ਲੁਧਿਆਣਾ : ਮੌਸਮ ਨੇ ਆਪਣਾ ਮਿਜਾਜ਼ ਬਦਲ ਲਿਆ ਹੈ। ਸਰਦੀ ਦੀ ਸ਼ੁਰੂਆਤ ਹੋ ਚੁੱਕੀ ਹੈ। ਜਿੱਥੇ ਪਹਿਲਾਂ ਬਾਜ਼ਾਰਾਂ 'ਤੇ ਮੰਦੀ ਛਾਈ ਹੋਈ ਸੀ, ਉੱਥੇ ਹੀ ਹੁਣ ਰੌਣਕ ਪਰਤ ਆਈ ਹੈ। ਐਤਵਾਰ ਨੂੰ ਚੌੜਾ ਬਾਜ਼ਾਰ 'ਚ ਸਰਦੀਆਂ ਦੇ ਕੱਪੜਿਆਂ ਦੀ ਖਰੀਦਦਾਰੀ ਲਈ ਲੋਕ ਸੈਂਕੜਿਆਂ ਦੀ ਗਿਣਤੀ 'ਚ ਨਜ਼ਰ ਆਏ। ਇਸ ਤਰ੍ਹਾਂ ਦਾ ਮਾਹੌਲ ਬਣਿਆ ਹੋਇਆ ਸੀ ਕਿ ਲੋਕਾਂ ਲਈ ਵਾਹਨ 'ਤੇ ਚੱਲਣਾ ਤਾਂ ਦੂਰ ਪੈਰ ਰੱਖਣ ਲਈ ਵੀ ਥਾਂ ਮਿਲਣੀ ਔਖੀ ਸੀ। ਸਭ ਲੋਕ ਸਰਦੀਆਂ ਦੇ ਕੱਪੜੇ ਖਰੀਦਣ ਲਈ ਆਏ ਹੋਏ ਸਨ।
ਬਟਾਲਾ 'ਚ ਡੇਂਗੂ ਦਾ ਕਹਿਰ, 548 'ਚੋਂ 280 ਮਰੀਜ਼ਾਂ ਦੇ ਟੈਸਟ ਪਾਜ਼ੀਟਿਵ (ਵੀਡੀਓ)
NEXT STORY