ਜਲੰਧਰ : ਯੂਨਾਈਟਿਡ ਅਰਬ ਅਮੀਰਾਤ ਦੇ ਦੁਬਈ ਵਿਖੇ 12 ਮਈ ਨੂੰ 'ਦੁਬਈ ਇੰਟਰਨੈਸ਼ਨਲ ਬਿਜ਼ਨੈਸ ਐਵਾਰਡ' ਪਿਕਸੀ ਜਾਬ ਐਂਡ ਪੰਜ ਦਰਿਆ ਯੂ.ਕੇ. ਵਲੋਂ ਕਰਵਾਇਆ ਗਿਆ, ਜਿਸ ਵਿਚ 'ਜਗ ਬਾਣੀ' ਦੇ ਸੀਨੀਅਰ ਪੱਤਰਕਾਰ ਰਮਨਦੀਪ ਸਿੰਘ ਸੋਢੀ ਨੂੰ 'ਬੈਸਟ ਜਰਨਲਿਸਟ ਆਫ ਪੰਜਾਬੀ ਡਾਇਸਪੋਰਾ' ਦਾ ਐਵਾਰਡ ਦੇ ਕੇ ਸਨਮਾਨਤ ਕੀਤਾ ਗਿਆ। ਇਸ ਤੋਂ ਪਹਿਲਾਂ ਸੋਢੀ ਨੂੰ ਕੈਨੇਡਾ ਵਿਖੇ 'ਗਲੋਬਲ ਪ੍ਰਾਈਡ ਪੰਜਾਬੀ' ਐਵਾਰਡ ਨਾਲ ਵੀ ਨਵਾਜਿਆ ਗਿਆ ਸੀ।
ਪੱਤਰਕਾਰ ਰਮਨਦੀਪ ਸਿੰਘ ਸੋਢੀ ਦੁਨੀਆ ਦੇ ਵੱਖ-ਵੱਖ ਦੇਸ਼ਾਂ, ਜਿਵੇਂ ਕੈਨੇਡਾ, ਅਮਰੀਕਾ, ਆਸਟ੍ਰੇਲੀਆ, ਯੂਨਾਈਟਿਡ ਕਿੰਗਡਮ, ਦੁਬਈ, ਨਿਊਜ਼ੀਲੈਂਡ ਅਤੇ ਹੋਰ ਬਹੁਤ ਸਾਰੇ ਦੇਸ਼ਾਂ ਵਿਚ ਪੰਜਾਬੀ ਪੱਤਰਕਾਰੀ ਰਾਹੀਂ ਮਾਂ ਬੋਲੀ ਪੰਜਾਬੀ ਦੀ ਸੇਵਾ ਕਰਦੇ ਆ ਰਹੇ ਹਨ। ਉਨ੍ਹਾਂ ਦੇ ਪ੍ਰਸਿੱਧ ਸ਼ੋਅ 'ਨੇਤਾ ਜੀ ਸਤਿ ਸ੍ਰੀ ਅਕਾਲ' ਅਤੇ 'ਜਨਤਾ ਦੀ ਸੱਥ' ਪੰਜਾਬੀ ਡਾਇਸਪੋਰਾ ਵਿਚ ਬਹੁਤ ਜ਼ਿਆਦਾ ਪਸੰਦ ਕੀਤੇ ਜਾਣ ਵਾਲੇ ਪ੍ਰੋਗਰਾਮਾਂ ’ਚੋਂ ਇਕ ਹਨ।
ਸੋਢੀ ਆਪਣੀ ਪਾਰਦਰਸ਼ੀ, ਦਲੇਰੀ ਅਤੇ ਈਮਾਨਦਾਰ ਪੱਤਰਕਾਰੀ ਲਈ ਪੰਜਾਬੀ ਡਿਜੀਟਲ ਮੀਡੀਆ ’ਚ ਇਕ ਟ੍ਰੈਂਡ ਸੈੱਟਰ ਵੀ ਹਨ। ਇਸ ਲਈ ਪੰਜਾਬੀ ਮਾਂ ਬੋਲੀ ਪ੍ਰਤੀ ਉਨ੍ਹਾਂ ਦੇ ਯੋਗਦਾਨ ਨੂੰ ਮੁੱਖ ਰੱਖਦਿਆਂ ਬੈਸਟ ਜਰਨਲਿਸਟ ਆਫ ਪੰਜਾਬੀ ਡਾਇਸਪੋਰਾ ਦੇ ਐਵਾਰਡ ਨਾਲ ਨਿਵਾਜਿਆ ਗਿਆ ਹੈ।
ਦਸੂਹਾ 'ਚ ਅਕਾਲੀ ਦਲ ਨੂੰ ਲੱਗੇਗਾ ਵੱਡਾ ਝਟਕਾ, ਇਹ ਆਗੂ ਭਾਜਪਾ 'ਚ ਹੋ ਸਕਦੇ ਨੇ ਸ਼ਾਮਲ
NEXT STORY