ਧਨੌਲਾ, (ਰਵਿੰਦਰ)— ਪਿੰਡ ਹਰੀਗੜ੍ਹ ਦੀ ਨਹਿਰ 'ਚੋਂ ਇਕ ਅਣਪਛਾਤੀ ਲਾਸ਼ ਮਿਲੀ ਹੈ। ਥਾਣਾ ਧਨੌਲਾ ਦੇ ਮੁਖੀ ਐੈੱਸ. ਐੈੱਚ. ਓ. ਕੁਲਦੀਪ ਸਿੰਘ ਨੇ ਦੱਸਿਆ ਕਿ ਪਿੰਡ ਦੀ ਨਹਿਰ 'ਚ ਹਾਈਵੇ ਪੈਟਰੋਲਿੰਗ ਪਾਰਟੀ ਨੇ ਇਕ ਲਾਸ਼ ਦੇਖ ਕੇ ਰਾਹਗੀਰਾਂ ਦੀ ਮਦਦ ਨਾਲ ਉਸ ਨੂੰ ਬਾਹਰ ਕੱਢਿਆ। ਲਾਸ਼ ਇਕ ਔਰਤ ਦੀ ਸੀ, ਜਿਸ ਦੀ ਪਛਾਣ ਨਹੀਂ ਹੋ ਸਕੀ। ਏ. ਐੱਸ. ਆਈ. ਸਤਨਾਮ ਸਿੰਘ ਨੇ ਵਿਭਾਗੀ ਕਾਰਵਾਈ ਕਰਦਿਆਂ ਅਣਪਛਾਤੀ ਲਾਸ਼ ਨੂੰ ਸਰਕਾਰੀ ਹਸਪਤਾਲ ਧਨੌਲਾ ਵਿਖੇ ਲਿਆਂਦਾ, ਜਿਸ ਨੂੰ ਪਛਾਣ ਲਈ ਇਥੇ 72 ਘੰਟਿਆਂ ਲਈ ਰੱਖਿਆ ਜਾਵੇਗਾ।
ਵਿਸਾਖੀ 'ਤੇ ਸਤਲੁਜ ਦਰਿਆ 'ਤੇ ਭਰਦੈ ਭਾਰੀ ਮੇਲਾ
NEXT STORY