ਸਮਰਾਲਾ (ਗਰਗ, ਬੰਗੜ) : ਇੱਥੇ ਚਾਵਾ ਰੋਡ ’ਤੇ ਸ਼ੁੱਕਰਵਾਰ ਨੂੰ 36 ਸਾਲ ਦੀ ਇਕ ਔਰਤ ਵੱਲੋਂ ਘਰ 'ਚ ਫ਼ਾਹਾ ਲਾ ਕੇ ਖ਼ੁਦਕੁਸ਼ੀ ਕੀਤੇ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਮ੍ਰਿਤਕ ਔਰਤ ਤਿੰਨ ਬੱਚਿਆਂ ਦੀ ਮਾਂ ਸੀ ਅਤੇ ਉਸ ਦਾ ਪਤੀ ਕਿਸੇ ਦੂਜੇ ਸ਼ਹਿਰ 'ਚ ਨੌਕਰੀ ਕਰਦਾ ਸੀ। ਘਟਨਾ ਤੋਂ ਬਾਅਦ ਗੁਆਢੀਆਂ ਵੱਲੋਂ ਔਰਤ ਨੂੰ ਲਟਕਦੀ ਦੇਖ ਕੇ ਹੇਠਾਂ ਉਤਾਰ ਗਿਆ ਅਤੇ ਹਸਪਤਾਲ ਲਿਜਾਇਆ ਗਿਆ ਪਰ ਉੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਇਹ ਵੀ ਪੜ੍ਹੋ : ਗੁਰਦੁਆਰਾ ਸਾਹਿਬ 'ਚ 'ਅਨੰਦ ਕਾਰਜ' ਵੇਲੇ ਗ੍ਰੰਥੀ ਸਿੰਘ ਨੇ ਜੋ ਕੀਤਾ, ਹੈਰਾਨ ਰਹਿ ਗਈਆਂ ਸਭ ਸੰਗਤਾਂ
ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਸੋਨੀਆ (36) ਪਤਨੀ ਰਾਮ ਸੇਵਕ ਸਥਾਨਕ ਚਾਵਾ ਰੋਡ ਸਥਿਤ ਸਰਕਾਰੀ ਗੋਦਾਮਾਂ ਦੇ ਬੈਕਸਾਈਡ ਮੁੱਹਲੇ 'ਚ ਆਪਣੇ ਬੱਚਿਆਂ ਨਾਲ ਰਹਿੰਦੀ ਸੀ। ਉਸ ਦਾ ਪਤੀ ਦੋਰਾਹਾ ਵਿਖੇ ਨੌਕਰੀ ਕਰਦਾ ਸੀ ਅਤੇ ਸੋਨੀਆ ਲੋਕਾਂ ਦੇ ਘਰਾਂ 'ਚ ਕੰਮ ਕਰਕੇ ਆਪਣਾ ਗੁਜ਼ਾਰਾ ਕਰਦੀ ਸੀ। ਅੱਜ ਸਵੇਰੇ ਕਰੀਬ 9 ਵਜੇ ਭੇਤਭਰੀ ਹਾਲਤ 'ਚ ਉਸ ਨੇ ਆਪਣੇ ਘਰ 'ਚ ਹੀ ਫ਼ਾਹਾ ਲੈ ਲਿਆ।
ਇਹ ਵੀ ਪੜ੍ਹੋ : CM ਮਾਨ ਨੇ Live ਹੋ ਕੇ ਗੰਨਾ ਕਿਸਾਨਾਂ ਬਾਰੇ ਕਹੀ ਇਹ ਗੱਲ, ਜਾਣੋ ਪੰਜਾਬ ਕੈਬਨਿਟ ਦੇ ਬਾਕੀ ਵੱਡੇ ਫ਼ੈਸਲੇ
ਘਰ 'ਚ ਮੌਜੂਦ ਬੱਚਿਆਂ ਵੱਲੋਂ ਰੌਲਾ ਪਾਉਣ ’ਤੇ ਕੁੱਝ ਗੁਆਢੀ ਤੁਰੰਤ ਉਸ ਨੂੰ ਸਿਵਲ ਹਸਪਤਾਲ ਲੈ ਗਏ ਪਰ ਉਦੋਂ ਤੱਕ ਉਸ ਦੀ ਮੌਤ ਹੋ ਚੁੱਕੀ ਸੀ। ਘਟਨਾ ਤੋਂ ਬਾਅਦ ਮ੍ਰਿਤਕ ਦਾ ਪਤੀ ਅਤੇ ਹੋਰ ਰਿਸ਼ਤੇਦਾਰ ਵੀ ਮੌਕੇ ’ਤੇ ਪਹੁੰਚ ਗਏ। ਉਨ੍ਹਾਂ ਦੱਸਿਆ ਕਿ ਘਰ 'ਚ ਕੋਈ ਝਗੜਾ-ਕਲੇਸ਼ ਵੀ ਨਹੀਂ ਸੀ ਪਰ ਸੋਨੀਆ ਕੁੱਝ ਪਰੇਸ਼ਾਨ ਜ਼ਰੂਰ ਰਹਿੰਦੀ ਸੀ। ਫਿਲਹਾਲ ਪੁਲਸ ਨੇ ਕਾਰਵਾਈ ਆਰੰਭ ਦਿੱਤੀ ਹੈ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਰੱਖਿਆ ਗਿਆ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਭਗਵੰਤ ਮਾਨ ਦੇ ਧਰਨਿਆਂ ਵਾਲੇ ਬਿਆਨ 'ਤੇ ਭੜਕੇ ਕਿਸਾਨ , ਅੰਮ੍ਰਿਤਸਰ 'ਚ ਹਾਈਵੇ ਕੀਤਾ ਪੂਰੀ ਤਰ੍ਹਾਂ ਬੰਦ
NEXT STORY