ਗੁਰੂਹਰਸਹਾਏ (ਸਿਕਰੀ): ਗੁਰੂਹਰਸਹਾਏ ਵਿਖੇ ਇਕ ਲੜਕੀ ਨੂੰ ਗਲਤ ਕੁਮੈਂਟਸ ਕਰਨ ਦਾ ਉਲਾਂਭੇ ਦੇਣ ਗਈ ਔਰਤ ਨੂੰ ਧਮਕੀਆਂ ਦੇਣ ਅਤੇ ਘਰ ਦੇ ਬਾਹਰ ਕਾਪੇ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧ ਵਿਚ ਥਾਣਾ ਗੁਰੂਹਰਸਹਾਏ ਪੁਲਸ ਨੇ ਤਿੰਨ ਵਿਅਕਤੀਆਂ ਖਿਲਾਫ 74, 78, 79, 351 (2), 3 (5) ਬੀਐੱਨਐੱਸ ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੇ ਬਿਆਨਾਂ ਵਿਚ ਨਾਬਾਲਿਗ ਲੜਕੀ ਦੀ ਮਾਂ ਨੇ ਦੱਸਿਆ ਕਿ ਉਸ ਦੀ ਲੜਕੀ ਜੋ ਦਸਵੀਂ ਕਲਾਸ ਵਿਚ ਪੜ੍ਹਦੀ ਹੈ, ਅੱਜ ਤੋਂ ਕਰੀਬ ਇਕ ਮਹੀਨਾ ਪਹਿਲਾਂ ਦੋਸ਼ੀਅਨ ਗੁਰਪ੍ਰੀਤ ਸਿੰਘ ਪੁੱਤਰ ਓਮ ਪ੍ਰਕਾਸ਼, ਅਮਨਦੀਪ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀਅਨ ਪਿੰਡ ਕੁਤਬਗੜ੍ਹਾ ਭਾਟਾ ਅਤੇ ਗੁਰਪ੍ਰੀਤ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਲੱਖਾ ਹਾਜ਼ੀ ਉਸ ਦੀ ਲੜਕੀ ਦਾ ਸਕੂਲ ਆਉਣ ਤੇ ਜਾਣ ਸਮੇਂ ਪਿੱਛਾ ਕਰਕੇ ਗਲਤ ਕੁਮੈਂਟਸ ਕਰਦੇ ਸਨ।
ਲੜਕੀ ਦੀ ਮਾਂ ਨੇ ਦੱਸਿਆ ਕਿ ਜਦ ਉਸ ਦੀ ਲੜਕੀ ਨੇ ਇਸ ਬਾਰੇ ਘਰ ਦੱਸਿਆ ਤਾਂ ਉਹ ਦੋਸ਼ੀਅਨ ਦੇ ਘਰ ਉਲਾਂਭਾ ਦੇਣ ਗਈ ਤਾਂ ਉਕਤ ਦੋਸ਼ੀ ਤੈਸ਼ ਵਿਚ ਆ ਕੇ ਮਿਤੀ 12 ਫਰਵਰੀ 2026 ਨੂੰ ਉਸ ਦੇ ਘਰ ਦੇ ਬਾਹਰ ਧਮਕੀਆਂ ਦਿੱਤੀਆਂ ਤੇ ਗੇਟ ਤੇ ਕਾਪੇ ਮਾਰੇ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਜਸਪਾਲ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਉਕਤ ਦੋਸ਼ੀਅਨ ਖਿਲਾਫ ਮਾਮਲੇ ਦਰਜ ਕਰ ਲਏ ਗਏ ਹਨ।
ਇਲੈਕਟ੍ਰੋਨਿਕ ਸਕੂਟਰੀ ਨਾਲ ਵ੍ਹੀਕਲ ਟਕਰਾਇਆ, ਔਰਤ ਜ਼ਖ਼ਮੀ
NEXT STORY