ਹਰਿਆਣਾ (ਰੱਤੀ)- ਥਾਣਾ ਹਰਿਆਣਾ ਤਹਿਤ ਹਿਮਾਚਲ ਪੰਜਾਬ ਹੱਦ ’ਤੇ ਗੋਲ਼ੀ ਚੱਲਣ ’ਤੇ ਇਕ ਔਰਤ ਦੀ ਮੌਤ ਹੋਣ ਅਤੇ ਇਕ ਨੌਜਵਾਨ ਦੇ ਜ਼ਖ਼ਮੀ ਹੋ ਗਿਆ ਸੀ। ਇਸ ਮਾਮਲੇ ਵਿਚ ਥਾਣਾ ਹਰਿਆਣਾ ਪੁਲਸ ਵੱਲੋਂ ਭੂਮੀ ਸਿੰਘ ਪੁੱਤਰ ਦੀਵਾਨ ਸਿੰਘ ਵਾਸੀ ਟੈਂਟਪਾਲਾਂ ਵਿਰੁੱਧ ਧਾਰਾ 302,304 ਅਤੇ ਅਸਲਾ ਐਕਟ ਦੀ ਧਾਰਾ 25,27,54 ਅਤੇ 59 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਪੁਲਸ ਨੂੰ ਦਿੱਤੇ ਆਪਣੇ ਬਿਆਨ ’ਚ ਹਮਲੇ ’ਚ ਜ਼ਖਮੀ ਹੋਏ ਵਿਅਕਤੀ ਰਜਨੀਸ਼ ਪੁੱਤਰ ਸੁਖਰਾਮ ਵਾਸੀ ਪਿੰਡ ਟੈਂਟਪਾਲਾਂ ਨੇ ਦੱਸਿਆ ਕਿ 25 ਮਾਰਚ ਨੂੰ ਸਵੇਰੇ ਉਹ ਆਪਣੀ ਮਾਸੀ ਰਕਸ਼ਾ ਦੇਵੀ ਪਤਨੀ ਤਰਸੇਮ ਸਿੰਘ ਵਾਸੀ ਢੋਲਵਾਹਾ ਨਾਲ ਆਪਣੀ ਮਾਸੀ ਸੁਲੋਚਨਾ ਦੀ ਖਬਰ ਲੈਣ ਲਈ ਮੋਟਰਸਾਈਕਲ ’ਤੇ ਦੌਲਤਪੁਰ ਜਾ ਰਿਹਾ ਸੀ। ਜਦੋਂ ਉਹ ਬਹੇੜੇ ਨਜ਼ਦੀਕ ਪੁੱਜੇ ਤਾਂ ਮੇਰੇ ਸੱਜੇ ਮੋਢੇ ’ਤੇ ਪਿੱਛੋਂ ਗੋਲ਼ੀ ਲੱਗੀ। ਪਿੱਛੋਂ ਕਾਲੀ ਅਤੇ ਚਿੱਟੀ ਪਲੇਜ਼ਰ ਸਕੂਟੀ ’ਤੇ ਮੇਰੇ ਬਰਾਬਰ ਆ ਕੇ ਸਕੂਟੀ ਸੁੱਟ ਕੇ ਭੂਮੀ ਸਿੰਘ ਨੇ ਮੈਨੂੰ ਮਾਰਨ ਦੀ ਨੀਅਤ ਨਾਲ ਫਾਇਰ ਕੀਤਾ।
ਇਹ ਵੀ ਪੜ੍ਹੋ: ਚੜ੍ਹਦੀ ਜਵਾਨੀ ਜਹਾਨੋਂ ਤੁਰ ਗਿਆ ਪੁੱਤ, ਬਟਾਲਾ ਵਿਖੇ ਛੱਪੜ 'ਚ ਡੁੱਬਣ ਨਾਲ ਨੌਜਵਾਨ ਦੀ ਮੌਤ
ਮੇਰੀ ਮਾਸੀ ਨੇ ਮੋਟਰਸਾਈਕਲ ਤੋਂ ਉੱਤਰ ਕੇ ਉਸ ਨੂੰ ਕਿਹਾ ਕਿ ਰਜਨੀਸ਼ ਨੇ ਤੇਰਾ ਕੀ ਵਿਗਾੜਿਆ ਹਾਂ ਤਾਂ ਭੂਮੀ ਨੇ ਮੇਰੀ ਮਾਸੀ ਨੂੰ ਗੋਲ਼ੀਆਂ ਮਾਰ ਦਿੱਤੀਆਂ ਅਤੇ ਉਹ ਜ਼ਮੀਨ ’ਤੇ ਡਿੱਗ ਪਈ। ਜਦੋਂ ਮੈਂ ਆਪਣੀ ਮਾਸੀ ਨੂੰ ਵੇਖਿਆਂ ਤਾਂ ਉਨ੍ਹਾਂ ਦੇ ਮੂੰਹ ’ਚੋਂ ਖ਼ੂਨ ਨਿਕਲ ਰਿਹਾ ਸੀ ਅਤੇ ਉਨ੍ਹਾਂ ਦੀ ਮੌਤ ਹੋ ਚੁੱਕੀ ਸੀ। ਉਕਤ ਬਿਆਨਾਂ ਦੇ ਆਧਾਰ ’ਤੇ ਥਾਣਾ ਹਰਿਆਣਾ ਪੁਲਸ ਵੱਲੋਂ ਭੂਮੀ ਸਿੰਘ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ: ਜਲੰਧਰ ’ਚ ਅੱਧੀ ਸਰਕਾਰ 'ਆਪ' ਦੀ ਤੇ ਅੱਧੀ ਕਾਂਗਰਸ ਦੀ, ਕਹਿਣਾ ਮੰਨਣ ਲਈ ਦੁਵਿਧਾ ’ਚ ਨਿਗਮ ਦੇ ਅਧਿਕਾਰੀ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਭਿਆਨਕ ਹਾਦਸੇ ਨੇ ਉਜਾੜਿਆ ਪਰਿਵਾਰ, ਪਹਿਲਾਂ ਪਿਤਾ ਫਿਰ ਪੁੱਤ ਨੇ ਵੀ ਤੋੜ ਦਿੱਤਾ ਦਮ
NEXT STORY