ਅਬੋਹਰ (ਸੁਨੀਲ)– ਸਥਾਨਕ ਆਨੰਦ ਨਗਰੀ ਗਲੀ ਨੰਬਰ 4 ਦੀ ਰਹਿਣ ਵਾਲੀ ਇਕ ਔਰਤ ਵੱਲੋਂ ਫਾਜ਼ਿਲਕਾ ਰੋਡ ਤੋਂ ਲੰਘਦੀ ਨਹਿਰ ਵਿਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਏ ਜਾਣ ਦੀ ਸੂਚਨਾ ਪ੍ਰਾਪਤ ਹੋਈ ਹੈ। ਔਰਤ ਦੀ ਲਾਸ਼ ਕੁਝ ਘੰਟਿਆਂ ਬਾਅਦ ਪਿੰਡ ਬਾਂਡੀਵਾਲਾ ਦੀ ਨਹਿਰ ਵਿਚੋਂ ਬਰਾਮਦ ਹੋ ਗਈ। ਮਰਨ ਤੋਂ ਪਹਿਲਾਂ ਮ੍ਰਿਤਕਾ ਨੇ ਆਪਣੀ ਸਕੂਟਰੀ ਨਹਿਰ ਕਿਨਾਰੇ ਛੱਡ ਕੇ ਨਹਿਰ ’ਚ ਛਾਲ ਮਾਰ ਦਿੱਤੀ ਸੀ।
ਜਾਣਕਾਰੀ ਅਨੁਸਾਰ ਕਰੀਬ 32 ਸਾਲਾ ਨੂਰ (ਹਰਪ੍ਰੀਤ) ਪਤਨੀ ਨਿਖਿਲ ਫਾਜ਼ਿਲਕਾ ਰੋਡ ’ਤੇ ਇਕ ਮਾਲ ’ਚ ਕੰਮ ਕਰਦੀ ਸੀ, ਉਸ ਦਾ ਵਿਆਹ ਕਰੀਬ 7 ਸਾਲ ਪਹਿਲਾਂ ਆਨੰਦ ਨਗਰੀ ਗਲੀ ਨੰਬਰ 2 ਦੇ ਰਹਿਣ ਵਾਲੇ ਨਿਖਿਲ ਨਾਲ ਹੋਇਆ ਸੀ ਅਤੇ ਵਿਆਹ ਤੋਂ ਬਾਅਦ ਇਕ ਪੁੱਤਰ ਦਾ ਜਨਮ ਹੋਇਆ ਸੀ, ਜਿਸ ਦੀ ਉਮਰ ਲੱਗਭਗ 5 ਸਾਲ ਹੈ।
ਦੱਸਿਆ ਜਾਂਦਾ ਹੈ ਕਿ ਨੂਰ ਦਾ ਆਪਣੇ ਪਤੀ ਅਤੇ ਸਹੁਰੇ ਨਾਲ ਕੁਝ ਸਮੇਂ ਤੋਂ ਘਰੇਲੂ ਝਗੜਾ ਚੱਲ ਰਿਹਾ ਸੀ, ਜਿਸ ਕਾਰਨ ਕਰੀਬ ਇਕ ਹਫ਼ਤਾ ਪਹਿਲਾਂ ਉਹ ਆਪਣਾ ਸਾਰਾ ਕੀਮਤੀ ਸਮਾਨ ਅਤੇ ਐਕਟਿਵਾ ਆਪਣੇ ਨਾਲ ਲੈ ਕੇ ਆਪਣੇ ਪੇਕੇ ਘਰ ਚਲੀ ਗਈ ਪਰ ਬੱਚੇ ਨੂੰ ਉਹ ਆਪਣੇ ਪਤੀ ਕੋਲ ਛੱਡ ਗਈ ਸੀ।
ਇਹ ਵੀ ਪੜ੍ਹੋ- ਖੇਤ ਕੰਮ ਕਰਨ ਆਏ ਮਜ਼ਦੂਰ ਨੂੰ ਨਗਨ ਕਰ ਬਿਨਾਂ ਕੱਪੜਿਆਂ ਦੇ ਭੇਜਿਆ ਵਾਪਸ, ਫ਼ਿਰ ਉਸੇ ਦੇ ਪੁੱਤਰ ਨੂੰ ਦਿਖਾਈ ਵੀਡੀਓ
ਖੂਈਖੇੜਾ ਨਹਿਰ ਦੇ ਕੰਢੇ ਉਸ ਦੀ ਸਕੂਟਰੀ ਦੇਖ ਕੇ ਕਿਸੇ ਨੇ ਉਸ ਦੇ ਭਰਾ ਸੂਰਜ ਨੂੰ ਸੂਚਨਾ ਦਿੱਤੀ, ਜਿਸ ਨੇ ਤੁਰੰਤ ਨਰ ਸੇਵਾ ਨਰਾਇਣ ਸੇਵਾ ਸੰਮਤੀ ਦੇ ਮੈਂਬਰਾਂ ਨੂੰ ਸੂਚਿਤ ਕਰ ਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ। ਕਈ ਘੰਟਿਆਂ ਬਾਅਦ ਉਸ ਦੀ ਲਾਸ਼ ਪਿੰਡ ਬਾਂਡੀਵਾਲਾ ਦੀ ਇਕ ਨਹਿਰ ’ਚ ਤੈਰਦੀ ਮਿਲੀ, ਜਿਸ ਨੂੰ ਖੂਈਖੇੜਾ ਪੁਲਸ ਨੇ ਬਾਹਰ ਕੱਢ ਕੇ ਆਪਣੇ ਕਬਜ਼ੇ ’ਚ ਲੈ ਲਿਆ ਅਤੇ ਸਥਾਨਕ ਹਸਪਤਾਲ ਦੇ ਮੁਰਦਾਘਰ ’ਚ ਰਖਵਾ ਦਿੱਤਾ।
ਪਤਾ ਲੱਗਣ ’ਤੇ ਹਸਪਤਾਲ ਪੁੱਜੇ ਮ੍ਰਿਤਕਾ ਦੇ ਪਿਤਾ ਅਤੇ ਭਰਾ ਸੂਰਜ ਨੇ ਦੱਸਿਆ ਕਿ ਨੂਰ ਕਾਫੀ ਸਮੇਂ ਤੋਂ ਵਿਸ਼ਾਲ ਮੈਗਾ ਮਾਰਟ ’ਚ ਕੰਮ ਕਰਦੀ ਸੀ, ਜਿਥੇ ਉਸ ਦੀ ਬੁਰਜਮੁਹਾਰ ਵਾਸੀ ਇਕ ਨੌਜਵਾਨ ਨਾਲ ਦੋਸਤੀ ਹੋ ਗਈ, ਜੋ ਪਹਿਲਾਂ ਹੀ ਤਿੰਨ ਬੱਚਿਆਂ ਦਾ ਪਿਤਾ ਸੀ। ਇਸ ਦੋਸਤੀ ਤੋਂ ਬਾਅਦ ਨੂਰ ਦਾ ਸਹੁਰੇ ਘਰ ’ਚ ਤਕਰਾਰ ਹੋ ਗਿਆ ਅਤੇ ਇਕ ਹਫਤਾ ਪਹਿਲਾਂ ਉਸ ਦੇ ਸਹੁਰੇ ਪਰਿਵਾਰ ਵਾਲਿਆਂ ਨੇ ਉਸ ਨੂੰ ਘਰੋਂ ਕੱਢ ਦਿੱਤਾ ਅਤੇ ਤਲਾਕ ਮੰਗ ਲਿਆ, ਜਿਸ ਕਾਰਨ ਉਹ ਡਿਪ੍ਰੈਸ਼ਨ ’ਚ ਚੱਲ ਰਹੀ ਸੀ।
ਉਸ ਨੇ ਦੱਸਿਆ ਕਿ ਨਹਿਰ ’ਚ ਛਾਲ ਮਾਰਨ ਤੋਂ ਪਹਿਲਾਂ ਨੂਰ ਆਪਣੇ 5 ਸਾਲਾ ਬੇਟੇ ਨੂੰ ਸਕੂਲ ’ਚ ਮਿਲਣ ਗਈ ਅਤੇ ਉਸ ਤੋਂ ਬਾਅਦ ਉਸ ਨੇ ਆਪਣੀ ਭਰਜਾਈ ਨੂੰ ਫੋਨ ਕਰ ਕੇ ਕਿਹਾ ਕਿ ਉਹ ਨਹਿਰ ’ਚ ਛਾਲ ਮਾਰ ਕੇ ਮਰਨ ਵਾਲੀ ਹੈ, ਜਿਸ ’ਤੇ ਉਸ ਦੀ ਭਰਜਾਈ ਨੇ ਉਸ ਨੂੰ ਬਹੁਤ ਸਮਝਾਇਆ ਪਰ ਉਹ ਨਾ ਮੰਨੀ ਅਤੇ ਨਹਿਰ ’ਚ ਛਾਲ ਮਾਰ ਦਿੱਤੀ।
ਇਹ ਵੀ ਪੜ੍ਹੋ- ਤਾਏ ਨਾਲ ਜਾਂਦੇ ਸਮੇਂ ਟਰੈਕਟਰ ਤੋਂ ਡਿੱਗ ਕੇ ਰੋਟਾਵੇਟਰ 'ਚ ਆਇਆ ਬੱਚਾ, ਤੜਫ਼-ਤੜਫ਼ ਨਿਕਲੀ ਮਾਸੂਮ ਦੀ ਜਾਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਕਿਸਾਨ ਆਗੂਆਂ ਨੇ ਨਵੇਂ ਸੰਘਰਸ਼ ਦਾ ਕੀਤਾ ਐਲਾਨ, 1 ਅਗਸਤ ਨੂੰ ਰੋਸ ਤੇ 15 ਅਗਸਤ ਨੂੰ ਕੱਢਣਗੇ ਟਰੈਕਟਰ ਮਾਰਚ
NEXT STORY