ਸੰਗਤ ਮੰਡੀ (ਮਨਜੀਤ)-ਪਿੰਡ ਲੂਲਬਾਈ ਵਿਖੇ ਦਸ ਦਿਨ ਪਹਿਲਾਂ ਬਿਜਲੀ ਦੇ ਸ਼ਾਟ ਸਰਕਟ ਕਾਰਨ ਘਰ 'ਚ ਪਈ ਫਰਿੱਜ ਨੂੰ ਲੱਗੀ ਅੱਗ ਬੁਝਾਉਂਦਿਆਂ ਔਰਤ ਅੱਗ ਦੀ ਲਪੇਟ 'ਚ ਆ ਗਈ ਸੀ, ਜਿਸ ਨੂੰ ਉਸ ਸਮੇਂ ਗਿੱਦੜਬਾਹਾ ਦੇ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਸੀ ਪਰ ਅੱਜ ਉਸ ਦੀ ਮੌਤ ਗਈ।
ਇਕੱਤਰ ਕੀਤੀ ਜਾਣਕਾਰੀ ਅਨੁਸਾਰ 5 ਮਾਰਚ ਨੂੰ ਸ਼ਾਮ ਸਮੇਂ ਕਮਰੇ 'ਚ ਪਈ ਫਰਿੱਜ ਨੂੰ ਬਿਜਲੀ ਦੇ ਸ਼ਾਟ ਸਰਕਟ ਕਾਰਨ ਅਚਾਨਕ ਅੱਗ ਲੱਗ ਗਈ, ਜਦ ਇਸ ਗੱਲ ਦਾ ਪਤਾ ਘਰ ਦੀਆਂ ਔਰਤਾਂ ਨੂੰ ਲੱਗਾ ਤਾਂ ਉਨ੍ਹਾਂ ਅੱਗ ਨੂੰ ਬੁਝਾਉਣ ਦਾ ਯਤਨ ਕੀਤਾ, ਅੱਗ ਬੁਝਾਉਂਦਿਆਂ ਵੀਰਪਾਲ ਕੌਰ ਪਤਨੀ ਗੁਰਲਾਲ ਸਿੰਘ ਅੱਗ ਦੀ ਲਪੇਟ 'ਚ ਆ ਗਈ, ਜਿਸ ਨੂੰ ਉਸ ਸਮੇਂ ਗਿਦੜਬਾਹਾ ਦੇ ਸਿਵਲ ਹਸਪਤਾਲ 'ਚ ਇਲਾਜ ਲਈ ਦਾਖਲ ਕਰਵਾਇਆ ਗਿਆ ਸੀ ਪਰ ਇਲਾਜ ਦੌਰਾਨ ਅੱਜ ਉਕਤ ਔਰਤ ਦੀ ਮੌਤ ਹੋ ਗਈ।
ਦੱਸਣਾ ਬਣਦਾ ਹੈ ਕਿ ਮ੍ਰਿਤਕ ਵੀਰਪਾਲ ਕੌਰ ਆਂਗਣਵਾੜੀ ਵਰਕਰ ਲੱਗੀ ਹੋਈ ਸੀ। ਵੀਰਪਾਲ ਕੌਰ ਦੀ ਮੌਤ ਕਾਰਨ ਪਿੰਡ 'ਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ।
ਡਿਪੂ ਹੋਲਡਰਾਂ ਅੱਗੇ ਝੁਕੀ ਸਰਕਾਰ : ਈ-ਮਸ਼ੀਨਾਂ ਦੀ ਥਾਂ ਹੁਣ ਨੀਲੇ ਕਾਰਡਾਂ 'ਤੇ ਹੀ ਹੋਵੇਗੀ ਕਣਕ ਦੀ ਵੰਡ
NEXT STORY