ਕਪੂਰਥਲਾ (ਮਹਾਜਨ) : ਜਿਵੇਂ-ਜਿਵੇਂ ਨਵੰਬਰ ਮਹੀਨਾ ਬੀਤ ਰਿਹਾ ਹੈ, ਉਵੇਂ-ਉਵੇਂ ਸਰਦੀ ਨੇ ਦਸਤਕ ਦੇਣੀ ਸ਼ੁਰੂ ਕਰ ਦਿੱਤੀ ਹੈ। ਲਿਹਾਜ਼ਾ ਇਨ੍ਹੀਂ ਦਿਨੀਂ ਸਵੇਰੇ ਤੇ ਸ਼ਾਮ ਨੂੰ ਮੌਸਮ ਕਾਫੀ ਠੰਡਾ ਹੋ ਜਾਂਦਾ ਹੈ, ਜਿਸਦੇ ਚੱਲਦੇ ਲੋਕਾਂ ਨੇ ਖੁਦ ਨੂੰ ਸਰਦੀ ਤੋਂ ਬਚਾਉਣ ਲਈ ਗਰਮ ਕਪੜੇ ਪਹਿਨਣੇ ਸ਼ੁਰੂ ਕਰ ਦਿੱਤੇ ਹਨ। ਉਥੇ ਦੂਜੇ ਪਾਸੇ ਪਰਾਲੀ ਨੂੰ ਨਿਰੰਤਰ ਲਗਾਈ ਜਾ ਰਹੀ ਅੱਗ ਦੇ ਕਾਰਨ ਫੈਲ ਰਹੇ ਪ੍ਰਦੂਸ਼ਣ ਦੇ ਕਾਰਣ ਇਨ੍ਹੀ ਦਿਨੀਂ ਸਮੋਗ ਦੀ ਚਿੱਟੀ ਚਾਦਰ ਨੇ ਵੀ ਸ਼ਹਿਰ ਨੂੰ ਆਪਣੀ ਲਪੇਟ 'ਚ ਲੈ ਲਿਆ ਹੈ। ਜਿਸ ਕਾਰਨ ਲੋਕਾਂ ਨੂੰ ਜਿਥੇ ਸਾਹ ਲੈਣ 'ਚ ਦਿੱਕਤ ਹੋ ਰਹੀ ਹੈ, ਉਥੇ ਹੀ ਇਹ ਮੌਸਮ ਸਾਫ ਹੋਣ ਤਕ ਘਰਾਂ 'ਚ ਹੀ ਰਹਿਣਾ ਸਮਝਦਾਰੀ ਸਮਝ ਰਹੇ ਹਨ।
ਵੀਰਵਾਰ ਦੀ ਸਵੇਰ ਕਰੀਬ 8 ਵਜੇ ਤਕ ਸ਼ਹਿਰ ਸਮੋਗ ਦੀ ਸਫੇਦ ਚਾਦਰ 'ਚ ਲਿਪਟਿਆ ਰਿਹਾ। ਹਾਲਾਂਕਿ ਸਮੋਗ ਦਾ ਅਸਰ ਸ਼ਹਿਰੀ ਖੇਤਰਾਂ 'ਚ ਘੱਟ ਸੀ ਜਦਕਿ ਸ਼ਹਿਰ ਦੇ ਬਾਹਰੀ ਇਲਾਕਿਆਂ, ਪਿੰਡਾਂ ਤੇ ਮੁੱਖ ਮਾਰਗਾਂ ਤੇ ਸਮੋਗ ਕਾਫੀ ਵੱਧ ਸੀ, ਜਿਸਦੇ ਕਾਰਣ ਦੋ ਪਹੀਆ ਤੇ ਚਾਰ ਪਹੀਆ ਵਾਹਨ ਦਿਨ 'ਚ ਲਾਈਟਾਂ ਦੇ ਸਹਾਰੇ ਕਛੂਆ ਚਾਲ 'ਚ ਅੱਗੇ ਵੱਧ ਰਹੇ ਸਨ। ਸਮੋਗ ਕਾਰਨ ਬੱਸਾਂ ਵੀ ਘੱਟ ਗਤੀ ਨਾਲ ਵੱਧ ਰਹੀਆਂ ਸਨ, ਜਿਸਦੇ ਕਾਰਨ ਕੰਮ-ਕਾਜ ਤੇ ਜਾਣ ਵਾਲੇ ਲੋਕ ਦੇਰੀ ਨਾਲ ਪਹੁੰਚੇ। ਇਸ ਤੋਂ ਇਲਾਵਾ ਸਕੂਲ ਤੇ ਕਾਲਜ ਜਾਣ ਵਾਲੇ ਬੱਚਿਆਂ ਨੂੰ ਵੀ ਸਮੋਗ ਕਾਰਣ ਦਿੱਕਤ ਹੋਈ। ਸਮੋਗ ਦੇ ਕਾਰਣ ਬਾਜ਼ਾਰਾਂ 'ਚ ਵੀ ਸੁੰਨਸਾਨ ਰਹੀ। ਸਵੇਰੇ ਕਰੀਬ 9 ਵਜੇ ਜਿਵੇਂ ਹੀ ਸਮੋਗ ਦਾ ਅਸਰ ਘੱਟ ਹੋਣਾ ਸ਼ੁਰੂ ਹੋਇਆ ਤਾਂ ਸ਼ਹਿਰ ਦੇ ਸਭ ਬਾਜ਼ਾਰਾਂ 'ਚ ਰੌਣਕ ਵੱਧਣ ਲੱਗੀ ਤੇ ਆਵਾਜਾਈ ਦੁਬਾਰਾ ਆਪਣੀ ਪਟੜੀ 'ਤੇ ਪਹੁੰਚ ਗਈ।
ਆਉਣ ਵਾਲੇ ਦਿਨਾਂ 'ਚ ਡਿੱਗੇਗਾ ਤਾਪਮਾਨ, ਰੱਖੋ ਧਿਆਨ
ਮੌਸਮ ਵਿਭਾਗ ਦੇ ਅਨੁਸਾਰ ਵੀਰਵਾਰ ਨੂੰ ਵੱਧ ਤੋਂ ਵੱਧ ਤਾਪਮਾਨ 23 ਡਿੱਗਰੀ ਅਤੇ ਘੱਟੋ-ਘੱਟ ਤਾਪਮਾਨ 13 ਡਿਗਰੀ ਸੈਲਸੀਅਸ ਦਰਜ ਕੀਤਾ। ਜਦਕਿ ਉੱਤਰ ਤੋਂ ਦੱਖਣ ਵੱਲ ਚੱਲਣ ਵਾਲੀਆਂ ਹਵਾਵਾਂ ਦੀ ਗਤੀ 6 ਕਿਲੋਮੀਟਰ, ਹਿਊਮੀਡਿਟੀ 60 ਫੀਸਦੀ ਅਤੇ ਵਿਜੀਬਿਲਟੀ 16 ਕਿਲੋਮੀਟਰ ਦਰਜ ਰਹੀ। ਮੌਸਮ ਮਾਹਿਰਾਂ ਦੇ ਅਨੁਸਾਰ ਆਉਣ ਵਾਲੇ ਇਕ ਹਫਤੇ 'ਚ ਇਹ 3 ਤੋਂ 4 ਡਿਗਰੀ ਤਕ ਹੋਰ ਡਿੱਗ ਸਕਦਾ ਹੈ, ਜਿਸ ਕਾਰਣ ਸਰਦੀ ਵੱਧ ਜਾਵੇਗੀ। ਅਜਿਹੇ 'ਚ ਲੋਕਾਂ ਨੂੰ ਆਪਣੀ ਸਿਹਤ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ।
ਸੁਰੱਖਿਆ ਮੱਦੇਨਜ਼ਰ ਸਭ ਤੋਂ ਪਹਿਲਾਂ ਇੰਟਰ ਸਟੇਟ ਨਾਕਾ ਮਾਧੋਪੁਰ 'ਚ ਲੱਗੀ ਐਕਸ-ਰੇ ਮਸ਼ੀਨ
NEXT STORY