ਖੰਨਾ (ਵਿਪਨ) : ਖੰਨਾ ਪੁਲਸ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ, ਜਦੋਂ ਬੱਸ 'ਚੋਂ ਉਤਰੀ ਇਕ ਔਰਤ ਕੋਲੋਂ 1 ਕਿੱਲੋ ਹੈਰੋਇਨ ਬਰਾਮਦ ਕੀਤੀ ਗਈ। ਜਾਣਕਾਰੀ ਮੁਤਾਬਕ ਪੁਲਸ ਨੇ ਜੀ. ਟੀ. ਰੋਡ, ਖੰਨਾ ਵਿਖੇ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਇਕ ਬੱਸ ਦੇ ਰੁਕਣ 'ਤੇ ਉਸ ਦੀ ਪਿਛਲੀ ਤਾਕੀ 'ਚੋਂ ਇਕ ਔਰਤ ਉਤਰ ਕੇ ਤੇਜ਼ੀ ਨਾਲ ਚੱਲਣ ਲੱਗੀ ਤਾਂ ਪੁਲਸ ਨੂੰ ਸ਼ੱਕ ਹੋਇਆ। ਔਰਤ ਕੋਲੋਂ ਜਦੋਂ ਤਲਾਸ਼ੀ ਲਈ ਗਈ ਤਾਂ ਉਸ ਦੇ ਬੈਗ 'ਚੋਂ ਇਕ ਕਿੱਲੋ ਹੈਰੋਇਨ ਬਰਾਮਦ ਕੀਤੀ ਗਈ। ਫੜ੍ਹੀ ਗਈ ਔਰਤ ਦੀ ਪਛਾਣ ਮੈਲੋਡੀ ਯੋਧਾਨਪਰੀ ਪਤਨੀ ਲਾਲਥਨਪਰਾ ਵਾਸੀ ਮੈਲਥੰਮ ਏਜਲਾਸ, ਹਾਲ ਵਾਸੀ ਜਨਕਪੁਰੀ ਨਿਊ ਦਿੱਲੀ ਵਜੋਂ ਹੋਈ ਹੈ।
ਫਿਲਹਾਲ ਪੁਲਸ ਨੇ ਉਕਤ ਔਰਤ 'ਤੇ ਮਾਮਲਾ ਦਰਜ ਕਰ ਲਿਆ ਹੈ। ਪੁੱਛਗਿੱਛ ਦੌਰਾਨ ਸਾਹਮਣੇ ਆਇਆ ਹੈ ਕਿ ਦੋਸ਼ਣ ਔਰਤ ਇਹ ਹੈਰੋਇਨ ਦੀ ਖੇਪ ਦਿੱਲੀ ਤੋਂ ਲੈ ਕੇ ਆਈ ਸੀ ਅਤੇ ਦੋਆਬਾ ਇਲਾਕੇ 'ਚ ਇਸ ਦੀ ਸਪਲਾਈ ਦੇਣੀ ਸੀ। ਫਿਲਹਾਲ ਪੁਲਸ ਵਲੋਂ ਔਰਤ ਕੋਲੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ, ਜਿਸ ਦੌਰਾਨ ਕਈ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।
ਸਿੱਧੂ ਨੇ ਪਾਕਿਸਤਾਨ ਜਾਣ ਲਈ ਕੈਪਟਨ ਤੇ ਕੇਂਦਰ ਤੋਂ ਮੰਗੀ ਇਜਾਜ਼ਤ
NEXT STORY