ਗੁਰਦਾਸਪੁਰ (ਵਿਨੋਦ) - ਆਪਣੇ ਪਤੀ ਤੋਂ ਤੰਗ ਪ੍ਰੇਸ਼ਾਨ ਹੋ ਕੇ ਇਕ ਵਿਆਹੁਤਾ ਵੱਲੋਂ ਨਹਿਰ ਵਿਚ ਛਲਾਂਗ ਲਗਾ ਕੇ ਆਪਣੀ ਜੀਵਨ ਲੀਲਾ ਖ਼ਤਮ ਕਰ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਦੇ ਸਬੰਧ ’ਚ ਥਾਣਾ ਧਾਰੀਵਾਲ ਦੀ ਪੁਲਸ ਨੇ ਉਕਤ ਜਨਾਨੀ ਦੇ ਪਤੀ ਨੂੰ ਗ੍ਰਿਫ਼ਤਾਰ ਕਰਕੇ ਧਾਰਾ 306 ਦੇ ਤਹਿਤ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਦਿੰਦਿਆਂ ਸਹਾਇਕ ਸਬ ਇੰਸਪੈਕਟਰ ਬਲਬੀਰ ਸਿੰਘ ਨੇ ਦੱਸਿਆ ਕਿ ਗੁੱਡੀ ਦੇਵੀ ਪਤਨੀ ਪ੍ਰਕਾਸ਼ ਚੌਧਰੀ ਵਾਸੀ ਸਹਮਾਲਪੁਰ ਲੱਖੀ ਸਰਾਏ ਕਜ਼ਰਾਂ ਬਿਹਾਰ ਨੇ ਬਿਆਨ ਦਿੱਤਾ ਸੀ ਕਿ ਉਸ ਦੀ ਕੁੜੀ ਪ੍ਰੀਤੀ ਪਤਨੀ ਸੰਜੇ ਵਾਸੀ ਰਾਜੀਵ ਕਲੋਨੀ ਧਾਰੀਵਾਲ ਨੇ ਉਸ ਨੂੰ ਦੱਸਿਆ ਕਿ 14 ਅਗਸਤ 22 ਉਸ ਦੀ ਮ੍ਰਿਤਕ ਛੋਟੀ ਭੈਣ ਚਾਂਦਨੀ ਪਤਨੀ ਵਿੱਕੀ ਨਹਿਰ ਦੇ ਕੰਢੇ ਕੱਪੜੇ ਧੋ ਰਹੀ ਸੀ।
ਇਸ ਦੌਰਾਨ ਉਸ ਦਾ ਅਚਾਨਕ ਪੈਰ ਫਿਸਲ ਗਿਆ ਅਤੇ ਨਹਿਰ ਵਿਚ ਡੁੱਬਣ ਕਰਕੇ ਉਸ ਦੀ ਮੌਤ ਹੋ ਗਈ ਹੈ। ਪੁਲਸ ਅਧਿਕਾਰੀ ਨੇ ਦੱਸਿਆ ਕਿ ਇਸ ਮਾਮਲੇ ’ਚ 174 ਸੀ.ਆਰ.ਪੀ. ਸੀ ਦੀ ਕਾਰਵਾਈ ਅਮਲ ਵਿਚ ਲਿਆਂਦੀ ਗਈ ਸੀ। ਹੁਣ ਗੁੱਡੀ ਦੇਵੀ ਤੇ ਪ੍ਰੀਤੀ ਨੂੰ ਪਤਾ ਲੱਗਾ ਕਿ ਉਸ ਦੀ ਕੁੜੀ ਚਾਂਦਨੀ ਨੇ ਆਪਣੇ ਪਤੀ ਵਿੱਕੀ ਤੋਂ ਤੰਗ ਪ੍ਰੇਸ਼ਾਨ ਹੋ ਕੇ ਨਹਿਰ ਵਿਚ ਛਲਾਂਗ ਲਗਾ ਕੇ ਆਪਣੀ ਜੀਵਨ ਲੀਲਾ ਖ਼ਤਮ ਕਰ ਲਈ ਹੈ। ਪੁਲਸ ਨੇ ਮ੍ਰਿਤਕ ਦੇ ਪਤੀ ਵਿੱਕੀ ਪੁੱਤਰ ਫੁਲੋ ਵਾਸੀ ਧਾਰੀਵਾਲ ਖ਼ਿਲਾਫ਼ ਮਾਮਲਾ ਦਰਜ ਕਰ ਦਿੱਤਾ। ਪੁਲਸ ਅਧਿਕਾਰੀ ਨੇ ਦੱਸਿਆ ਕਿ ਇਸ ਸੂਚਨਾ ਦੇ ਆਧਾਰ ’ਤੇ ਦੋਸ਼ੀ ਵਿੱਕੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਜੋ ਹੁਣ ਕੇਂਦਰੀ ਜੇਲ੍ਹ ਗੁਰਦਾਸਪੁਰ ਵਿਚ ਬੰਦ ਹੈ।
ਖਡੂਰ ਸਾਹਿਬ ਦੇ ਨੌਜਵਾਨ ਦੀ ਦੁਬਈ ’ਚ ਵਾਪਰੇ ਹਾਦਸੇ ਦੌਰਾਨ ਮੌਤ, ਪਰਿਵਾਰ ਦਾ ਰੋ-ਰੋ ਹੋਇਆ ਬੁਰਾ ਹਾਲ
NEXT STORY