ਪਟਿਆਲਾ ( ਬਲਜਿੰਦਰ)—ਸ਼ਹਿਰ ਦੇ ਨਜ਼ਦੀਕੀ ਪਿੰਡ ਲੰਗ ਵਿਚ ਅੱਜ ਸਵੇਰੇ ਲਖਵਿੰਦਰ ਸਿੰਘ ਨੇ ਕੁਹਾੜੀ ਨਾਲ ਕਈ ਵਾਰ ਕਰ ਕੇ ਆਪਣੀ ਪਤਨੀ ਮਨਪ੍ਰੀਤ ਕੌਰ ਦਾ ਕਤਲ ਕਰ ਦਿੱਤਾ ਅਤੇ ਫਰਾਰ ਹੋ ਗਿਆ। ਕਤਲ ਬੜੀ ਬੇਰਹਿਮੀ ਨਾਲ ਕੀਤਾ ਗਿਆ। ਉਸ ਦੇ ਸਿਰ ਵਿਚ ਅਤੇ ਆਸਪਾਸ ਕੁਹਾੜੀ ਨਾਲ ਦੋ-ਤਿੰਨ ਵਾਰ ਕੀਤੇ ਗਏ, ਜਿਸ ਨਾਲ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਪੁਲਸ ਮੁਤਾਬਕ ਲਖਵਿੰਦਰ ਸਿੰਘ ਆਪਣੀ ਪਤਨੀ ਦੇ ਚਰਿੱਤਰ 'ਤੇ ਸ਼ੱਕ ਕਰਦਾ ਸੀ। ਅੱਜ ਸਵੇਰੇ ਦੋਵਾਂ ਵਿਚ ਬਹਿਸ ਹੋਈ। ਬਹਿਸ ਤੋਂ ਬਾਅਦ ਲਖਵਿੰਦਰ ਸਿੰਘ ਨੇ ਮਨਪ੍ਰੀਤ 'ਤੇ ਕੁਹਾੜੀ ਨਾਲ ਕਈ ਵਾਰ ਕੀਤੇ। ਮਨਪ੍ਰੀਤ ਦੀ ਮੌਕੇ 'ਤੇ ਮੌਤ ਹੀ ਹੋ ਗਈ। ਇਸ ਦੀ ਪੁਸ਼ਟੀ ਕਰਦੇ ਹੋਏ ਥਾਣਾ ਤ੍ਰਿਪੜੀ ਦੇ ਐੱਸ. ਐੱਚ. ਓ. ਇੰਸਪੈਕਟਰ ਰਾਜੇਸ਼ ਮਲਹੋਤਰਾ ਨੇ ਦੱਸਿਆ ਕਿ ਇਸ ਮਾਮਲੇ ਵਿਚ ਮਹਿਲਾ ਦੇ ਭਰਾ ਹਰਭਜਨ ਸਿੰਘ ਵਾਸੀ ਅਜਰੌਰ ਦੀ ਸ਼ਿਕਾਇਤ 'ਤੇ ਲਖਵਿੰਦਰ ਸਿੰਘ ਖਿਲਾਫ ਕਤਲ ਦਾ ਕੇਸ ਦਰਜ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਲਖਵਿੰਦਰ ਸਿੰਘ ਫਿਲਹਾਲ ਫਰਾਰ ਹੈ। ਉਸ ਨੂੰ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ। ਮਨਪ੍ਰੀਤ ਅਤੇ ਲਖਵਿੰਦਰ ਸਿੰਘ ਦੇ 5 ਬੱਚੇ ਹਨ। 4 ਲੜਕੀਆਂ ਅਤੇ 1 ਲੜਕਾ ਹੈ। ਲਖਵਿੰਦਰ ਸਿੰਘ ਕੰਬਾਈਨਾਂ 'ਤੇ ਕੰਮ ਕਰਦਾ ਸੀ।
ਕਿਸਾਨਾਂ ਵਲੋਂ ਕੈਪਟਨ ਨੂੰ ਪਰਾਲੀ ਸੜਕਾਂ 'ਤੇ ਸੁੱਟਣ ਦੀ ਚਿਤਾਵਨੀ
NEXT STORY