ਖੰਨਾ (ਬਿਪਨ) : ਖੰਨਾ ਦੇ ਪਿੰਡ ਇਕੋਲਾਹੀ ਵਿਖੇ ਪਤਨੀ ਨਾਲ ਨਾਜਾਇਜ਼ ਸੰਬੰਧਾਂ ਦੇ ਸ਼ੱਕ 'ਚ ਇਕ ਦੋਧੀ ਨੂੰ ਬੁਰੀ ਤਰ੍ਹਾਂ ਕੁੱਟਿਆ ਗਿਆ ਅਤੇ ਕਾਰ ਦੀ ਡਿੱਗੀ 'ਚ ਬੰਨ੍ਹ ਲਿਆ ਗਿਆ। ਪੁਲਸ ਨੇ ਤੁਰੰਤ ਕਾਰਵਾਈ ਕਰਦਿਆਂ ਦੋਧੀ ਨੂੰ ਅਗਵਾ ਕਰਨ ਵਾਲੇ 4 ਕਥਿਤ ਦੋਸ਼ੀਆਂ ਨੂੰ ਕਾਬੂ ਕਰ ਲਿਆ ਤੇ ਕਾਰ ਦੀ ਡਿੱਗੀ ਖੋਲ੍ਹ ਕੇ ਦੋਧੀ ਨੂੰ ਜ਼ਖ਼ਮੀ ਹਾਲਤ 'ਚ ਹਸਪਤਾਲ ਦਾਖਲ ਕਰਾਇਆ ਗਿਆ, ਜੋ ਕਿ ਪੀ.ਜੀ.ਆਈ. ਚੰਡੀਗੜ੍ਹ ਇਲਾਜ ਅਧੀਨ ਹੈ। ਮਾਮਲੇ ਦੀ ਜਾਂਚ ਕਰ ਰਹੇ ਸਬ-ਇੰਸਪੈਕਟਰ ਬਰਜਿੰਦਰ ਸਿੰਘ ਨੇ ਦੱਸਿਆ ਕਿ ਖੰਨਾ ਸਦਰ ਥਾਣਾ ਮੁਖੀ ਨਛੱਤਰ ਸਿੰਘ ਦੀ ਅਗਵਾਈ ਹੇਠ ਦੋਧੀ ਨੂੰ ਅਗਵਾ ਕਰਨ ਵਾਲੇ 4 ਕਥਿਤ ਦੋਸ਼ੀਆਂ ਨੂੰ ਕੁਝ ਘੰਟਿਆਂ ਵਿੱਚ ਹੀ ਕਾਬੂ ਕਰ ਲਿਆ ਗਿਆ। ਕਥਿਤ ਦੋਸ਼ੀਆਂ ਦੀ ਪਛਾਣ ਹਰਦੀਪ ਮੁਹੰਮਦ, ਉਸ ਦੀ ਪਤਨੀ ਨਸੀਮਾ ਰਾਣੀ, ਸਲੀਮ ਮੁਹੰਮਦ ਤੇ ਅਸ਼ਰਫ ਖਾਨ ਵਾਸੀ ਇਕੋਲਾਹੀ ਵਜੋਂ ਹੋਈ ਹੈ, ਜਿਨ੍ਹਾਂ ਖ਼ਿਲਾਫ਼ ਆਈ.ਪੀ.ਸੀ. ਦੀ ਧਾਰਾ 323, 342, 365, 506, 34 ਤਹਿਤ ਮਾਮਲਾ ਦਰਜ ਕੀਤਾ ਗਿਆ।
ਇਹ ਵੀ ਪੜ੍ਹੋ : BBMB ਦੀ ਪੰਜਾਬ ਸਰਕਾਰ ਨੂੰ ਚਿਤਾਵਨੀ, ਪੌਂਗ ਡੈਮ ਤੋਂ ਕਿਸੇ ਵੀ ਸਮੇਂ ਛੱਡਿਆ ਜਾ ਸਕਦਾ ਹੈ ਵਾਧੂ ਪਾਣੀ
ਉਨ੍ਹਾਂ ਦੱਸਿਆ ਕਿ ਮੁਖ਼ਬਰ ਨੇ ਇਤਲਾਹ ਦਿੱਤੀ ਸੀ ਕਿ ਸੌਦਾਗਰ ਅਲੀ ਜੋ ਕਿ ਪਿੰਡ 'ਚ ਦੁੱਧ ਦੀ ਡੇਅਰੀ ਚਲਾਉਂਦਾ ਹੈ, ਕਥਿਤ ਦੋਸ਼ੀ ਹਰਦੀਪ ਮੁਹੰਮਦ ਦੁੱਧ ਦੀ ਡੇਅਰੀ 'ਤੇ ਗਿਆ ਅਤੇ ਸੌਦਾਗਰ ਨੂੰ ਕਹਿਣ ਲੱਗਾ ਕਿ ਉਸ ਦੇ ਉਸ ਦੀ ਪਤਨੀ ਨਾਲ ਨਾਜਾਇਜ਼ ਸੰਬੰਧ ਹਨ। ਇਸ ਤੋਂ ਬਾਅਦ ਕਥਿਤ ਦੋਸ਼ੀਆਂ ਨੇ ਸੌਦਾਗਰ ਅਲੀ ਨੂੰ ਡੇਅਰੀ ਤੋਂ ਬਾਹਰ ਖਿੱਚ ਲਿਆ ਤੇ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਮੁਖ਼ਬਰ ਨੇ ਪੁਲਸ ਨੂੰ ਇਹ ਵੀ ਦੱਸਿਆ ਸੀ ਕਿ ਕਥਿਤ ਦੋਸ਼ੀ ਸੌਦਾਗਰ ਅਲੀ ਨੂੰ ਕਾਰ ਦੀ ਡਿੱਗੀ 'ਚ ਬੰਨ੍ਹ ਕੇ ਬੰਦੀ ਬਣਾਉਣ ਦੀ ਨੀਅਤ ਨਾਲ ਕਿਤੇ ਲਿਜਾ ਰਹੇ ਹਨ। ਸੂਚਨਾ ਦੇ ਆਧਾਰ ’ਤੇ ਪੁਲਸ ਨੇ ਪਹਿਲਾਂ ਕਥਿਤ ਦੋਸ਼ੀਆਂ ਖ਼ਿਲਾਫ਼ ਕੇਸ ਦਰਜ ਕੀਤਾ, ਜਿਸ ਤੋਂ ਬਾਅਦ ਇਨ੍ਹਾਂ ਕਥਿਤ ਦੋਸ਼ੀਆਂ ਨੂੰ ਤੁਰੰਤ ਗ੍ਰਿਫ਼ਤਾਰ ਕਰ ਲਿਆ ਗਿਆ। ਇਨ੍ਹਾਂ ਕਥਿਤ ਦੋਸ਼ੀਆਂ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੇ ਅਦਾਲਤ ਵੱਲੋਂ 2 ਦਿਨ ਦਾ ਰਿਮਾਂਡ ਦਿੱਤਾ ਗਿਆ ਹੈ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਸੂਰ ਪਾਲਕਾਂ ਨੂੰ ਘਬਰਾਉਣ ਦੀ ਲੋੜ ਨਹੀਂ, ਪੰਜਾਬ ਸਰਕਾਰ ਸੂਰਾਂ ਨੂੰ ਮਾਰਨ ਲਈ ਦੇਵੇਗੀ ਮੁਆਵਜ਼ਾ : ਲਾਲਜੀਤ ਭੁੱਲਰ
NEXT STORY