ਮੋਗਾ (ਗਰੋਵਰ)— ਇੰਗਲੈਂਡ 'ਚ ਮਹਿਲਾ ਵਿਸ਼ਵ ਕੱਪ ਦੇ ਸੈਮੀਫਾਈਨਲ ਮੈਚ 'ਚ ਆਸਟਰੇਲੀਆ ਖਿਲਾਫ ਧਮਾਕੇਦਾਰ ਪਾਰੀ ਖੇਡਣ ਵਾਲੀ ਮੋਗਾ ਨਿਵਾਸੀ ਹਰਮਨਪ੍ਰੀਤ ਕੌਰ (ਹਰਮਨ) ਨੇ ਪੰਜਾਬੀਆਂ ਦਾ ਮਾਣ ਸਿਰ ਨਾਲ ਉੱਚਾ ਕਰ ਦਿੱਤਾ ਹੈ ਪਰ ਹਰਮਨ ਦੇ ਪਰਿਵਾਰ ਦੀ ਪੰਜਾਬ ਸਰਕਾਰ ਨੇ ਅਜੇ ਤੱਕ ਸਾਰ ਨਹੀਂ ਲਈ। ਇਸ ਬਾਰੇ 'ਜਗ ਬਾਣੀ' ਨਾਲ ਗੱਲਬਾਤ ਕਰਦਿਆਂ ਹਰਮਨ ਦੇ ਪਿਤਾ ਹਰਮਿੰਦਰ ਸਿੰਘ ਨੇ ਕਿਹਾ ਕਿ ਉਨਾਂ ਦੀ ਧੀ ਨੇ ਸ਼ਾਨਦਾਰ ਪ੍ਰਦਰਸ਼ਨ ਕਰਕੇ ਪੰਜਾਬ ਦਾ ਨਾਂ ਵਿਸ਼ਵ 'ਚ ਰੋਸ਼ਨ ਕੀਤਾ ਹੈ, ਪਰ ਬੜੇ ਅਫਸੋਸ ਵਾਲੀ ਗੱਲ ਹੈ ਕਿ 2009 ਤੋਂ ਲੈ ਕੇ ਅੱਜ ਤੱਕ ਪੰਜਾਬ ਸਰਕਾਰ ਨੇ ਉਨਾਂ ਦੀ ਬਾਤ ਨਹੀਂ ਪੁੱਛੀ, ਜਿਸ ਕਾਰਨ ਉਨਾਂ ਨੂੰ ਇੰਝ ਮਹਿਸੂਸ ਹੋ ਰਿਹਾ ਹੈ ਕਿ ਉਹ ਪੰਜਾਬ ਦੇ ਵਸਨੀਕ ਨਹੀਂ ਹਨ। ਉਨਾਂ ਵਿਸ਼ਵ ਭਰ 'ਚ ਵਸਦੇ ਪੰਜਾਬੀਆਂ, ਦੇਸ਼ ਵਾਸੀਆਂ ਵੱਲੋਂ ਮੀਡੀਆ ਅਤੇ ਸ਼ੋਸ਼ਲ ਮੀਡੀਏ 'ਤੇ ਬੇਟੀ ਨੂੰ ਦਿੱਤੇ ਜਾ ਰਹੇ ਸਨਮਾਨ 'ਤੇ ਸਮੁੱਚੇ ਦੇਸ਼ ਵਾਸੀਆਂ ਦਾ ਧੰਨਵਾਦ ਵੀ ਕੀਤਾ।
ਸ਼ਹਿਰ ਵਾਸੀਆਂ ਨੇ ਕੀਤੀ ਮੰਗ..ਪੰਜਾਬ ਸਰਕਾਰ ਦੇਵੇ ਡੀ. ਐੱਸ. ਪੀ. ਦੀ ਨੌਕਰੀ
ਹਰਮਨ ਵੱਲੋਂ ਭਾਰਤੀ ਮਹਿਲਾ ਕ੍ਰਿਕਟ ਟੀਮ ਲਈ ਕੀਤੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਜਿੱਥੇ ਉਸ ਦੇ ਪਰਿਵਾਰ ਨੂੰ ਸ਼ਹਿਰ ਅੰਦਰ ਵੱਖ-ਵੱਖ ਥਾਵਾਂ ਵੱਲੋਂ ਸਨਮਾਨਿਤ ਕੀਤਾ ਜਾ ਰਿਹਾ ਹੈ, ਉੱਥੇ ਹੀ ਸ਼ਹਿਰ ਅਤੇ ਇਲਾਕਾ ਵਾਸੀਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਹਰਮਨ ਨੂੰ ਪੰਜਾਬ ਪੁਲਸ 'ਚ ਡੀ. ਐੱਸ. ਪੀ. ਦੀ ਨੌਕਰੀ ਦਿੱਤੀ ਜਾਵੇ। ਇਸ ਸੰਬੰਧੀ ਸ਼੍ਰੋਮਣੀ ਅਕਾਲੀ ਦਲ ਯੂਥ ਦੇ ਕੌਮੀ ਆਗੂ ਬਰਜਿੰਦਰ ਸਿੰਘ ਮੱਖਣ ਬਰਾੜ, ਈ. ਟੀ. ਟੀ. ਯੂਨੀਅਨ ਦੇ ਸੂਬਾ ਪ੍ਰਧਾਨ ਜਸਵਿੰਦਰ ਸਿੰਘ ਸਿੱਧੂ, ਮੋਗਾ ਦੇ ਸੀਨੀਅਰ ਡਿਪਟੀ ਮੇਅਰ ਅਨਿਲ ਬਾਂਸਲ, ਡਿਪਟੀ ਮੇਅਰ ਜਰਨੈਲ ਸਿੰਘ ਦੁੱਨੇਕੇ, ਕੌਂਸਲਰ ਦੀਪਇੰਦਰ ਸਿੰਘ ਸੰਧੂ, ਕੌਂਸਲਰ ਪ੍ਰੇਮ ਚੰਦ ਚੱਕੀ ਵਾਲਾ, ਗੋਵਰਧਨ ਪੋਪਲੀ ਆਦਿ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਮੋਗਾ ਸ਼ਹਿਰ ਦੀ ਮਾਣਮੱਤੀ ਸਖਸ਼ੀਅਤ ਹਰਮਨ ਦੇ ਪਰਿਵਾਰ ਨੂੰ ਬਣਦਾ ਸਨਮਾਨ ਦਿੱਤਾ ਜਾਵੇ।
ਗੈਂਗਸਟਰ ਵਿੱਕੀ ਗੌਂਡਰ ਦੀ ਸੋਸ਼ਲ ਮੀਡੀਆ 'ਤੇ ਨਵੀਂ ਪੋਸਟ, 'ਮੈਨੂੰ ਇਕ-ਦੋ ਕਤਲਾਂ ਨਾਲ ਕੋਈ ਫਰਕ ਨਹੀਂ ਪੈਂਦਾ'
NEXT STORY