ਅਬੋਹਰ (ਸੁਨੀਲ) : ਨਜ਼ਦੀਕੀ ਪਿੰਡ ਪੰਨੀਵਾਲਾ ਮਾਹਲਾ ਵਿਖੇ ਬੀਤੀ ਰਾਤ ਇਕ ਔਰਤ ਦੀ ਪੱਖਾ ਲਗਾਉਣ ਸਮੇਂ ਬਿਜਲੀ ਦੀ ਤਾਰ ਤੋਂ ਕਰੰਟ ਲੱਗਣ ਕਾਰਨ ਮੌਤ ਹੋ ਗਈ। ਮ੍ਰਿਤਕ ਔਰਤ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਦੀ ਮੋਰਚਰੀ ’ਚ ਰਖਵਾਇਆ ਗਿਆ ਹੈ। ਮ੍ਰਿਤਕਾ ਦਾ ਵਿਆਹ ਇਕ ਸਾਲ ਪਹਿਲਾਂ ਹੀ ਹੋਇਆ ਸੀ। ਜਾਣਕਾਰੀ ਮੁਤਾਬਕ ਮ੍ਰਿਤਕਾ ਆਂਚਲ ਪਤਨੀ ਰਾਕੇਸ਼ ਕੁਮਾਰ (30) ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹ ਤਿੰਨ ਭੈਣਾਂ ਅਤੇ ਇਕ ਭਰਾ ’ਚ ਸਭ ਤੋਂ ਛੋਟੀ ਸੀ, ਜਿਸ ਦਾ ਕਰੀਬ ਇਕ ਸਾਲ ਪਹਿਲਾਂ ਵਿਆਹ ਹੋਇਆ ਸੀ।
ਬੀਤੀ ਰਾਤ ਆਂਚਲ ਘਰ ਵਿਚ ਪੱਖਾ ਲਗਾ ਰਹੀ ਸੀ ਕਿ ਅਚਾਨਕ ਤਾਰ ਵਿਚ ਕਰੰਟ ਲੱਗਣ ਕਾਰਨ ਉਹ ਜ਼ਖ਼ਮੀ ਹੋ ਗਈ ਤੇ ਜਦੋਂ ਉਹ ਉਸ ਨੂੰ ਇਲਾਜ ਲਈ ਹਸਪਤਾਲ ਲੈ ਕੇ ਆਏ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਕੱਲਰਖੇੜਾ ਚੌਂਕੀ ਦੀ ਪੁਲਸ ਨੇ ਲਾਸ਼ ਨੂੰ ਸਰਕਾਰੀ ਹਸਪਤਾਲ ਦੇ ਮੁਰਦਾਘਰ ਵਿਚ ਰੱਖਵਾ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
3 ਅਣਪਛਾਤੇ ਮੋਟਰਸਾਈਕਲ ਸਵਾਰਾਂ ਨੇ 2 ਵਿਅਕਤੀਆਂ ਨਾਲ ਕੀਤੀ ਲੁੱਟ, ਮੋਬਾਇਲ ਤੇ ਨਕਦੀ ਖ਼ੋਹੀ
NEXT STORY