ਭੋਗਪੁਰ (ਰਾਣਾ)- ਭੋਗਪੁਰ ਪੁਲਸ ਥਾਣਾ ਅਧੀਨ ਆਉਂਦੇ ਪਿੰਡ ਪਤਿਆਲਾ ਦੀ ਅਮਰਜੀਤ ਕੌਰ ਸਪੁੱਤਰੀ ਰਜਿੰਦਰ ਸਿੰਘ ਪਤਨੀ ਸ਼ਮਸ਼ੇਰ ਸਿੰਘ ਦੀ ਸ਼ੱਕੀ ਹਾਲਾਤ ਵਿਚ ਮੌਤ ਹੋ ਗਈ। ਮਾਮਲੇ ਦੀ ਜਾਂਚ ਕਰ ਰਹੇ ਗੁਰਨਾਮ ਸਿੰਘ ਏ. ਐੱਸ. ਆਈ. ਨੇ ਦੱਸਿਆ ਕਿ ਅਮਰਜੀਤ ਕੌਰ ਪਤਨੀ ਸ਼ਮਸ਼ੇਰ ਸਿੰਘ ਪਿੰਡ ਪਤਿਆਲਾ, ਜਿਸ ਦੇ ਪੇਕੇ ਟਾਂਡਾ ਰਾਮ ਸਹਾਏ ਹਨ। ਉਨ੍ਹਾਂ ਨੇ ਦੱਸਿਆ ਕਿ ਅਮਰਜੀਤ ਕੌਰ ਦੀ ਮੌਤ ’ਤੇ ਉਸ ਦੇ ਪੇਕਿਆਂ ਦੇ ਬਿਆਨਾਂ ਤਹਿਤ ਅਤੇ ਅਮਰਜੀਤ ਕੌਰ ਦੇ ਪਏ ਗਲੇ ਦੇ ਨਿਸ਼ਾਨਾਂ ’ਤੇ 3 ਖ਼ਿਲਾਫ਼ ਧਾਰਾ 306 ਦਾ ਮਾਮਲਾ ਦਰਜ ਕੀਤਾ ਗਿਆ ਹੈ।
ਗੁਰਨਾਮ ਸਿੰਘ ਏ. ਐੱਸ. ਆਈ. ਨੇ ਕਿਹਾ ਕਿ ਅਮਰਜੀਤ ਕੌਰ ਦੀ ਮ੍ਰਿਤਕ ਦੇਹ ਨੂੰ ਪੋਸਟਮਾਰਟਮ ਲਈ ਭੇਜਿਆ ਗਿਆ ਹੈ ਅਤੇ ਡਾਕਟਰਾਂ ਦੀ ਰਿਪੋਰਟ ਆਉਣ ’ਤੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ। ਅਮਰਜੀਤ ਕੌਰ ਦੇ ਪਿਤਾ ਅਤੇ ਭਰਾ ਨੇ ਕਿਹਾ ਕਿ ਉਨ੍ਹਾਂ ਦੀ ਬੇਟੀ ਦੀ ਹੱਤਿਆ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਹੱਤਿਆ ਕਰਨ ਵਾਲਿਆਂ ’ਤੇ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। ਮਾਪਿਆਂ ਨੇ ਕਿਹਾ ਕਿ 306 ਧਾਰਾ ਦੀ ਬਜਾਏ 302 ਧਾਰਾ ਤਹਿਤ ਪਰਚਾ ਦਰਜ ਹੋਣਾ ਚਾਹੀਦਾ ਹੈ। ਪਿਤਾ ਨੇ ਕਿਹਾ ਮੇਰੀ ਬੱਚੀ ਦੀ ਮੌਤ ਦਾ ਇਨਸਾਫ਼ ਮੈਨੂੰ ਨਹੀਂ ਮਿਲ ਰਿਹਾ। ਥਾਣਾ ਮੁਖੀ ਕੁਲਵੰਤ ਸਿੰਘ ਨੇ ਕਿਹਾ ਕਾਨੂੰਨ ਮੁਤਾਬਿਕ ਬਣਦੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ: ਵੱਡੀ ਖ਼ਬਰ: ਰੂਪਨਗਰ ਵਿਖੇ ਭਾਖ਼ੜਾ ਨਹਿਰ ’ਚ ਡਿੱਗੀ ਕਾਰ, ਬੱਚੇ ਸਣੇ 5 ਲੋਕਾਂ ਦੀ ਮੌਤ
ਮ੍ਰਿਤਕਾ ਦੇ ਪਿਤਾ ਅਤੇ ਉਸ ਦੇ ਪੇਕੇ ਪਰਿਵਾਰ ਵੱਲੋਂ ਉਸ ਦੇ ਪਤੀ ’ਤੇ ਦੋਸ਼ ਲਾਏ ਗਏ ਹਨ ਕਿ ਉਹ ਸ਼ਰਾਬ ਪੀਣ ਦਾ ਆਦੀ ਹੈ ਅਤੇ ਉਹ ਅਕਸਰ ਉਨ੍ਹਾਂ ਦੀ ਬੇਟੀ ਨਾਲ ਲੜਾਈ-ਝਗੜਾ ਕਰਦਾ ਰਹਿੰਦਾ ਸੀ। ਕਈ ਵਾਰ ਮੋਹਤਬਰ ਵਿਅਕਤੀਆਂ ਅਤੇ ਪੰਚਾਇਤਾਂ ਵੱਲੋਂ ਰਾਜ਼ੀਨਾਵਾਂ ਕਰਵਾ ਕੇ ਮਾਮਲੇ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਸ਼ਮਸ਼ੇਰ ਸਿੰਘ ਆਪਣੀ ਆਦਤ ਤੋਂ ਮਜ਼ਬੂਰ ਕੋਈ ਵੀ ਗੱਲ ਮੰਨਣ ਤੋਂ ਹਮੇਸ਼ਾਂ ਇਨਕਾਰੀ ਹੁੰਦਾ ਰਿਹਾ। ਪੁਲਸ ਮਹਿਕਮੇ ਚੋਂ ਰਿਟਾਇਰ ਹੋਇਆ ਹੈ ਸ਼ਮਸ਼ੇਰ ਸਿੰਘ, ਮ੍ਰਿਤਕਾ ਦਾ ਪਤੀ ਸ਼ਮਸ਼ੇਰ ਸਿੰਘ ਕੁਝ ਸਮਾਂ ਪਹਿਲਾਂ ਹੀ ਪੰਜਾਬ ਪੁਲਸ ਵਿਚੋਂ ਰਿਟਾਇਰ ਹੋਇਆ ਹੈ ਤੇ ਕੁਝ ਸਮਾਂ ਪਹਿਲਾਂ ਇਕ ਹਾਦਸੇ ਵਿਚ ਉਸ ਦੀ ਇਕ ਲੱਤ ਨੁਕਸਾਨੀ ਗਈ ਸੀ।
ਇਹ ਵੀ ਪੜ੍ਹੋ: ਨਿਊਜ਼ੀਲੈਂਡ 'ਚ ਆਦਮਪੁਰ ਦੇ ਨੌਜਵਾਨ ਦੀ ਸੜਕ ਹਾਦਸੇ 'ਚ ਮੌਤ, ਪਰਿਵਾਰ ਦਾ ਰੋ-ਰੋ ਹੋਇਆ ਬੁਰਾ ਹਾਲ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
11 ਸਾਲਾ ਬੱਚੀ ਨਾਲ ਅਸ਼ਲੀਲ ਹਰਕਤਾਂ ਕਰਨ ਵਾਲਾ ਗ੍ਰਿਫ਼ਤਾਰ
NEXT STORY