ਝਬਾਲ (ਨਰਿੰਦਰ) : ਝਬਾਲ ਤੋਂ ਥੋੜੀ ਦੂਰੀ 'ਤੇ ਅੱਡਾ ਠੱਠਾ ਨੇੜੇ ਅੰਮ੍ਰਿਤਸਰ ਤੋਂ ਝਬਾਲ ਨੂੰ ਆ ਰਹੇ ਪਤੀ ਦੇ ਪਿੱਛੇ ਬੈਠੀ ਉਸਦੀ ਪਤਨੀ ਦਾ ਪਰਸ ਖੋਹਣ ਦੀ ਕੋਸ਼ਿਸ਼ ਕਰ ਰਹੇ ਦੋ ਮੋਟਰਸਾਈਕਲ ਸਵਾਰਾਂ ਨੂੰ ਲੋਕਾਂ ਨੇ ਦਬੋਚ ਕੇ ਪੁਲਸ ਦੇ ਹਵਾਲੇ ਕਰ ਦਿੱਤਾ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਅੱਡਾ ਝਬਾਲ ਨਿਵਾਸੀ ਵਨੀਤ ਸ਼ਰਮਾ ਪੁੱਤਰ ਤਰਸੇਮ ਕੁਮਾਰ ਨੇ ਦੱਸਿਆ ਕਿ ਉਹ ਆਪਣੀ ਪਤਨੀ ਨਾਲ ਅੰਮ੍ਰਿਤਸਰ ਤੋਂ ਝਬਾਲ ਨੂੰ ਆ ਰਹੇ ਸਨ ਕਿ ਠੱਠਾ ਮੋੜ ਨੇੜੇ ਪਿੱਛੋਂ ਇਕ ਹੋਰ ਮੋਟਰਸਾਈਕਲ 'ਤੇ ਸਵਾਰ ਹੋ ਕੇ ਆਏ ਦੋ ਨੌਜਵਾਨਾਂ ਨੇ ਉਸ ਦੀ ਘਰ ਵਾਲੀ ਦਾ ਪਰਸ ਜਿਸ ਵਿਚ ਨਗਦੀ ਸੀ, ਖਿਚਣਾ ਸ਼ੁਰੂ ਕਰ ਦਿੱਤਾ। ਜਦੋਂ ਉਨ੍ਹਾਂ ਜ਼ੋਰ ਨਾਲ ਖਿੱਚਿਆ ਤਾਂ ਮੇਰੀ ਪਤਨੀ ਸੜਕ 'ਤੇ ਡਿੱਗ ਪਈ ਜਿਸ ਦੇ ਸਿਰ ਵਿਚ ਸੱਟ ਲੱਗ ਗਈ ਹੈ ਅਤੇ ਨਾਲ ਹੀ ਇਹ ਪਰਸ ਖੋਹਣ ਦੀ ਕੋਸ਼ਿਸ਼ ਕਰ ਰਹੇ ਨੌਜਵਾਨਾਂ ਦਾ ਮੋਟਰਸਾਈਕਲ ਵੀ ਡੋਲਣ ਕਰਕੇ ਦੋਵੇਂ ਸੜਕ ਕਿਨਾਰੇ ਡਿੱਗ ਪਏ।
ਉਨ੍ਹਾਂ ਵੱਲੋਂ ਰੌਲਾ ਪਾਉਣ 'ਤੇ ਆਲੇ ਦੁਆਲੇ ਦੇ ਦੁਕਾਨਦਾਰਾਂ ਨੇ ਇਨ੍ਹਾਂ ਡਿੱਗੇ ਪਰਸ ਖੋਹਣ ਵਾਲਿਆਂ ਨੂੰ ਦਬੋਚ ਲਿਆ ਅਤੇ ਮੌਕੇ 'ਤੇ ਪੁਲਸ ਨੂੰ ਬੁਲਾਕੇ ਫੜਾ ਦਿੱਤਾ। ਇਹ ਦੋਵੇ ਨੌਜਵਾਨ ਪਿੰਡ ਠੱਠਾ ਨਿਵਾਸੀ ਹਨ। ਵਰਨਣਯੋਗ ਹੈ ਕਿ ਇਲਾਕੇ ਵਿੱਚ ਪਰਸ ਖੋਹਣ ਦੀਆਂ ਹੁਣ ਤੱਕ ਕਈ ਘਟਨਾਵਾਂ ਵਾਪਰ ਚੁਕੀਆਂ ਹਨ।
ਵਿਦਿਆਰਥੀਆਂ ਦੀ ਗਿਣਤੀ ਵਧਾਉਣ ਦੇ ਮੰਤਵ ਤਹਿਤ ਮਾਸ਼ਲ ਮਾਰਚ 16 ਤੋਂ
NEXT STORY