ਅੰਮ੍ਰਿਤਸਰ (ਸੁਮਿਤ) : ਅੰਮ੍ਰਿਤਸਰ 'ਚ ਰਿਸ਼ਤਿਆਂ ਨੂੰ ਸ਼ਰਮਸਾਰ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਪਤੀ ਦੀ ਮੌਤ ਤੋਂ ਬਾਅਦ ਸਹੁਰੇ ਅਤੇ ਜੇਠ ਨੇ ਵਿਧਵਾ ਅਧਿਆਪਕਾ ਦਾ ਜਿਊਣਾ ਮੁਸ਼ਕਲ ਕਰ ਦਿੱਤਾ ਪਰ ਪੜ੍ਹੀ-ਲਿਖੀ ਅਧਿਆਪਕਾ ਨੇ ਇਸ ਦੀ ਸ਼ਿਕਾਇਤ ਪੁਲਸ ਨੂੰ ਦਿੱਤੀ ਅਤੇ ਹੁਣ ਉਸ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਕੋਠੀ 'ਚ ਖ਼ੁਦ ਨਾਲ ਹੁੰਦੀਆਂ ਗੰਦੀਆਂ ਹਰਕਤਾਂ ਤੋਂ ਤੰਗ ਆਈ ਕੁੜੀ, ਮਰਨ ਤੋਂ ਪਹਿਲਾਂ ਖੋਲ੍ਹਿਆ ਵੱਡਾ ਰਾਜ਼
ਜਾਣਕਾਰੀ ਮੁਤਾਬਕ ਪੀੜਤਾ ਇਕ ਸਕੂਲ 'ਚ ਅਧਿਆਪਕਾ ਦੇ ਤੌਰ 'ਤੇ ਕੰਮ ਕਰਦੀ ਹੈ। ਉਸ ਦੇ ਪਤੀ ਦੀ 4 ਸਾਲ ਪਹਿਲਾਂ ਇਕ ਸੜਕ ਹਾਦਸੇ ਦੌਰਾਨ ਮੌਤ ਹੋ ਗਈ ਸੀ। ਪੀੜਤਾ ਦੇ 2 ਬੱਚੇ ਹਨ ਅਤੇ ਬੱਚਿਆਂ ਦੇ ਪਾਲ਼ਣ-ਪੋਸ਼ਣ ਖ਼ਾਤਰ ਉਸ ਨੇ ਦੂਜੇ ਵਿਆਹ ਦੇ ਪ੍ਰਸਤਾਵ ਨੂੰ ਠੁਕਰਾ ਦਿੱਤਾ ਅਤੇ ਕੰਮ ਕਰਦੀ ਰਹੀ ਪਰ ਇਸ ਦੌਰਾਨ ਉਸ ਦਾ ਸਹੁਰਾ ਅਤੇ ਜੇਠ ਉਸ ਵੱਲ ਗੰਦੀ ਨਜ਼ਰ ਨਾਲ ਤੱਕਣ ਲੱਗੇ ਅਤੇ ਉਸ ਨੂੰ ਘਰ 'ਚ ਹੀ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ।
ਇਹ ਵੀ ਪੜ੍ਹੋ : ਚੰਡੀਗੜ੍ਹ ਤੋਂ ਮੁੰਬਈ ਸਫ਼ਰ ਕਰਨ ਵਾਲੇ ਮੁਸਾਫ਼ਰਾਂ ਲਈ ਚੰਗੀ ਖ਼ਬਰ, ਸ਼ੁਰੂ ਹੋਈ ਸਿੱਧੀ ਫਲਾਈਟ
ਹੱਦ ਤਾਂ ਉਸ ਵੇਲੇ ਹੋ ਗਈ, ਜਦੋਂ ਪੀੜਤਾ ਨਾਲ ਜ਼ਬਰਦਸਤੀ ਦੀ ਕੋਸ਼ਿਸ਼ ਕੀਤੀ ਗਈ। ਇਸੇ ਦੌਰਾਨ ਉਸ ਦੇ ਸਹੁਰੇ ਦੀ ਕੋਰੋਨਾ ਕਾਰਨ ਮੌਤ ਹੋ ਗਈ ਪਰ ਸਹੁਰਾ ਪਰਿਵਾਰ ਪੀੜਤਾ ਨੂੰ ਹੀ ਉਸ ਦੀ ਮੌਤ ਲਈ ਜ਼ਿੰਮੇਵਾਰ ਠਹਿਰਾਉਣ ਲੱਗਾ।
ਇਹ ਵੀ ਪੜ੍ਹੋ : ਮੋਗਾ 'ਚ ਪੈਟਰੋਲ ਪੰਪ ਮਾਲਕ ਨੂੰ ਕੀਤਾ ਅਗਵਾ, ਅਗਵਾਕਾਰ ਨੇ ਖ਼ੁਦ ਨੂੰ ਮਾਰੀ ਗੋਲੀ
ਪੀੜਤਾ ਲੰਬੇ ਸਮੇਂ ਤੱਕ ਇਸ ਸ਼ੋਸ਼ਣ ਦਾ ਸ਼ਿਕਾਰ ਹੁੰਦੀ ਰਹੀ ਪਰ ਅਖ਼ੀਰ 'ਚ ਉਸ ਨੇ ਹਿੰਮਤ ਕਰਕੇ ਇਸ ਦੀ ਸ਼ਿਕਾਇਤ ਪੁਲਸ ਨੂੰ ਦਿੱਤੀ, ਜਿਸ ਤੋਂ ਬਾਅਦ ਪੁਲਸ ਨੇ ਮਾਮਲਾ ਦਰਜ ਕਰ ਲਿਆ ਪਰ ਉਸ ਦੀ ਕੋਈ ਸੁਣਵਾਈ ਨਹੀਂ ਹੋ ਰਹੀ, ਜਦੋਂ ਕਿ ਜੇਠ ਖ਼ਿਲਾਫ਼ ਉਸ ਦੇ ਇਲਾਜ਼ਮ ਵੀ ਸੱਚ ਸਾਬਿਤ ਹੋ ਚੁੱਕੇ ਹੈ। ਪੀੜਤਾ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ, ਜਦੋਂ ਕਿ ਪੁਲਸ ਦਾ ਕਹਿਣਾ ਹੈ ਕਿ ਮੁਲਜ਼ਮ ਫ਼ਰਾਰ ਹੈ ਅਤੇ ਪੁਲਸ ਵੱਲੋਂ ਉਸ ਦੀ ਭਾਲ ਕੀਤੀ ਜਾ ਰਹੀ ਹੈ।
ਕੇਂਦਰ ਨਾਲ ਮੀਟਿੰਗ ਤੋਂ ਪਹਿਲਾਂ ਕਿਸਾਨਾਂ ਦਾ ਸਰਕਾਰ ਨੂੰ ਵੱਡਾ ਝਟਕਾ
NEXT STORY