ਮਲੋਟ (ਸ਼ਾਮ ਜੁਨੇਜਾ)- ਥਾਣਾ ਕਬਰਵਾਲਾ ਅਧੀਨ ਆਉਂਦੇ ਪਿੰਡ ਬੁਰਜਸਿੱਧਵਾਂ ਵਿਖੇ ਇਕ ਔਰਤ ਨੇ ਆਪਣੇ ਪ੍ਰੇਮੀ ਅਤੇ ਉਸ ਦੇ ਸਾਥੀ ਨਾਲ ਮਿਲ ਕਿ ਪ੍ਰੇਮ ਸੰਬੰਧਾਂ ਵਿਚ ਅੜਿੱਕ ਬਣਦੇ ਪਤੀ ਦਾ ਕਤਲ ਕਰ ਦਿੱਤਾ। ਇਸ ਮਾਮਲੇ ਵਿਚ ਉਕਤ ਔਰਤ ਅਤੇ ਉਸ ਦੇ ਸਾਥੀਆਂ ਨੇ ਮ੍ਰਿਤਕ ਦੀ ਮਾਂ ਨੂੰ ਵੀ ਡਰਾ ਕੇ ਚੁੱਪ ਕਰਵਾ ਦਿੱਤਾ ਅਤੇ ਲਾਸ਼ ਦਾ ਅੰਤਿਮ ਸੰਸਕਾਰ ਤੱਕ ਕਰ ਦਿੱਤਾ। ਪਰ ਬਾਅਦ ਵਿਚ ਮ੍ਰਿਤਕ ਦੀ ਮਾਂ ਦੇ ਬਿਆਨਾਂ 'ਤੇ ਪੁਲਸ ਨੇ ਤਿੰਨਾਂ ਦੋਸ਼ੀਆਂ ਵਿਰੁੱਧ ਕਤਲ ਅਤੇ ਸਬੂਤ ਖ਼ਤਮ ਕਰਨ ਦਾ ਮਾਮਲਾ ਦਰਜ ਕਰ ਲਿਆ ਹੈ।
ਇਸ ਮਾਮਲੇ ਵਿਚ ਹਰਮਨਦੀਪ ਕੌਰ ਪਤਨੀ ਚਾਨਣ ਸਿੰਘ ਵਾਸੀ ਰਾਣੀਆ ਜ਼ਿਲ੍ਹਾ ਸਿਰਸਾ ਨੇ ਪੁਲਸ ਨੂੰ ਦਰਜ ਬਿਆਨਾਂ ਵਿਚ ਕਿਹਾ ਹੈ ਕਿ ਉਸ ਦਾ ਵਿਆਹ 30 ਸਾਲ ਪਹਿਲਾਂ ਸੁਖਦੇਵ ਸਿੰਘ ਪੁੱਤਰ ਗੁਰਬਚਨ ਸਿੰਘ ਵਾਸੀ ਸ਼ਾਮਖੇੜਾ ਨਾਲ ਹੋਇਆ ਸੀ। ਜਿਸ ਵਿਚੋਂ ਉਸ ਦੇ ਦੋ ਬੱਚੇ ਲੜਕੀ ਮਨਦੀਪ ਕੌਰ ਅਤੇ ਲੜਕਾ ਛਿੰਦਰਪਾਲ ਸਿੰਘ ਸੀ। ਹਰਮਨਦੀਪ ਕੌਰ ਦਾ ਸੁਖਦੇਵ ਸਿੰਘ ਨਾਲ ਤਲਾਕ ਹੋ ਗਿਆ ਸੀ, ਜਿਸ ਤੋਂ ਬਾਅਦ ਉਸ ਨੇ ਬੱਚੇ ਪੇਕੇ ਪਿੰਡ ਮਿੱਡਾ ਛੱਡ ਦਿੱਤੇ।
ਇਹ ਵੀ ਪੜ੍ਹੋ- ਗੁਆਂਢਣ ਦੇ ਇਸ਼ਕ 'ਚ ਅੰਨ੍ਹਾ ਹੋਇਆ 5 ਬੱਚਿਆਂ ਦਾ ਪਿਓ, ਕਰਵਾਈ 'ਲਵ ਮੈਰਿਜ', ਹੁਣ ਹੋਇਆ...
ਮਾਪਿਆਂ ਨੇ ਉਸ ਦਾ ਦੂਜਾ ਵਿਆਹ ਰਾਣੀਆਂ ਵਾਸੀ ਚਾਣਨ ਸਿੰਘ ਨਾਲ ਕਰ ਦਿੱਤਾ। ਹਰਮਨਦੀਪ ਕੌਰ ਦੇ ਦੋਵੇਂ ਬੱਚੇ ਵੀ ਜਵਾਨ ਹੋ ਗਏ, ਜਿਸ ਤੋਂ ਬਾਅਦ 2013 ਵਿਚ ਲੜਕੀ ਮਨਦੀਪ ਦਾ ਵਿਆਹ ਰੱਤਾ ਟਿੱਬਾ ਵਿਖੇ ਕਰ ਦਿੱਤਾ ਅਤੇ ਉਹ ਆਪਣੇ ਸਹੁਰੇ ਘਰ ਚਲੀ ਗਈ ਜਦਕਿ ਲੜਕੇ ਛਿੰਦਰਪਾਲ ਸਿੰਘ ਦਾ ਵਿਆਹ 2018 ਵਿਚ ਮਮਤਾ ਪੁੱਤਰੀ ਗੁਰਮੇਲ ਸਿੰਘ ਵਾਸੀ ਨਵਾਂ ਕਿਲਾ ਜ਼ਿਲ੍ਹਾ ਫਰੀਦਕੋਟ ਨਾਲ ਕੀਤਾ। ਜਿਨ੍ਹਾਂ ਦੇ ਘਰ ਇਕ 5 ਸਾਲ ਦਾ ਲੜਕਾ ਮਨਵੀਰ ਸਿੰਘ ਹੈ। ਛਿੰਦਰਪਾਲ ਵਿਆਹ ਮਗਰੋਂ ਪਤਨੀ ਸਮੇਤ ਆਪਣੇ ਪਿਤਾ ਕੋਲ ਬੁਰਜ ਸਿੱਧਵਾਂ ਵਿਖੇ ਰਹਿਣ ਲੱਗ ਪਿਆ। ਛਿੰਦਰਪਾਲ ਸਿੰਘ ਨੇ ਆਪਣੀ ਮਾਤਾ ਹਰਮਨਦੀਪ ਕੌਰ ਨੂੰ ਦੱਸਿਆ ਕਿ ਮਮਤਾ ਦੇ ਧਰਮਿੰਦਰ ਸਿੰਘ ਪੁੱਤਰ ਰਾਜਾ ਸਿੰਘ ਵਾਸੀ ਢਾਬਾਂ ਕੋਕਰੀਆ ਜ਼ਿਲ੍ਹਾ ਫਾਜ਼ਿਲਕਾ ਨਾਲ ਨਜਾਇਜ ਸੰਬੰਧ ਹਨ। ਜਿਸ ਤੋਂ ਬਾਅਦ ਉਨ੍ਹਾਂ ਨੇ ਬੱਚੇ ਦਾ ਵਾਸਤਾ ਦੇ ਕੇ ਵੀ ਮਮਤਾ ਨੂੰ ਸਮਝਾਇਆ ਅਤੇ ਇਸ ਕੰਮ ਤੋਂ ਬਾਜ ਆਉਣ ਲਈ ਕਿਹਾ ਪਰ ਮਮਤਾ ਇਸ ਮਾਮਲੇ 'ਤੇ ਛਿੰਦਰਪਾਲ ਨਾਲ ਝਗੜਾ ਸ਼ੁਰੂ ਕਰ ਦਿੰਦੀ ਸੀ। ਹਰਮਨਦੀਪ ਕੌਰ ਨੇ ਦੱਸਿਆ ਕਿ ਮਿਤੀ 31 ਅਗਸਤ 2024 ਨੂੰ ਬੁਰਜ ਸਿੱਧਵਾ ਆਈ ਹੋਈ ਅਤੇ ਆਪਣੀ ਭੈਣ ਜਸਵੀਰ ਕੌਰ ਦੇ ਘਰ ਠਹਿਰੀ ਹੋਈ ਸੀ। ਰਾਤ 11 ਵਜੇ ਉਹ ਆਪਣੀ ਭੈਣ ਘਰੋਂ ਆਪਣੇ ਪੁੱਤਰ ਛਿੰਦਰਪਾਲ ਸਿੰਘ ਘਰ ਆਈ। ਜਦੋਂ ਬੂਹਾ ਖੋਲ੍ਹਿਆ ਤਾਂ ਵੇਖਿਆ ਕਿ ਧਰਮਿੰਦਰ ਸਿੰਘ ਪੁੱਤਰ ਰਾਜਾ ਸਿੰਘ ਨੇ ਛਿੰਦਰਪਾਲ ਦੇ ਗਲ ਵਿਚ ਚੂੰਨੀ ਪਾਈ ਹੋਈ ਸੀ।
ਇਹ ਵੀ ਪੜ੍ਹੋ- ਜਸਦੀਪ ਸਿੰਘ ਗਿੱਲ ਤੋਂ ਪਹਿਲਾਂ ਡੇਰਾ ਰਾਧਾ ਸੁਆਮੀ ਸਤਿਸੰਗ ਬਿਆਸ ਦੇ ਰਹਿ ਚੁੱਕੇ ਨੇ ਇਹ 5 ਮੁਖੀ, ਜਾਣੋ ਪੂਰੀ ਡਿਟੇਲ
ਮਮਤਾ ਰਾਣੀ ਅਤੇ ਵਰਿੰਦਰ ਸਿੰਘ ਪੁੱਤਰ ਵਜੀਰ ਸਿੰਘ ਵਾਸੀ ਢਾਬਾਂ ਕੋਕਰੀਆਂ ਨੇ ਛਿੰਦਰਪਾਲ ਦੀਆਂ ਬਾਂਹਾਂ ਫੜੀਆਂ ਹੋਈਆਂ ਸਨ। ਛਿੰਦਰਪਾਲ ਸਿੰਘ ਦੀ ਮੌਤ ਹੋ ਚੁੱਕੀ ਸੀ ਜਦੋਂ ਉਹ ਘਬਰਾ ਕਿ ਮੁੜਨ ਲੱਗੀ ਤਾਂ ਤਿੰਨਾਂ ਨੇ ਹਰਮਨਦੀਪ ਕੌਰ ਨੂੰ ਫੜ ਲਿਆ ਅਤੇ ਉਸ ਦੇ ਪੋਤੇ ਮਨਵੀਰ ਸਿੰਘ ਮਾਰਨ ਦੀ ਧਮਕੀ ਦੇ ਕੇ ਚੁੱਪ ਰਹਿਣ ਲਈ ਕਿਹਾ। ਅਗਲੇ ਤਿੰਨਾਂ ਨੇ ਸਾਜਿਸ਼ ਤਹਿਤ ਲਾਸ਼ ਨੂੰ ਖ਼ੁਰਦਬੁਰਦ ਕਰਨ ਲਈ ਅੰਤਿਮ ਸੰਸਕਾਰ ਵੀ ਕਰ ਦਿੱਤਾ। ਦੋਸ਼ੀਆਂ ਨੇ ਸ਼ਿਕਇਤਕਰਤਾ ਨੂੰ ਡਰਾ ਕਿ ਰੱਖਿਆ ਪਰ ਫਿਰ ਉਸ ਨੇ ਹੌਂਸਲਾ ਕਰਕੇ ਸਾਰੀ ਘਟਨਾ ਆਪਣੀ ਭੈਣ ਜਸਵੀਰ ਕੌਰ ਨੂੰ ਦੱਸੀ ਜਿਨ੍ਹਾਂ ਨੇ ਹਿੰਮਤ ਕਰਕੇ ਕਬਰਵਾਲਾ ਪੁਲਸ ਨੂੰ ਸੂਚਨਾ ਦਿੱਤੀ। ਇਸ ਮਾਮਲੇ 'ਤੇ ਕਾਰਵਾਈ ਕਰਕੇ ਕਬਰਵਾਲਾ ਪੁਲਸ ਨੇ ਮਮਤਾ ਰਾਣੀ, ਧਰਮਿੰਦਰ ਸਿੰਘ ਅਤੇ ਵਰਿੰਦਰ ਸਿੰਘ ਵਿਰੁੱਧ ਕਤਲ ਅਤੇ ਲਾਸ਼ ਨੂੰ ਖੁਰਦ ਬੁਰਦ ਕਰਨ ਦੀ ਸਾਜਿਸ਼ ਤਹਿਤ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ- ਜਾਣੋ ਕੌਣ ਹਨ ਡੇਰਾ ਬਿਆਸ ਦੇ ਨਵੇਂ ਮੁਖੀ ਜਸਦੀਪ ਸਿੰਘ ਗਿੱਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ
ਪੁੱਤਰ ਤੇ ਨੂੰਹ ਖ਼ਿਲਾਫ਼ ਕੁੱਟਮਾਰ ਦੇ ਦੋਸ਼ ’ਚ ਮਾਮਲਾ ਦਰਜ
NEXT STORY