ਲੁਧਿਆਣਾ (ਰਾਜ) : ਬੈਂਕ ਮੁਲਾਜ਼ਮਾਂ ਨਾਲ ਮਿਲੀਭੁਗਤ ਕਰ ਕੇ ਧੋਖੇ ਨਾਲ ਅਕਾਊਂਟ ’ਚੋਂ ਕਰੋੜਾਂ ਰੁਪਏ ਕਢਵਾ ਕੇ ਧੋਖਾਦੇਹੀ ਕਰਨ ਦੇ ਦੋਸ਼ ’ਚ ਥਾਣਾ ਡੇਹਲੋਂ ਦੀ ਪੁਲਸ ਨੇ ਚਰਨਜੀਤ ਸਿੰਘ ਦੀ ਸ਼ਿਕਾਇਤ ’ਤੇ ਉਸ ਦੇ 2 ਪਾਰਟਨਰਾਂ ’ਤੇ ਕੇਸ ਦਰਜ ਕੀਤਾ ਹੈ। ਮੁਲਜ਼ਮ ਪਿੰਡ ਫੁੱਲਾਂਵਾਲ ਦਾ ਰਹਿਣ ਵਾਲਾ ਪਰਵੇਜ਼ ਖਾਨ ਅਤੇ ਪਿੰਡ ਗਿੱਲ ਦਾ ਪ੍ਰਿਤਪਾਲ ਸਿੰਘ ਹਨ।
ਇਹ ਵੀ ਪੜ੍ਹੋ : ਵੈਟਰਨਰੀ ਵਿਦਿਆਰਥੀਆਂ ਦੀਆਂ ਮੰਗਾਂ ’ਤੇ ਹੁਣ ਤੱਕ ਸਰਕਾਰ ਚੁੱਪ, 14ਵੇਂ ਦਿਨ ਵੀ ਜਾਰੀ ਰਿਹਾ ਧਰਨਾ
ਪੁਲਸ ਸ਼ਿਕਾਇਤ ’ਚ ਚਰਨਜੀਤ ਸਿੰਘ ਨੇ ਦੱਸਿਆ ਕਿ ਉਹ ਪ੍ਰਾਪਰਟੀ ਕਾਰੋਬਾਰੀ ਹੈ। ਉਸ ਨੇ ਇਕ ਡੈਲਟਾ ਨਾਂ ਨਾਲ ਕਾਲੋਨੀ ਕੱਟੀ ਸੀ, ਜਿਸ ਵਿਚ ਪਰਵੇਜ਼ ਖਾਨ ਅਤੇ ਪ੍ਰਿਤਪਾਲ ਸਿੰਘ ਉਸ ਦੇ ਪਾਰਟਨਰ ਸਨ। ਦੋਵੇਂ ਮੁਲਜ਼ਮਾਂ ਨੇ ਧੋਖੇ ਨਾਲ ਉਸ ਦੇ ਐੱਚ. ਡੀ. ਐੱਫ. ਸੀ. ਅਕਾਊਂਟ ’ਚੋਂ ਕਰੀਬ 20 ਦਿਨਾਂ ’ਚ ਵੱਖ-ਵੱਖ ਚੈੱਕ ਲਗਾ ਕੇ 1 ਕਰੋੜ 28 ਲੱਖ ਰੁਪਏ ਵੱਖ-ਵੱਖ ਲੋਕਾਂ ਦੇ ਬੈਂਕਾਂ ’ਚ ਟ੍ਰਾਂਸਫਰ ਕਰਵਾ ਦਿੱਤੇ ਸਨ, ਜਦੋਂਕਿ ਜਿਨ੍ਹਾਂ ਲੋਕਾਂ ਦੇ ਬੈਂਕ ਅਕਾਊਂਟ ’ਚ ਪੈਸੇ ਟ੍ਰਾਂਸਫਰ ਹੋਏ ਹਨ, ਉਹ ਉਨ੍ਹਾਂ ਨੂੰ ਜਾਣਦਾ ਵੀ ਨਹੀਂ। ਉਕਤ ਮੁਲਜ਼ਮਾਂ ਨੇ ਉਸ ਦੇ ਚੈੱਕ ਚੋਰੀ ਕਰਨ ਤੋਂ ਬਾਅਦ ਬੈਂਕ ਮੁਲਾਜ਼ਮਾਂ ਦੀ ਮਿਲੀਭੁਗਤ ਨਾਲ ਉਸ ਦੇ ਬੈਂਕ ਖਾਤੇ ’ਚੋਂ ਕਰੋੜਾਂ ਰੁਪਏ ਦੀ ਧੋਖਾਦੇਹੀ ਕੀਤੀ ਹੈ। ਜਦੋਂ ਉਸ ਨੂੰ ਪਤਾ ਲੱਗਾ ਤਾਂ ਉਸ ਨੇ ਇਸ ਦੀ ਸ਼ਿਕਾਇਤ ਪੁਲਸ ਕਮਿਸ਼ਨਰ ਨੂੰ ਦਿੱਤੀ। ਜਾਂਚ ’ਚ ਦੋਸ਼ ਸਹੀ ਪਾਏ ਗਏ, ਜਿਸ ਤੋਂ ਬਾਅਦ ਮੁਲਜ਼ਮਾਂ ’ਤੇ ਕੇਸ ਦਰਜ ਕੀਤਾ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਬਿਜਲੀ ਦੀਆਂ ਹਾਈ ਟੈਂਸ਼ਨ ਤਾਰਾਂ ਦੀ ਲਪੇਟ ’ਚ ਆਉਣ ਕਾਰਨ 1 ਦੀ ਮੌਤ, ਦੂਜੇ ਦੀ ਹਾਲਤ ਗੰਭੀਰ
NEXT STORY