ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ) - ਵਧੀਕ ਸੈਸ਼ਨ ਜੱਜ ਕਵਲਜੀਤ ਸਿੰਘ ਦੀ ਅਦਾਲਤ ਨੇ ਨਸ਼ਾ ਤਸਕਰੀ ਦੇ ਦੋਸ਼ 'ਚ ਇੱਕ ਔਰਤ ਨੂੰ ਵੱਖ-ਵੱਖ ਜੁਰਮਾਂ ਅਧੀਨ ਛੇ ਸਾਲ ਦੀ ਕੈਦ ਅਤੇ 60 ਹਜ਼ਾਰ ਰੁਪਏ ਜੁਰਮਾਨਾ ਅਦਾ ਕਰਨ ਦਾ ਹੁਕਮ ਦਿੱਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਥਾਨਾ ਸਦਰ ਮੁਕਤਸਰ ਦੀ ਪੁਲਸ ਨੇ 21 ਨਵੰਬਰ 2014 ਨੂੰ ਪਿੰਡ ਗੋਨੇਆਣਾ ਕੋਲ ਨਾਕਾਬੰਦੀ ਦੌਰਾਨ ਇਕ ਔਰਤ ਨੂੰ ਕਾਬੂ ਕਰਕੇ ਉਸਦੇ ਕਬਜ਼ੇ 'ਚੋ 80 ਗ੍ਰਾਮ ਨਸ਼ੀਲਾ ਪਾਊਡਰ ਅਤੇ 1 ਕਿਲੋ 750 ਗ੍ਰਾਮ ਭੁੱਕੀ ਚੂਰਾ ਪੋਸਤ ਬਰਾਮਦ ਕੀਤਾ ਸੀ। ਪੜਤਾਲ ਦੌਰਾਨ ਔਰਤ ਦੀ ਸ਼ਨਾਖਤ ਅਮਰਜੀਤ ਕੌਰ ਵਾਸੀ ਗੋਨੇਆਣਾ ਰੋਡ, ਮੁਕਤਸਰ ਵਜੋ ਹੋਈ। ਪੁਲਸ ਨੇ ਇਸ ਸਬੰਧੀ 'ਚ ਥਾਨਾ ਸਦਰ ਮੁਕਤਸਰ ਵਿਖੇ ਮਾਮਲਾ ਦਰਜ ਕਰਕੇ ਅਦਾਲਤ 'ਚ ਪੇਸ਼ ਕਰ ਦਿੱਤਾ।
ਗਣਤੰਤਰ ਦਿਵਸ ਸਮਾਗਮ ਦੀ ਹੋਈ ਰਿਹਸਲ (ਤਸਵੀਰਾਂ)
NEXT STORY