ਗੁਰਦਾਸਪੁਰ - ਜਿੱਥੇ ਲੋਕ ਗੁਰਦੁਆਰਿਆਂ 'ਚ ਜਾ ਕੇ ਆਪਣੇ ਪਰਿਵਾਰ ਦੀ ਸੁੱਖ-ਸ਼ਾਂਤੀ ਲਈ ਨਤਮਸਤਕ ਹੋ ਕੇ ਅਰਦਾਸ ਕਰਦੇ ਹਨ। ਉੱਥੇ ਕੁਝ ਘਟੀਆਂ ਕਿਸਮ ਦੇ ਲੋਕ ਵੀ ਘਟੀਆਂ ਕਰਤੂਤਾਂ ਕਰਨ ਤੋਂ ਬਾਜ਼ ਨਹੀਂ ਆਉਂਦੇ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਘੁਮਾਨ ਦੇ ਏ. ਐੱਸ. ਆਈ. ਮਨਬੀਰ ਸਿੰਘ ਨੇ ਦੱਸਿਆ ਕਿ ਘੁਮਾਨ ਦੇ ਇਕ ਇਤਿਹਾਸਕ ਗੁਰਦੁਆਰੇ ਦੀ ਬੇਸਮੈਂਟ 'ਚ ਇਕ ਨੌਜਵਾਨ ਅਤੇ ਔਰਤ ਸ਼ਰੀਰਕ ਸਬੰਧ ਬਣਾ ਰਹੇ ਹਨ। ਇਨ੍ਹਾਂ ਨੂੰ ਗੁਰਦੁਆਰ ਸਾਹਿਬ 'ਚ ਲੱਗੇ ਸੀ. ਸੀ. ਟੀ. ਵੀ. ਕੈਮਰੇ ਦੀ ਨਿਗਰਾਨੀ ਕਰ ਰਹੇ ਸ਼ਰਨਜੀਤ ਸਿੰਘ ਨੇ ਦੇਖ ਕੇ ਤੁਰੰਤ ਰੰਗੇ ਹੱਥੀ ਫੜ ਲਿਆ। ਇਸ ਦੀ ਸੂਚਨਾ ਥਾਣਾ ਘੁਮਾਨ ਦੀ ਪੁਲਸ ਨੂੰ ਦਿੱਤੀ। ਏ. ਐੱਸ. ਆਈ. ਨੇ ਦੱਸਿਆ ਕਿ ਦੋਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ, ਜਿਨ੍ਹਾਂ ਦੀ ਪਛਾਣ ਪ੍ਰਭਸ਼ੇਰ ਸਿੰਘ ਪੁੱਤਰ ਸਵਿੰਦਰ ਸਿੰਘ ਵਾਸੀ ਸੋਦੋਕੇ ਥਾਣਾ ਮਹਿਤਾ ਅਤੇ ਰਣਜੀਤ ਕੌਰ ਪਤਨੀ ਸਰਬਜੀਤ ਸਿੰਘ ਵਾਸੀ ਭਟੀਵਾਲ ਦੇ ਰੂਪ 'ਚ ਹੋਈ।
ਜੇਕਰ ਤੁਸੀਂ ਵੀ ਹੋ ਪਪੀਤਾ ਖਾਣ ਦੇ ਸ਼ੌਕੀਨ ਤਾਂ ਇਹ ਸੱਚ ਉਡਾ ਸਕਦਾ ਹੈ ਤੁਹਾਡੀ ਨੀਂਦ (ਤਸਵੀਰਾਂ)
NEXT STORY