ਦੋਦਾ/ਸ੍ਰੀ ਮੁਕਤਸਰ ਸਾਹਿਬ (ਲਖਵੀਰ ਸ਼ਰਮਾ, ਪਵਨ ਤਨੇਜਾ) : ਬੀਤੇ ਦਿਨੀਂ ਪਿੰਡ ਦੋਦਾ ਵਿਖੇ ਜ਼ਮੀਨ ਕਾਰਣ ਹੋਏ ਦੋ ਧਿਰਾਂ 'ਚ ਝਗੜੇ 'ਚ ਇਕ ਔਰਤ ਨੂੰ ਬੁਰੀ ਤਰ੍ਹਾਂ ਵਾਲਾਂ ਤੋਂ ਫੜ ਕੇ ਹੋਈ ਕੁੱਟਮਾਰ ਦੀ ਵੀਡੀਓ ਸ਼ੋਸ਼ਲ ਮੀਡੀਆ 'ਤੇ ਵਾਇਰਲ ਹੋਈ ਹੈ। ਇਸ ਤੋਂ ਬਾਅਦ ਦੋਦਾ ਪੁਲਸ ਚੌਕੀ ਵੱਲੋਂ ਉਕਤ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਜਾਣਕਾਰੀ ਮੁਤਾਬਕ ਦੋਦਾ ਪਿੰਡ ਵਿਚ ਇਕ ਜਗ੍ਹਾ ਨੂੰ ਲੈ ਕੇ ਆਪਣਾ ਆਪਣਾ ਹੱਕ ਜਤਾਉਣ ਦੇ ਸਬੰਧ ਵਿਚ ਹੋਈ ਲੜਾਈ 'ਚ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਸੀ ਜਿਸ ਵਿਚ ਕੁਝ ਵਿਅਕਤੀਆਂ ਵਲੋਂ ਇਕ ਔਰਤ ਨੂੰ ਬੁਰੀ ਤਰ੍ਹਾਂ ਵਾਲਾਂ ਤੋਂ ਫੜ ਕੇ ਕੁੱਟਮਾਰ ਕੀਤੀ ਸੀ।
ਇਹ ਵੀ ਪੜ੍ਹੋ : ਦੀਵਾਲੀ ਵਾਲੀ ਰਾਤ ਵਾਪਰੀ ਵੱਡੀ ਵਾਰਦਾਤ, ਪਿਤਾ ਦੀ ਤਸਵੀਰ ਸਾਹਮਣੇ ਰੱਖ ਕੀਤੀ ਖ਼ੁਦਕੁਸ਼ੀ
ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਅਮਨਦੀਪ ਕੌਰ ਪਤਨੀ ਇੰਦਰਜੀਤ ਸਿੰਘ ਨੇ ਦੱਸਿਆ ਕਿ ਵਿਵਾਦ ਵਾਲੀ ਜਗ੍ਹਾ 'ਤੇ ਕੁਝ ਸਮਾਂ ਪਹਿਲਾਂ ਸਾਡਾ ਕਬਜ਼ਾ ਸੀ ਪਰ ਹੋਰ ਜਗ੍ਹਾ 'ਤੇ ਘਰ ਬਣਾਉਣ ਤੋਂ ਬਾਅਦ ਸਾਨੂੰ ਸਟੇਅ ਮਿਲਿਆ ਹੋਇਆ ਹੈ ਅਤੇ ਮਾਣਯੋਗ ਕੋਰਟ ਵਲੋਂ ਕਿਸੇ ਵੀ ਧਿਰ ਨੂੰ ਵੀ ਇਸ 'ਚ ਦਾਖ਼ਲ ਨਾ ਹੋਣ ਲਈ ਆਗਿਆ ਨਹੀਂ ਦਿੱਤੀ ਗਈ ਪਰ ਮੇਜਰ ਸਿੰਘ ਆਦਿ ਵਲੋਂ ਧੱਕੇ ਨਾਲ ਇਸ ਜਗ੍ਹਾ ਵਿਚ ਦਾਖ਼ਲ ਹੋ ਕੇ ਕਬਜ਼ਾ ਕੀਤਾ ਜਾ ਰਿਹਾ ਸੀ ਜਦੋਂ ਅਸੀਂ ਇਸ ਨੂੰ ਰੋਕਣਾ ਚਾਹਿਆ ਤਾਂ ਮੇਜਰ ਸਿੰਘ, ਮਨਦੀਪ ਸਿੰਘ ਅਤੇ ਹੋਰ ਲੋਕਾਂ ਨੇ ਮੇਰੇ ਵਾਲ ਪੱਟੇ ਅਤੇ ਮੇਰੇ ਨਾਲ ਕੁੱਟਮਾਰ ਕੀਤੀ ਅਤੇ ਮੇਰੇ ਕੱਪੜੇ ਪਾੜ ਦਿੱਤੇ ਅਤੇ ਮੇਰੇ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ । ਅਮਨਦੀਪ ਕੌਰ ਨੇ ਪ੍ਰਸ਼ਾਸਨ ਤੋਂ ਇਨਸਾਫ਼ ਦੀ ਗੁਹਾਰ ਲਾਈ ਹੈ।
ਇਹ ਵੀ ਪੜ੍ਹੋ : ਪਤੀ ਅੱਗੇ ਖੁੱਲ੍ਹਿਆ ਪਤਨੀ ਦੀ ਬੇਵਫਾਈ ਦਾ ਭੇਦ, ਅੰਤ ਅੱਕੇ ਨੇ ਉਹ ਕੀਤਾ ਜੋ ਸੋਚਿਆ ਨਾ ਸੀ
ਕੀ ਕਹਿਣਾ ਦੂਜੀ ਧਿਰ ਦਾ
ਇਸ ਸਬੰਧੀ ਜਦੋਂ ਦੂਸਰੀ ਧਿਰ ਮੇਜਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਇਹ ਜਗ੍ਹਾ ਸਾਡੇ ਨਾਂ ਹੈ ਅਤੇ ਇਸ ਤੇ ਪਹਿਲਾਂ ਵੀ ਸਾਡਾ ਕਬਜ਼ਾ ਸੀ ਹੁਣ ਵੀ ਸਾਡਾ ਕਬਜ਼ਾ ਹੈ। ਇਨ੍ਹਾਂ ਵੱਲੋਂ ਜਾਣਬੁੱਝ ਕੇ ਉੱਥੋਂ ਸਾਮਾਨ ਬਾਹਰ ਕੱਢ ਕੇ ਸੁੱਟਿਆ ਜਾ ਰਿਹਾ ਸੀ, ਜਦੋਂ ਅਸੀ ਉੱਥੇ ਗਏ ਤਾਂ ਸਾਡੀ ਆਪਸ ਵਿਚ ਝਪਟ ਹੋ ਗਈ। ਉਨ੍ਹਾਂ ਕਿਹਾ ਕਿ ਜੋ ਸਾਡੇ 'ਤੇ ਕੱਪੜੇ ਪਾੜਨ ਅਤੇ ਜ਼ਬਰਦਸਤੀ ਦੇ ਇਲਜ਼ਾਮ ਲਗਾਏ ਜਾ ਰਹੇ ਹਨ ਉਹ ਬਿਲਕੁਲ ਗਲਤ ਹਨ। ਉਨ੍ਹਾਂ ਕਿਹਾ ਕਿ ਜੋ ਦੂਜੀ ਧਿਰ ਜਗ੍ਹਾ 'ਤੇ ਆਪਣਾ ਹੱਕ ਜਤਾ ਰਹੇ ਹਨ ਬਿਲਕੁਲ ਗਲਤ ਹੈ ਕਿਉਂਕਿ ਇਹ ਜਗ੍ਹਾ ਮਾਲ ਰਿਕਾਰਡ ਮੁਤਾਬਕ ਸਾਡੀ ਹੈ।
ਇਹ ਵੀ ਪੜ੍ਹੋ : ਦੀਵਾਲੀ ਵਾਲੀ ਰਾਤ ਵਾਪਰੀ ਖੌਫ਼ਨਾਕ ਘਟਨਾ, ਮਾਮੂਲੀ ਝਗੜੇ ਤੋਂ ਬਾਅਦ ਨੌਜਵਾਨ ਦਾ ਕਤਲ
ਕੀ ਕਹਿਣਾ ਪੁਲਸ ਅਧਿਕਾਰੀ ਦਾ
ਇਸ ਸਬੰਧੀ ਜਦੋਂ ਦੋਦਾ ਪੁਲਸ ਚੌਂਕੀ ਇੰਚਾਰਜ ਸੁਖਵਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦਾ ਕਿਹਾ ਕਿ ਇਨ੍ਹਾਂ ਦੋਨਾਂ ਪਾਰਟੀਆਂ ਦਾ ਜਗ੍ਹਾ ਨੂੰ ਲੈ ਕੇ ਆਪਸ ਵਿਚ ਝਗੜਾ ਚੱਲ ਰਿਹਾ ਸੀ। ਪੁਲਸ ਨੂੰ ਜਦ ਘਟਨਾ ਦਾ ਪਤਾ ਲੱਗਾ ਤਾਂ ਪੁਲਸ ਵੱਲੋਂ ਅਮਨਦੀਪ ਕੌਰ ਪਤਨੀ ਇੰਦਰਜੀਤ ਸਿੰਘ ਵਾਸੀ ਦੋਦਾ ਦੇ ਬਿਆਨਾਂ ਦੇ ਆਧਾਰ 'ਤੇ ਚਾਰ ਵਿਅਕਤੀਆਂ ਤੇ ਜਿਨ੍ਹਾਂ ਨੇ ਵੀਡੀਓ ਦੇ ਵਿਚ ਇਸ ਔਰਤ ਦੀ ਮਾਰਕੁੱਟ ਕੀਤੀ ਸੀ 'ਤੇ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਟਾਂਡਾ 'ਚ ਦਰਿੰਦਗੀ ਦਾ ਸ਼ਿਕਾਰ ਹੋਈ ਬੱਚੀ ਦੇ ਪਰਿਵਾਰ ਨੂੰ ਸਰਕਾਰ ਵਲੋਂ ਵਿੱਤੀ ਮਦਦ
ਜੂਆ ਖੇਡ ਕੇ ਨਿਕਲੇ ਰਿਟਾਇਰ ਪੁਲਸ ਅਧਿਕਾਰੀ ਤੋਂ ਲੁੱਟੇ ਲੱਖਾਂ ਰੁਪਏ ਅਤੇ ਗਹਿਣੇ ਬਣੇ ਚਰਚਾ ਦਾ ਵਿਸ਼ਾ
NEXT STORY