ਸਾਹਨੇਵਾਲ (ਜਗਰੂਪ) : ਚੌਂਕੀ ਕੰਗਣਵਾਲ ਦੇ ਇਲਾਕੇ ’ਚ ਲਗਭਗ 26-27 ਦਿਨ ਪਹਿਲਾਂ ਵਾਪਰੀ ਲੁੱਟ ਦੀ ਇਕ ਘਟਨਾ ਦੀ ਸੀ.ਸੀ.ਟੀ.ਵੀ. ਫੁਟੇਜ ਸਾਹਮਣੇ ਆਉਣ ਨਾਲ ਪੁਲਸ ਦੇ ਹੱਥ ਪੈਰ ਫੁੱਲ ਗਏ ਅਤੇ ਅੱਜ ਤੱਕ ਲੁੱਟ ਦਾ ਸ਼ਿਕਾਰ ਹੋਈਆਂ ਔਰਤਾਂ ਦੀ ਗੱਲ ’ਤੇ ਭਰੋਸਾ ਨਾ ਕਰਨ ਵਾਲਿਆਂ ਦੀਆਂ ਅੱਖਾਂ ਸਾਹਮਣੇ ਸਾਰਾ ਸੱਚ ਆ ਗਿਆ। ਜਾਣਕਾਰੀ ਅਨੁਸਾਰ ਬੀਤੀ 19 ਜਨਵਰੀ ਨੂੰ ਦਿਨ ਦਿਹਾੜੇ ਮੋਟਰਸਾਈਕਲ ਸਵਾਰ ਦੋ ਅਣਪਛਾਤੇ ਲੁਟੇਰਿਆਂ ਨੇ ਤੇਜ਼ਧਾਰ ਹਥਿਆਰ ਦੀ ਨੋਕ ’ਤੇ ਪੈਦਲ ਬੱਚੇ ਦੇ ਨਾਲ ਜਾ ਰਹੀਆਂ ਦੋ ਔਰਤਾਂ ਨੂੰ ਤੇਜ਼ਧਾਰ ਹਥਿਆਰ ਵਿਖਾ ਕੇ ਸੋਨੇ ਦਾ ਮੰਗਲਸੂਤਰ ਅਤੇ ਮੋਬਾਈਲ ਲੁੱਟ ਲਿਆ ਅਤੇ ਫਰਾਰ ਹੋ ਗਏ ਸਨ। ਇਸ ਦੌਰਾਨ ਕੁਝ ਰਾਹਗੀਰ ਵੀ ਉਥੋਂ ਲੰਘੇ ਪਰ ਲੁਟੇਰਿਆਂ ਦੇ ਹੱਥ ’ਚ ਹਥਿਆਰ ਦੇਖ ਕੇ ਕੋਈ ਵੀ ਬੋਲਿਆ ਨਹੀਂ।
ਇਹ ਵੀ ਪੜ੍ਹੋ : CBSE ਬੋਰਡ ਪ੍ਰੀਖਿਆ 'ਚ ਸਹੀ ਜਵਾਬ ਲਿਖਣ ’ਤੇ ਵੀ ਮਿਲ ਸਕਦੈ ‘ਜ਼ੀਰੋ’! ਆਂਸਰ ਸ਼ੀਟ ਭਰਨ ਦਾ ਡਿਜੀਟਲ ਰੂਲ ਲਾਗੂ
ਲੁੱਟ ਦੀ ਘਟਨਾ ਦੇ ਬਾਅਦ ਪੀੜਤ ਔਰਤਾਂ ਨਿਸ਼ਾ ਅਤੇ ਫਨੀਸ਼ੀ ਪੁਲਸ ਤੋਂ ਲੈ ਕੇ ਸਿਆਸੀ ਆਗੂਆਂ ਤੱਕ ਪਹੁੰਚੀਆਂ ਕਿਸੇ ਨੇ ਵੀ ਉਨ੍ਹਾਂ ਦੀ ਅਵਾਜ਼ ਨਹੀਂ ਸੁਣੀ। ਆਖਿਰ ਭੱਜ-ਨੱਠ ਕਰਨ ਦੇ ਬਾਅਦ ਇਕ ਫੈਕਟਰੀ ਦੇ ਸੀ.ਸੀ.ਟੀ.ਵੀ. ਕੈਮਰੇ ਦੀ ਫੁਟੇਜ ਚੈਕ ਕਰਨ ’ਤੇ ਔਰਤਾਂ ਦੀ ਗੱਲ ਸਹੀ ਨਿਕਲੀ, ਜਿਸ ਦੇ ਬਾਅਦ ਪੁਲਸ ਨੇ ਲੁਟੇਰਿਆਂ ਦੀ ਭਾਲ ਕਰਨੀ ਸ਼ੁਰੂ ਕੀਤੀ। ਪੀੜਤ ਔਰਤਾਂ ਅਨੁਸਾਰ ਲੁਟੇਰੇ ਉਨ੍ਹਾਂ ਦਾ 25 ਹਜ਼ਾਰ ਦਾ ਮੰਗਲਸੂਤਰ ਅਤੇ 20 ਹਜ਼ਾਰ ਦੀ ਮੋਬਾਈਲ ਲੁੱਟ ਕੇ ਭੱਜੇ ਹਨ। ਲੁੱਟ ਦੀ ਸੀ.ਸੀ.ਟੀ.ਵੀ. ਫੁਟੇਜ ਵਾਇਰਲ ਹੋ ਰਹੀ ਹੈ ਤੇ ਪੁਲਸ ਲਈ ਲੁਟੇਰਿਆਂ ਨੂੰ ਕਾਬੂ ਕਰਨਾ ਚੁਣੌਤੀ ਬਣੀ ਹੋਈ ਹੈ।
ਸੂਬਾ ਲੀਡਰਸ਼ਿਪ ਨਾਟਕਬਾਜ਼ੀ ਤੋਂ ਉੱਪਰ ਉੱਠ ਕੇ ਪੰਜਾਬੀਆਂ ਦੇ ਅਸਲ ਮੁੱਦਿਆਂ ਦਾ ਹੱਲ ਕਰੇ: ਬਾਜਵਾ
NEXT STORY