ਗੋਰਾਇਆ (ਮੁਨੀਸ਼ )-ਇੰਡਸਟਰੀਲਿਸਟ ਦੀ ਪਤਨੀ ਨੇ ਗੋਲ਼ੀ ਮਾਰ ਕੇ ਖ਼ੁਦਕੁਸ਼ੀ ਕਰ ਲਈ। ਇਹ ਘਟਨਾ ਬੁੱਧਵਾਰ ਵਾਪਰੀ ਜਦੋਂ ਕਾਰਖਾਨੇਦਾਰ ਮਨੋਜ ਕੁਮਾਰ ਉਰਫ਼ ਬਿੱਟੂ ਨੇ ਦੱਸਿਆ ਉਸ ਦੀ ਪਤਨੀ ਉਪਾਸਨਾ ਘਰ ’ਚ ਇਕੱਲੀ ਸੀ, ਉਹ ਆਪਣੀ ਫੈਕਟਰੀ ’ਚ ਗਿਆ ਹੋਇਆ ਸੀ। ਜਦੋਂ ਦੇਰ ਰਾਤ ਘਰ ਵਾਪਸ ਪਰਤਿਆ ਤਾਂ ਉਸ ਸਮੇਂ ਉਸ ਦੇ ਘਰ ਦਾ ਬੈੱਡਰੂਮ ਦਾ ਦਰਵਾਜ਼ਾ ਅੰਦਰੋਂ ਬੰਦ ਸੀ।
ਇਹ ਵੀ ਪੜ੍ਹੋ: ਪੰਜਾਬ ਪੁਲਸ ਦੇ ਇਨ੍ਹਾਂ ਮੁਲਾਜ਼ਮਾਂ ਦਾ ਕਾਰਾ ਜਾਣ ਹੋਵੋਗੇ ਹੈਰਾਨ, ਨਾਕੇ 'ਤੇ ...

ਉਸ ਵੱਲੋਂ ਆਂਢ-ਗੁਆਂਢ ਦੀ ਮਦਦ ਨਾਲ ਦਰਵਾਜ਼ਾ ਖੋਲ੍ਹ ਕੇ ਵੇਖਿਆ ਤਾਂ ਅੰਦਰ ਖ਼ੌਫ਼ਨਾਕ ਦ੍ਰਿਸ਼ ਸੀ। ਉਸ ਦੀ 54 ਸਾਲਾਂ ਪਤਨੀ ਉਪਾਸਨਾ ਦੀ ਲਾਸ਼ ਫਰਸ਼ 'ਤੇ ਖ਼ੂਨ ਨਾਲ ਲਥਪਥ ਪਈ ਹੋਈ ਸੀ। ਮੌਕੇ ’ਤੇ ਪੁਲਸ ਨੂੰ ਸੂਚਿਤ ਕੀਤਾ ਗਿਆ। ਪੁਲਸ ਨੇ ਲਾਸ਼ ਕਬਜ਼ੇ ਵਿਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪੁਲਸ ਨੇ ਦੱਸਿਆ ਕਿ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਫਿਲੌਰ ਭੇਜ ਦਿੱਤਾ ਹੈ। ਪੁਲਸ ਨੇ ਉਪਾਸਨਾ ਦੇ ਪਤੀ ਮਨੋਜ ਕੁਮਾਰ ਅਤੇ ਉਸ ਦੇ ਪਰਿਵਾਰਕ ਮੈਂਬਰ ਦੇ ਬਿਆਨ ਕਲਮਬੱਧ ਕਰਕੇ ਪਿਸਤੌਲ ਨੂੰ ਕਬਜ਼ੇ ’ਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਦੇ ਦੋਵੇਂ ਬੱਚੇ ਵਿਦੇਸ਼ ਹਨ, ਜਿਨ੍ਹਾਂ ਦੇ ਆਉਣ ’ਤੇ ਸਸਕਾਰ ਕੀਤਾ ਜਾਵੇਗਾ।
ਇਹ ਵੀ ਪੜ੍ਹੋ: ਜਲੰਧਰ ਦੀ ਸਿਆਸਤ 'ਚ ਵੱਡੀ ਹਲਚਲ! ਇੰਪਰੂਵਮੈਂਟ ਟਰੱਸਟ ਦੀ ਚੇਅਰਪਰਸਨ ਬਦਲੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਸਾਬਕਾ ਮੰਤਰੀ ਬਲਦੇਵ ਸਿੰਘ ਮਾਨ ਨੇ ਅਕਾਲੀ ਦਲ 'ਚ ਕੀਤੀ ਵਾਪਸੀ
NEXT STORY