ਜਲਾਲਾਬਾਦ (ਸੇਤੀਆ,ਸੁਮਿਤ,ਟੀਨੂੰ)— ਥਾਣਾ ਸਿਟੀ ਜਲਾਲਾਬਾਦ ਦੀ ਪੁਲਸ ਨੇ ਵੀਰਵਾਰ ਨੂੰ ਵਿਆਹੁਤਾ ਵੱਲੋਂ ਆਪਣੇ ਪੇਕੇ ਘਰ ਦੀ ਤੀਜੀ ਮੰਜ਼ਿਲ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰਨ ਦੇ ਮਾਮਲੇ 'ਚ ਸਹੁਰੇ ਪਰਿਵਾਰ ਦੇ 5 ਜੀਆਂ ਖਿਲਾਫ ਕੇਸ ਦਰਜ ਕੀਤਾ ਹੈ। ਇਨ੍ਹਾਂ 5 ਜੀਆਂ 'ਚ ਸੁਮੀਰ ਵਰਮਾ (ਪਤੀ), ਸੁਰਿੰਦਰ ਵਰਮਾ (ਸਹੁਰਾ), ਸਚਿਨ ਵਰਮਾ (ਜੇਠ), ਬਿਮਲਾ ਰਾਣੀ (ਸੱਸ), ਪ੍ਰਿਯਾ (ਜੇਠਾਨੀ) ਨੂੰ ਨਾਮਜ਼ਦ ਕਰਕੇ ਧਾਰਾ 306 ਅਧੀਨ ਕੇਸ ਦਰਜ ਕੀਤਾ ਗਿਆ ਹੈ। ਪੁਲਸ ਨੇ ਇਸ ਮਾਮਲੇ 'ਚ ਪਤੀ ਨੂੰ ਗ੍ਰਿਫਤਾਰ ਵੀ ਕਰ ਲਿਆ ਹੈ।

ਜਾਣਕਾਰੀ ਦਿੰਦੇ ਹੋਏ ਐੱਸ. ਐੱਚ. ਓ. ਅਮਰਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਦਿੱਤੇ ਬਿਆਨਾਂ 'ਚ ਰਾਕੇਸ਼ ਕੁਮਾਰ ਪੁੱਤਰ ਹਰੀ ਚੰਦ ਵਾਸੀ ਅਨੇਜਾ ਕਾਲੋਨੀ ਜਲਾਲਾਬਾਦ ਨੇ ਬਿਆਨ ਦਰਜ ਕਰਵਾਏ ਸਨ ਕਿ ਕਰੀਬ 4 ਸਾਲ ਪਹਿਲਾਂ ਉਨ੍ਹਾਂ ਨੇ ਆਪਣੀ ਬੇਟੀ ਨਾਜ ਦਾ ਵਿਆਹ ਸੁਮੀਰ ਵਰਮਾ ਨਾਲ ਕੀਤਾ ਸੀ ਪਰ ਵਿਆਹ ਤੋਂ ਬਾਅਦ ਪਤੀ ਅਤੇ ਸਹੁਰੇ ਪਰਿਵਾਰ ਦੇ ਮੈਂਬਰ ਹੋਰ ਦਾਜ ਦੀ ਮੰਗ ਕਰਨ ਲੱਗੇ ਅਤੇ ਇਸੇ ਝਗੜੇ ਦੇ ਚਲਦਿਆਂ ਉਨ੍ਹਾਂ ਨੇ ਲੜਕੀ ਨੂੰ ਘਰੋਂ ਕੱਢ ਦਿੱਤਾ। ਜਦੋਂ ਉਸ ਦੀ ਲੜਕੀ ਘਰ ਆਈ ਤਾਂ ਰੋਣ ਲੱਗ ਪਈ ਅਤੇ ਉਸ ਨੇ ਘਰ ਦੀ ਤੀਜੀ ਮੰਜ਼ਿਲ ਤੋਂ ਛਾਲ ਮਾਰ ਕੇ ਆਪਣੀ ਜੀਵਨਲੀਲਾ ਖਤਮ ਕਰ ਲਈ। ਐੱਸ. ਐੱਚ. ਓ. ਅਮਰਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਨੇ ਇਸ ਮਾਮਲੇ 'ਚ ਮ੍ਰਿਤਕਾ ਦੇ ਪਤੀ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।

ਜ਼ਮੀਨੀ ਵਿਵਾਦ ਕਾਰਨ ਨੌਜਵਾਨ ਦਾ ਕਤਲ
NEXT STORY