ਲੁਧਿਆਣਾ : ਨਵੰਬਰ ਮਹੀਨੇ 'ਚ ਠੰਡ ਦੀ ਆਮਦ ਨੇ ਹੌਜਰੀ ਕਾਰੋਬਾਰੀਆਂ ਦੇ ਚਿਹਰੇ ਖਿੜ੍ਹਾ ਦਿੱਤੇ ਹਨ। ਹਿਮਾਚਲ, ਉੱਤਰਾਖੰਡ, ਉੱਤਰ ਪ੍ਰਦੇਸ਼ ਸਮੇਤ ਬਾਕੀ ਸੂਬਿਆਂ ਤੋਂ ਹੌਜਰੀ ਪ੍ਰੋਡਕਟਾਂ ਦੀ ਮੰਗ 10 ਫੀਸਦੀ ਤੱਕ ਵਧ ਗਈ ਹੈ। ਕਾਰੋਬਾਰੀ ਦੁਆ ਕਰ ਰਹੇ ਹਨ ਕਿ ਸਰਦੀ ਦਾ ਮੌਸਮ ਇਸੇ ਤਰ੍ਹਾਂ ਰਹੇ ਤਾਂ ਮੰਦੀ ਖਤਮ ਹੋ ਜਾਵੇਗੀ। ਇਸ ਸਮੇਂ ਪੰਜਾਬ 'ਚ ਘੱਟੋ-ਘੱਟ ਤਾਪਮਾਨ 11 ਡਿਗਰੀ ਨੇੜੇ ਪੁੱਜ ਗਿਆ ਹੈ। ਮੌਸਮ ਵਿਭਾਗ ਦੇ ਮਾਹਿਰਾਂ ਦੀ ਮੰਨੀਏ ਤਾਂ ਆਉਣ ਵਾਲੇ ਦਿਨਾਂ 'ਚ ਹਲਕੀ ਬਰਸਾਤ ਨਾਲ ਤਾਪਮਾਨ 'ਚ ਹੋਰ ਗਿਰਾਵਟ ਆਵੇਗੀ। ਇਸ ਨਾਲ ਹੌਜਰੀ ਉਤਪਾਦਾਂ ਦੀ ਮੰਗ ਹੋਰ ਵਧੇਗੀ।
'ਨੀਟਵੀਅਰ ਐਂਡ ਟੈਕਸਟਾਈਲ ਕਲੱਬ ਫਾਈਨਾਂਸ' ਸਕੱਤਰ ਹਰੀਸ਼ ਕੇਅਰਪਾਲ ਦੱਸਦੇ ਹਨ ਕਿ ਹਰ ਸਾਲ ਸਿਰਫ ਲੁਧਿਆਣਾ ਤੋਂ 10 ਹਜ਼ਾਰ ਕਰੋੜ ਦਾ ਕਾਰੋਬਾਰ ਹੁੰਦਾ ਹੈ, ਇਸ 'ਚ 3 ਹਜ਼ਾਰ ਕਰੋੜ ਦਾ ਕਾਰੋਬਾਰ ਸਿਰਫ ਸਥਾਨਕ ਪੱਧਰ 'ਤੇ ਹੁੰਦਾ ਹੈ। 7 ਹਜ਼ਾਰ ਕਰੋੜ ਦਾ ਹੌਜਰੀ ਦਾ ਸਮਾਨ ਬਰਾਮਦ ਕੀਤਾ ਜਾਂਦਾ ਹੈ। ਇਸ ਕਾਰੋਬਾਰ ਨਾਲ ਕਰੀਬ 10 ਹਜ਼ਾਰ ਯੂਨਿਟ ਜੁੜੇ ਹੋਏ ਹਨ। ਉਨ੍ਹਾਂ ਕਿਹਾ ਕਿ ਜੇਕਰ ਮੌਸਮ ਨੇ ਇੰਝ ਹੀ ਸਾਥ ਦਿੱਤਾ ਤਾਂ ਇਸ ਵਾਰ ਕਾਰੋਬਾਰ 10 ਹਜ਼ਾਰ ਕਰੋੜ ਨੂੰ ਪਾਰ ਕਰੇਗਾ ਅਤੇ ਕਾਰੋਬਾਰ ਮੰਦੀ ਦੇ ਦੌਰ 'ਚੋਂ ਨਿਕਲ ਜਾਵੇਗਾ।
SGPC ਦੇ ਜਨਰਲ ਇਜਲਾਸ 'ਚ ਹੰਗਾਮਾ, ਮਹਿਲਾ ਮੈਂਬਰ ਹੱਥੋਂ ਖੋਹਿਆ ਮਾਇਕ (ਵੀਡੀਓ)
NEXT STORY