ਟਾਂਡਾ(ਮੋਮੀ)— ਥਾਣਾ ਟਾਂਡਾ ਅਧੀਨ ਪੈਂਦੇ ਪਿੰਡ ਹੰਬੜਾਂ ਵਿਖੇ ਮਾਮੂਲੀ ਤਕਰਾਰ ਤੋਂ ਬਾਅਦ ਇਕ ਔਰਤ ਅਤੇ ਉਸ ਦੇ ਪੁੱਤਰ ਨਾਲ ਕੁੱਟਮਾਰ ਕਰਨ ਸਮੇਤ ਔਰਤ ਦੇ ਕੱਪੜੇ ਪਾੜ ਕੇ ਬੇਇੱਜ਼ਤ ਕਰਨ ਦੇ ਦੋਸ਼ ਅਧੀਨ ਟਾਂਡਾ ਪੁਲਸ ਨੇ ਪਿੰਡ ਦੇ ਹੀ ਚਾਰ ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਹੈ। ਪੁਲਸ ਨੇ ਇਹ ਮਾਮਲਾ ਕੁੱਟਮਾਰ ਦਾ ਸ਼ਿਕਾਰ ਹੋਈ ਔਰਤ ਕੈਲਾਸ਼ ਦੇਵੀ ਪਤਨੀ ਪੂਰਨ ਚੰਦ ਦੇ ਬਿਆਨਾਂ ਦੇ ਆਧਾਰ 'ਤੇ ਸੁਖਵਿੰਦਰ ਸਿੰਘ ਪੁੱਤਰ ਕਿਸ਼ਨ ਰਾਮ, ਅਮਰੀਕ ਸਿੰਘ ਪੁੱਤਰ ਮਹਿੰਦਰ ਸਿੰਘ, ਭੋਲਾ ਪੁੱਤਰ ਮਹਿੰਦਰ ਲਾਲ ਅਤੇ ਮਹਿੰਦਰ ਲਾਲ ਪੁੱਤਰ ਖੁਸ਼ਹਾਲੀ ਰਾਮ ਖਿਲਾਫ ਦਰਜ ਕੀਤਾ ਹੈ। ਪੁਲਸ ਕੋਲ ਦਰਜ ਕਰਵਾਏ ਬਿਆਨਾਂ 'ਚ ਕੈਲਾਸ਼ ਦੇਵੀ ਨੇ ਦੱਸਿਆ ਕਿ ਉਕਤ ਦੋਸ਼ੀਆਂ ਦੀ ਰੰਜਿਸ਼ ਸੀ ਕਿ ਉਸ ਦਾ ਬੇਟਾ ਗਲੀ 'ਚੋਂ ਗੱਡੀ ਤੇਜ਼ ਰਫਤਾਰ ਨਾਲ ਲਿਜਾਂਦਾ ਹੈ। ਇਸੇ ਰੰਜਿਸ਼ ਕਾਰਨ ਉਕਤ ਦੋਸ਼ੀਆਂ ਨੇ ਉਸ ਦੇ ਸਮੇਤ ਉਸ ਦੇ ਬੇਟੇ ਨੰਦ ਲਾਲ ਨੂੰ ਗਲੀ 'ਚ ਰੋਕ ਕੇ ਕੁੱਟਮਾਰ ਕੀਤੀ ਅਤੇ ਔਰਤ ਦੇ ਸ਼ਰੇਆਮ ਕੱਪੜੇ ਪਾੜ ਕੇ ਬੇਇੱਜ਼ਤ ਕੀਤਾ।
ਤਰਨਤਾਰਨ 'ਚ ਬਜ਼ੁਰਗ ਔਰਤ ਦਾ ਬੇਰਹਿਮੀ ਨਾਲ ਕਤਲ
NEXT STORY