸਨੂੰ ਜੋਹਾਨਸਬਰਗ ’ਚ ਰਹਿ ਕੇ ਹੀ ਸਮਝ ਆਉਣ ਲੱਗਾ ਸੀ। ਨਸਲੀ ਭੇਦ ਦੇ ਖ਼ਾਤਮੇ ਬਾਰੇ ਕਦੇ ਵੀ ਕਾਲਜਾਂ, ਯੂਨੀਵਰਸਿਟੀਆਂ ਦੀ ਸਿੱਖਿਆ ’ਚ ਦੱਸਿਆ ਨਹੀਂ ਜਾਂਦਾ ਸੀ ਕਿ ਇਸ ਨੂੰ ਕਿਵੇਂ ਖ਼ਤਮ ਕਰਨਾ ਹੈ। ਇਹ ਸਭ ਨੈਲਸਨ ਨੇ ਜੋਹਾਨਸਬਰਗ ਸ਼ਹਿਰ ’ਚ ਠੋਕਰਾਂ ਖਾ-ਖਾ ਕੇ ਹੀ ਸਿਖਣਾ ਸੀ ਤੇ ਹੁਣ ਤੱਕ ਕਾਫ਼ੀ ਸਿੱਖ ਗਿਆ ਸੀ।

PunjabKesari
1943 ਦੇ ਸ਼ੁਰੂ ’ਚ ਹੀ ਨੈਲਸਨ ਨੇ ਵਿਟਵਾਟਰਸਰੈਂਡ ਯੂਨੀਵਰਸਿਟੀ ’ਚ ਕਾਨੂੰਨ ਦੀ ਡਿਗਰੀ ਹਾਸਲ ਕਰਨ ਲਈ ਦਾਖਲਾ ਲੈ ਲਿਆ। ਉਸ ਸਮੇਂ ਕਾਲੇ ਲੋਕ ਤਾਂ ਨਾ ਦੇ ਬਰਾਬਰ ਹੀ ਵਕੀਲ ਸਨ। ਨੈਲਸਨ ਚਾਹੰੁਦਾ ਸੀ ਕਿ ਗੋਰੇ ਵਕੀਲ ਅਫ਼ਰੀਕੀਆਂ ਦੇ ਮੁਕੱਦਮੇ ਸਹੀ ਤਰ੍ਹਾਂ ਨਹੀਂ ਲੜਦੇ ਇਸ ਲਈ ਅਫ਼ਰੀਕੀਆਂ ਨੂੰ ਹੀ ਵਕੀਲ ਬਣਨਾ ਚਾਹੀਦਾ ਹੈ ਤਾਂ ਕਿ ਉਹ ਆਪਣੇ ਲੋਕਾਂ ਦੀਆਂ ਮੰਗਾਂ ਨੂੰ ਚੰਗੀ ਤਰ੍ਹਾਂ ਸਮਝ ਕੇ ਉਹਨਾਂ ਲਈ ਲੜ ਸਕੇ। ਗੋਰੇ ਵਕੀਲ ਅਫ਼ਰੀਕਨਾਂ ਨੂੰ ਮੁਕੱਦਮੇ ਸਮੇਂ ਤੰਗ ਤਾਂ ਕਰਦੇ ਹੀ ਸਨ ਤੇ ਪੈਸੇ ਵੀ ਜ਼ਿਆਦਾ ਲੈ ਲੈਂਦੇ। ਇਸ ਲਈ ਅਫ਼ਰੀਕਨਾਂ ਲਈ ਨਿਆਂ ਪ੍ਰਾਪਤ ਕਰਨਾ ਬਹੁਤ ਮੁਸ਼ਕਲ ਹੋ ਗਿਆ ਸੀ।

  • Nelson
  • realized
  • poverty
  • ਗੁਰਤੇਜ ਸਿੰਘ ਕੱਟੂ

ਕੋਰੋਨਾ ਸੰਕਟ ਦੌਰਾਨ ਕੈਪਟਨ ਦਾ ਸਖਤ ਫਰਮਾਨ, ਪੁਲਸ ਨੂੰ ਦਿੱਤੇ ਕਾਰਵਾਈ ਦੇ ਹੁਕਮ

NEXT STORY

Stories You May Like

  • starship reached space for the first time
    ਪਹਿਲੀ ਵਾਰ ਪੁਲਾੜ 'ਚ ਪੁੱਜਾ Starship, 26 ਸੈਟੇਲਾਈਟ ਛੱਡਣ ਤੋਂ ਬਾਅਦ ਪ੍ਰਸ਼ਾਂਤ ਮਹਾਸਾਗਰ 'ਚ ਹੋਇਆ ਬਲਾਸਟ
  • leh  barren land  saffron cultivation
    ਪਹਿਲੀ ਵਾਰ ਲੇਹ ਦੀ ਬੰਜਰ ਜ਼ਮੀਨ 'ਤੇ ਖਿੜੇਗੀ ਕੇਸਰ
  • punjab weather
    ਸਵੇਰ ਤੇ ਸ਼ਾਮ ਦੇ ਸਮੇਂ ਮੌਸਮ ’ਚ ਆਈ ਤਬਦੀਲੀ, ਹਲਕੀ ਠੰਢ ਦਾ ਹੋਣ ਲੱਗਾ ਅਹਿਸਾਸ
  • moneyview  s ipo to open on september 24
    ਮਨੀਵਿਊ ਦਾ 1,092 ਕਰੋੜ ਦਾ IPO 24 ਸਤੰਬਰ ਨੂੰ ਖੁੱਲ੍ਹੇਗਾ
  • in 25 years indian market fell for 8 consecutive weeks loss of rs 20 lakh crore
    25 ਸਾਲਾਂ ’ਚ ਪਹਿਲੀ ਵਾਰ ਭਾਰਤੀ ਸ਼ੇਅਰ ਬਾਜ਼ਾਰ ਬੁਰੀ ਤਰ੍ਹਾਂ Crash ,  20 ਲੱਖ ਕਰੋੜ ਰੁਪਏ ਦਾ ਨੁਕਸਾਨ
  • isha rikhi pens emotional note after bigg boss 20 journey
    Bigg Boss 'ਚੋਂ Evict ਹੋਣ ਮਗਰੋਂ ਪਹਿਲੀ ਵਾਰ ਬੋਲੀ ਈਸ਼ਾ ਰਿੱਖੀ ! ਸ਼ੇਅਰ ਕੀਤੀ ਇਮੋਸ਼ਨਲ ਪੋਸਟ
  • asian games  indian tennis contingent to return empty handed
    ਏਸ਼ੀਆਈ ਖੇਡਾਂ: 1986 ਤੋਂ ਬਾਅਦ ਪਹਿਲੀ ਵਾਰ ਖਾਲੀ ਹੱਥ ਪਰਤੇਗਾ ਭਾਰਤੀ ਟੈਨਿਸ ਦਲ
  • nclat notice to lenders on subhash chandra  s application
    ਸੁਭਾਸ਼ ਚੰਦਰਾ ਦੀ ਅਰਜ਼ੀ ’ਤੇ NCLAT ਦਾ ਕਰਜ਼ਦਾਤਿਆਂ ਨੂੰ ਨੋਟਿਸ
  • pargat singh becomes second congress captain from jalandhar cantt
    ਬੇਅੰਤ ਸਿੰਘ ਤੋਂ ਬਾਅਦ ਕੈਂਟ ਹਲਕੇ ’ਚੋਂ ਨਿਕਲਿਆ ਦੂਜਾ ‘ਕਾਂਗਰਸ ਕਪਤਾਨ’, ਪਰਗਟ...
  • hazoor jasdeep singh gill of dera beas has arrived in jalandhar
    ਡੇਰਾ ਬਿਆਸ: ਹਜ਼ੂਰ ਜਸਦੀਪ ਸਿੰਘ ਗਿੱਲ ਪਹੁੰਚੇ ਜਲੰਧਰ
  • dig navin singla reveals lpu student protest
    LPU ਹਿੰਸਾ ਮਾਮਲੇ 'ਤੇ DIG ਦੇ ਹੁਣ ਤੱਕ ਦੇ ਵੱਡੇ ਖ਼ੁਲਾਸੇ! ਪ੍ਰੈੱਸ ਕਾਨਫ਼ਰੰਸ...
  • weather department issues major on punjab weather
    ਪੰਜਾਬ ਦੇ ਮੌਸਮ ਦੀ 8 ਅਕਤੂਬਰ ਤੱਕ ਨਵੀਂ ਅਪਡੇਟ ਜਾਰੀ! ਜਾਣੋ ਅਗਲੇ ਦਿਨਾਂ ਦਾ ਹਾਲ
  • asian games medal winning gurinder veer warm welcome at adampur airpor
    ਏਸ਼ੀਆਈ ਖੇਡਾਂ 'ਚ ਮੈਡਲ ਜਿੱਤਣ ਵਾਲੇ ਤੇਜ਼ ਦੌੜਾਕ ਗੁਰਿੰਦਰ ਵੀਰ ਦਾ ਆਦਮਪੁਰ...
  • new revelation in lpu case viral boy climbed on mig 23 arrested in himachal
    LPU ਮਾਮਲੇ 'ਚ ਨਵਾਂ ਖ਼ੁਲਾਸਾ! ਮਿੱਗ-23 'ਤੇ ਚੜ੍ਹਨ ਵਾਲਾ ਵਾਇਰਲ ਸ਼ਖ਼ਸ...
  • major incident in jalandhar
    ਜਲੰਧਰ 'ਚ ਵੱਡੀ ਵਾਰਦਾਤ! ਵਿਅਕਤੀ ਦਾ ਬੇਰਹਿਮੀ ਨਾਲ ਕਤਲ
  • major accident on rama mandi flyover in jalandhar  death of a young man
    ਜਲੰਧਰ 'ਚ ਰਾਮਾਮੰਡੀ ਫਲਾਈਓਵਰ 'ਤੇ ਵੱਡਾ ਹਾਦਸਾ! ਨੌਜਵਾਨ ਦੀ ਦਰਦਨਾਕ ਮੌਤ
Trending
Ek Nazar
asian games 2026 if the india pakistan final is cancelled

Asian Games 2026: ਭਾਰਤ-ਪਾਕਿਸਤਾਨ ਫਾਈਨਲ ਹੋਇਆ ਰੱਦ, ਤਾਂ ਕਿਸ ਨੂੰ ਮਿਲੇਗਾ...

russia ready for talks with ukraine

ਰੂਸ ਹਮੇਸ਼ਾ ਯੂਕਰੇਨ ਨਾਲ ਗੱਲਬਾਤ ਲਈ ਤਿਆਰ : ਕ੍ਰੇਮਲਿਨ

shocking incident in amritsar

ਅੰਮ੍ਰਿਤਸਰ 'ਚ ਦਿਲ ਦਹਿਲਾ ਦੇਣ ਵਾਲੀ ਵਾਰਦਾਤ: ਮਾਸੂਮ ’ਤੇ ਗੁਆਂਢ 'ਚ ਰਹਿੰਦੀ...

shots fired at a salon in pathankot

ਪਠਾਨਕੋਟ 'ਚ ਇਕ ਸੈਲੂਨ 'ਤੇ ਚੱਲੀਆਂ ਗੋਲੀਆਂ, ਬਣਿਆ ਦਹਿਸ਼ਤ ਦਾ ਮਾਹੌਲ

shooting in amritsar  s bansawala bazaar

ਅੰਮ੍ਰਿਤਸਰ ਦੇ ਬਾਂਸਾਵਾਲਾ ਬਾਜ਼ਾਰ 'ਚ ਗੋਲੀਬਾਰੀ, ਤਾਬੜਤੋੜ ਫਾਇਰਿੰਗ ਕਰਕੇ ਫਰਾਰ...

ailway line resumes

ਚੱਕਰਵਾਤ ਨਾਲ ਨੁਕਸਾਨੀ ਗਈ ਕੋਲੰਬੋ-ਕੈਂਡੀ ਰੇਲਵੇ ਲਾਈਨ 10 ਮਹੀਨਿਆਂ ਬਾਅਦ ਬਹਾਲ

whittlesey hockey club

ਵਿਕਟੋਰੀਆ 'ਚ ਵਿੱਟਲਸੀ ਹਾਕੀ ਕਲੱਬ ਦੀ ਵੱਖਰੀ ਮਿਸਾਲ, ਬੱਚਿਆਂ ਨੂੰ ਬਿਨਾਂ ਫੀਸ...

pak force action

ਪਾਕਿਸਤਾਨ 'ਚ ਸੁਰੱਖਿਆ ਕਾਰਵਾਈ,  ਸੱਤ ਟੀਟੀਪੀ ਅੱਤਵਾਦੀ ਢੇਰ

flydubai incident

ਫਲਾਈਦੁਬਈ ਘਟਨਾ: ਪਾਇਲਟ ਹਮਲੇ ਤੋਂ ਬਾਅਦ ਹਵਾਬਾਜ਼ੀ ਸੁਰੱਖਿਆ ਉਪਾਵਾਂ ਦੀ ਨਵੇਂ...

new office for religious affairs

ਹੇਗਸੇਥ ਨੇ ਪੈਂਟਾਗਨ ਵਿਖੇ ਬਣਾਇਆ 'ਧਾਰਮਿਕ ਮਾਮਲਿਆਂ' ਦਾ ਨਵਾਂ ਦਫ਼ਤਰ

actress  spine  fracture  hospital

ਹਾਦਸੇ ਦਾ ਸ਼ਿਕਾਰ ਹੋਈ ਮਸ਼ਹੂਰ ਅਦਾਕਾਰਾ, ਰੀੜ੍ਹ ਦੀ ਹੱਡੀ 'ਚ ਹੋਇਆ ਫ੍ਰੈਕਚਰ

dengue outbreak

ਬੰਗਲਾਦੇਸ਼ 'ਚ ਡੇਂਗੂ ਦਾ ਕਹਿਰ ; ਅਕਤੂਬਰ 'ਚ ਸਥਿਤੀ ਹੋਰ ਵਿਗੜਨ ਦੀ ਚੇਤਾਵਨੀ

flydubai un chief guterres

ਸੰਯੁਕਤ ਰਾਸ਼ਟਰ ਮੁਖੀ ਗੁਟੇਰੇਸ ਨੇ ਫਲਾਈਦੁਬਈ 'ਤੇ ਹਮਲੇ ਦੀ ਕੀਤੀ ਸਖ਼ਤ ਨਿੰਦਾ

punjabi in italy

120 ਸਾਲਾਂ ਦੀ ਸੀਜੀਐਲ, ਹੁਣ ਪੰਜਾਬੀ ਮਜ਼ਦੂਰਾਂ ਵੱਲ ਕਦੋਂ ਮੁੜੇਗੀ : ਦੁਸਾਂਝ

powerhouse player joins team india

Team India 'ਚ ਧਾਕੜ ਖਿਡਾਰੀ ਦੀ ਐਂਟਰੀ ! ਚੰਡੀਗੜ੍ਹ 'ਚ ਹੋਵੇਗਾ ਤੀਜਾ ਵਨਡੇ...

these 4 zodiac signs will be lucky in october

ਅਕਤੂਬਰ 'ਚ ਇਨ੍ਹਾਂ 4 ਰਾਸ਼ੀ ਵਾਲਿਆਂ ਦੀ ਬੱਲੇ-ਬੱਲੇ ! ਸ਼ੁਰੂ ਹੋ ਰਿਹਾ 'Golden...

survey on trump

ਜ਼ਿਆਦਾਤਰ ਅਮਰੀਕੀ ਵਧਦੀ ਮਹਿੰਗਾਈ ਲਈ ਟਰੰਪ ਨੂੰ ਜ਼ਿੰਮੇਵਾਰ ਠਰਿਹਾ ਰਹੇ :...

us secretary of defense pete hegseth announces

ਅਮਰੀਕੀ ਯੁੱਧ ਸਕੱਤਰ ਪੀਟ ਹੇਗਸੇਥ ਨੇ ਛੇ ਪ੍ਰਮੁੱਖ ਰਣਨੀਤਕ ਪਹਿਲਕਦਮੀਆਂ ਦਾ ਕੀਤਾ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਪੰਜਾਬ ਦੀਆਂ ਖਬਰਾਂ
    • amritsar airport
      ਅੰਮ੍ਰਿਤਸਰ ਏਅਰਪੋਰਟ ਤੋਂ ਮੁੜ ਸ਼ੁਰੂ ਹੋਈਆਂ ਫ਼ਲਾਈਟਾਂ
    • fraud in muktsar
      'ਤੁਹਾਡੀ 84,00,000 ਰੁਪਏ ਦੀ ਲਾਟਰੀ ਲੱਗੀ ਹੈ...' ਆਖ਼ ਕੇ ਮਾਰ ਲਈ ਠੱਗੀ
    • dsp office  punjab police  police checkpoint
      ਪੰਜਾਬ : ਡੀ. ਐੱਸ. ਪੀ. ਦਫ਼ਤਰ 'ਤੇ ਫਾਇਰਿੰਗ, ਪੁਲਸ ਨੇ ਪੂਰਾ ਸ਼ਹਿਰ ਕਰ 'ਤਾ ਸੀਲ
    • punjab 2 pakistani nationals shot dead in bsf operation
      ਪੰਜਾਬ : ਘੁਸਪੈਠ ਦੀ ਕੋਸ਼ਿਸ਼ ਕਰ ਰਹੇ 2 ਪਾਕਿ ਨਾਗਰਿਕ ਬੀ. ਐੱਸ. ਐੱਫ. ਨੇ ਕੀਤੇ ਢੇਰ
    • chitkara university news
      ਚਿਤਕਾਰਾ ਯੂਨੀਵਰਸਿਟੀ 'ਚ ਹੰਗਾਮੇ ਦੇ ਮਾਮਲੇ 'ਚ ਪਟਿਆਲਾ ਪੁਲਸ ਦਾ ਐਕਸ਼ਨ! ਦੋ...
    • hazoor jasdeep singh gill of dera beas has arrived in jalandhar
      ਡੇਰਾ ਬਿਆਸ: ਹਜ਼ੂਰ ਜਸਦੀਪ ਸਿੰਘ ਗਿੱਲ ਪਹੁੰਚੇ ਜਲੰਧਰ
    • four accused running an illegal network in punjab arrested
      ਪੰਜਾਬ 'ਚ ਗੈਰ-ਕਾਨੂੰਨੀ ਨੈੱਟਵਰਕ ਚਲਾਉਣ ਵਾਲੇ 4 ਮੁਲਜ਼ਮ ਗ੍ਰਿਫ਼ਤਾਰ, ਹੈਰੋਇਨ...
    • dig navin singla reveals lpu student protest
      LPU ਹਿੰਸਾ ਮਾਮਲੇ 'ਤੇ DIG ਦੇ ਹੁਣ ਤੱਕ ਦੇ ਵੱਡੇ ਖ਼ੁਲਾਸੇ! ਪ੍ਰੈੱਸ ਕਾਨਫ਼ਰੰਸ...
    • electrician  daughter  father  mother
      ਕਰੰਟ ਲੱਗਣ ਨਾਲ ਬਿਜਲੀ ਮਕੈਨਿਕ ਦੀ ਮੌਤ, ਇਕੱਲੀ ਰਹਿ ਗਈ ਧੀ, ਮਾਂ ਪਹਿਲਾਂ ਹੀ ਛੱਡ...
    • punjab police employee found drunk video goes viral
      'ਮੇਰੀ ਰਾਤ ਦੀ ਡਿਊਟੀ ਲੱਗੀ ਸੀ...' ਸ਼ਰਾਬ ਦੇ ਨਸ਼ੇ 'ਚ ਟੱਲੀ ਮਿਲਿਆ ਪੰਜਾਬ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +