ਨਾਭਾ (ਜਗਨਾਰ, ਭੂਪਾ) : ਨਾਭਾ ਨੇੜਲੇ ਪਿੰਡ ਦੁਲੱਦੀ ਸਥਿਤ ਬਾਜ਼ੀਗਰ ਬਸਤੀ ਪਹਾੜਪੁਰ ਸੜਕ 'ਤੇ ਇੱਕ 23 ਸਾਲਾ ਔਰਤ ਦੀ ਗੁੱਤ ਦੇ ਵਾਲ ਕੱਟਣ ਦਾ ਮਾਮਲਾ ਸਾਹਮਣਾ ਆਇਆ ਹੈ, ਜਿਸ ਨੂੰ ਲੈ ਕੇ ਇਲਾਕੇ ਚ ਦਹਿਸ਼ਤ ਦਾ ਮਾਹੌਲ ਹੈ। ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਸਦਰ ਦੇ ਐਸ.ਆਈ. ਮੋਹਰ ਸਿੰਘ, ਚੌਕੀ ਇੰਚ. ਛੀਟਾਂਵਾਲਾ ਏ.ਐਸ.ਆਈ. ਮੋਹਨ ਸਿੰਘ ਅਤੇ ਚੌਕੀ ਇੰਚ. ਗਲਵੱਟੀ ਏ. ਐਸ. ਆਈ. ਹਰਭਜਨ ਸਿੰਘ ਪੁਲਸ ਪਾਰਟੀ ਸਮੇਤ ਮੌਕੇ 'ਤੇ ਪਹੁੰਚੇ ਅਤੇ ਕੱਟੀ ਹੋਈ ਗੁੱਤ ਦੇ ਵਾਲ ਕਬਜ਼ੇ ਵਿੱਚ ਲੈਕੇ ਜਾਂਚ ਸ਼ੁਰੂ ਕਰ ਦਿੱਤੀ ਹੈ| ਪੱਤਰਕਾਰਾਂ ਨਾਲ ਗੱਲ ਕਰਦਿਆਂ ਪੀੜਤ ਔਰਤ ਬਲਜੀਤ ਕੌਰ ਪਤਨੀ ਸੋਮਾ ਰਾਮ ਨੇ ਦੱਸਿਆ ਕਿ ਉਹ ਸਵੇਰੇ ਕਰੀਬ 10 ਕੁ ਵਜੇ ਰਸੋਈ ਵਿੱਚ ਖਾਣਾ ਬਣਾ ਰਹੀ ਸੀ ਤਾਂ ਉਸ ਨੂੰ ਅਚਨਚੇਤ ਘਬਰਾਹਟ ਹੋਣ ਲੱਗੀ ਤਾਂ ਉਹ ਇੱਕਦਮ ਆ ਕੇ ਮੰਜੇ 'ਤੇ ਆ ਕੇ ਪੈ ਗਈ ਅਤੇ ਥੋੜ੍ਹੀ ਦੇਰ ਬਾਅਦ ਘਬਰਾਹਟ ਘੱਟ ਹੋਣ ਤੇ ਬਾਥਰੂਮ ਵਿੱਚ ਨਹਾਉਣ ਚਲੀ ਗਈ ਅਤੇ ਉਸ ਨੇ ਕਿਹਾ ਕਿ ਜਦੋਂ ਉਹ ਨਹਾਉਣ ਲੱਗੀ ਤਾਂ ਉਸ ਨੇ ਦੇਖਿਆ ਕਿ ਉਸ ਦੀ ਗੁੱਤ ਦਾ ਇੱਕ ਹਿੱਸਾ ਵਾਲ ਹੇਠਾਂ ਫਰਸ਼ 'ਤੇ ਡਿਗੇ ਪਏ ਸਨ, ਜਿਸ ਨੂੰ ਦੇਖ ਕੇ ਉਹ ਬਹੁਤ ਜ਼ਿਆਦਾ ਘਬਰਾ ਗਈ ਅਤੇ ਬਾਹਰ ਆ ਕੇ ਉਸ ਨੇ ਤੁਰੰਤ ਆਪਣੀ ਸੱਸ ਨੂੰ ਦੱਸਿਆ ਕਿ ਉਸ ਨਾਲ ਇਹ ਘਟਨਾ ਵਾਪਰੀ ਹੈ ਤਾਂ ਉਹ ਹੋਰ ਵੀ ਡਰ ਅਤੇ ਘਬਰਾ ਗਈ। ਪਰਿਵਾਰ ਮੈਂਬਰਾਂ ਨੇ ਤੁਰੰਤ ਇਸ ਦੀ ਸੂਚਨਾ ਥਾਣਾ ਸਦਰ ਨੂੰ ਦਿੱਤੀ|ਮੌਕੇ 'ਤੇ ਪਹੁੰਚੀ ਪੁਲਸ ਪਾਰਟੀ ਦੇ ਇੰਚ. ਐਸ.ਆਈ. ਮੋਹਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਕੱਟੇ ਹੋਏ ਵਾਲਾਂ ਨੂੰ ਕਬਜ਼ੇ ਵਿੱਚ ਲੈ ਲਿਆ ਹੈ ਅਤੇ ਮਾਮਲੇ ਦੀ ਬਾਰੀਕੀ ਨਾਲ ਪੜਤਾਲ ਕੀਤੀ ਜਾ ਰਹੀ ਹੈ।
ਬਾਬਾ ਬੁੱਢਾ ਕਾਲਜ 'ਚ ਮਨਾਇਆ ਤੀਆਂ ਦਾ ਤਿਉਹਾਰ
NEXT STORY