ਜ਼ੀਰਕਪੁਰ (ਜ.ਬ)- ਜ਼ੀਰਕਪੁਰ ਵਿਖੇ ਵਾਪਰੀ ਇਕ ਘਟਨਾ ਨੇ ਮਾਂ-ਧੀ ਦੇ ਰਿਸ਼ਤੇ ਨੂੰ ਸ਼ਰਮਸਾਰ ਕਰ ਕੇ ਰੱਖ ਦਿੱਤਾ ਹੈ। ਇਕ ਔਰਤ ਨੇ ਮਾਂ ਦੀ ਮਮਤਾ ਬਾਰੇ ਇਕ ਵਾਰ ਵੀ ਨਾ ਸੋਚਦਿਆਂ ਆਪਣੇ ਪਿਆਰ ਨੂੰ ਅੱਗੇ ਵਧਾਉਣ ਲਈ ਆਪਣੀ ਧੀ ਦੀ ਬਲੀ ਦੇਣ ਤੋਂ ਵੀ ਗੁਰੇਜ਼ ਨਹੀਂ ਕੀਤਾ।
ਦੱਸ ਦੇਈਏ ਕਿ ਜ਼ੀਰਕਪੁਰ ’ਚ ਇਕ ਔਰਤ, ਜੋ ਕਿ ਨਗਰ ਕੌਂਸਲ ’ਚ ਜੂਨੀਅਰ ਸਹਾਇਕ ਦੇ ਅਹੁਦੇ ’ਤੇ ਤਾਇਨਾਤ ਹੈ, ਨੇ ਆਪਣੀ 7 ਸਾਲਾ ਧੀ ਨੂੰ ਜਾਨੋਂ ਮਾਰਨਾ ਚਾਹਿਆ। ਜਾਣਕਾਰੀ ਮੁਤਾਬਕ ਔਰਤ ਨੇ ਆਪਣੇ ਪਤੀ ਤੋਂ 30 ਜਨਵਰੀ ਨੂੰ ਤਲਾਕ ਲਿਆ ਸੀ ਤੇ ਅਗਲੇ ਹੀ ਦਿਨ ਆਪਣੇ ਪ੍ਰੇਮੀ ਨਾਲ ਮਿਲ ਕੇ ਆਪਣੀ ਧੀ ਨੂੰ ਚੱਲਦੀ ਕਾਰ ’ਚੋਂ ਬਾਹਰ ਧੱਕਾ ਦੇ ਕੇ ਖੱਡ ’ਚ ਸੁੱਟ ਕੇ ਮਾਰਨ ਦੀ ਕੋਸ਼ਿਸ਼ ਕੀਤੀ।
ਇਹ ਵੀ ਪੜੋ- ਭਾਰੀ ਰਕਮ ਚੁਕਾ ਕੇ ਅਮਰੀਕਾ ਗਿਆ ਸੀ ਸਿੰਬਲ ਮਜਾਰੇ ਦਾ ਮਨਪ੍ਰੀਤ, ਡੇਢ ਮਹੀਨੇ ਮਗਰੋਂ ਹੀ ਹੋ ਗਿਆ Deport
ਦੂਜੇ ਪਾਸੇ, ਬੱਚੀ ਖੁਸ਼ਕਿਸਮਤ ਸੀ, ਜੋ ਕਿਸੇ ਤਰ੍ਹਾਂ ਬਚ ਕੇ ਪਿੰਡ ਵਾਸੀਆਂ ਨੂੰ ਮਿਲ ਗਈ। ਧੀ ਬਾਰੇ ਜਾਣਕਾਰੀ ਮਿਲਣ ਤੋਂ ਬਾਅਦ ਬੱਚੀ ਦਾ ਪਿਤਾ ਉਸ ਨੂੰ ਆਪਣੇ ਕੋਲ ਸੁਰੱਖਿਅਤ ਘਰ ਵਾਪਸ ਲੈ ਆਇਆ। ਇਸ ਘਟਨਾ ਤੋਂ ਬਾਅਦ ਬੱਚੀ ਦੇ ਪਿਓ ਕਪਿਲ ਨੇ ਆਪਣੀ ਪਤਨੀ ਤੇ ਉਸ ਦੇ ਪ੍ਰੇਮੀ ਖ਼ਿਲਾਫ਼ ਪੁਲਸ ਸਟੇਸ਼ਨ ’ਚ ਸ਼ਿਕਾਇਤ ਦਰਜ ਕਰਵਾ ਦਿੱਤੀ।
ਸ਼ਿਕਾਇਤ 'ਤੇ ਕਾਰਵਾਈ ਕਰਦਿਆਂ ਪੁਲਸ ਨੇ ਆਰਕੀਟੈਕਟ ਸਤਪਾਲ ਸਿੰਘ ਨਿਵਾਸੀ ਲਾਲੜੂ (ਪ੍ਰੇਮੀ) ਤੇ ਪੂਜਾ ਕਸ਼ਯਪ ਨਿਵਾਸੀ ਜ਼ੀਰਕਪੁਰ ਖ਼ਿਲਾਫ਼ ਮਾਮਲਾ ਦਰਜ ਕਰ ਕੇ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮਾਂ ਨੂੰ ਅਦਾਲਤ ’ਚ ਪੇਸ਼ ਕੀਤਾ ਗਿਆ ਤੇ ਸੁਣਵਾਈ ਤੋਂ ਬਾਅਦ ਉਨ੍ਹਾਂ ਨੂੰ 14 ਦਿਨ ਦੀ ਨਿਆਂਇਕ ਹਿਰਾਸਤ ’ਚ ਪਟਿਆਲਾ ਜੇਲ੍ਹ ਭੇਜ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ- US ਤੋਂ ਡਿਪੋਰਟ ਹੋ ਕੇ ਮੁੜਿਆ ਨੌਜਵਾਨ ਤੜਕੇ ਹੀ ਘਰੋਂ ਹੋ ਗਿਆ 'ਗ਼ਾਇਬ', ਫ਼ਿਰ ਜੋ ਹੋਇਆ...
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਗੈਂਗਸਟਰਾਂ ਨੇ ਪਿੱਛਾ ਕਰਦੀ ਪੁਲਸ ਟੀਮ 'ਤੇ ਚਲਾ'ਤੀਆਂ ਗੋਲ਼ੀਆਂ, ਮਗਰੋਂ ਪੁਲਸ ਨੇ ਵੀ ਕੀਤੀ 'ਕਾਰਵਾਈ'
NEXT STORY