ਲੁਧਿਆਣਾ (ਰਿਸ਼ੀ) : ਵਟਸਐਪ ’ਤੇ ਅਣਜਾਣ ਨੰਬਰਾਂ ਤੋਂ ਆਉਣ ਵਾਲੇ ਫੋਨ ਚੁੱਕਣ ਵਾਲੇ ਲੋਕ ਹੁਣ ਸਾਵਧਾਨ ਹੋ ਜਾਣ ਕਿਉਂਕਿ ਔਰਤਾਂ ਵੱਲੋਂ ਹੁਣ ਵੀਡੀਓ ਕਾਲ ਦੀ ਵਰਤੋਂ ਕਰ ਕੇ ਲੋਕਾਂ ਨੂੰ ਬਲੈਕਮੇਲ ਕੀਤਾ ਜਾ ਰਿਹਾ ਹੈ। ਇਹ ਔਰਤਾਂ ਲੋਕਾਂ ਨੂੰ ਪੈਸੇ ਨਾ ਦੇਣ ’ਤੇ ਸੋਸ਼ਲ ਮੀਡੀਆ ’ਤੇ ਵੀਡੀਓ ਵਾਇਰਲ ਕਰਨ ਦੀ ਧਮਕੀ ਦਿੰਦੀਆਂ ਹਨ। ਇਸੇ ਹੀ ਤਰ੍ਹਾਂ ਦਾ ਇਕ ਕੇਸ ਕਮਿਸ਼ਨਰੇਟ ਪੁਲਸ ਨੇ ਸ਼ਿਕਾਇਤ ਮਿਲਣ ’ਤੇ ਦਰਜ ਕੀਤਾ ਹੈ।
ਇਹ ਵੀ ਪੜ੍ਹੋ : ਚੰਡੀਗੜ੍ਹ-ਲੇਹ ਫਲਾਈਟ ਰੱਦ ਹੋਣ 'ਤੇ ਮੁਸਾਫ਼ਰਾਂ ਦਾ ਹੰਗਾਮਾ, ਖ਼ਰਾਬ ਮੌਸਮ ਕਾਰਨ ਲਿਆ ਗਿਆ ਫ਼ੈਸਲਾ
ਮੁਲਜ਼ਮ ਔਰਤ ਦੀ ਪਛਾਣ ਰੂਪਾਲੀ ਗੁਪਤਾ ਦੇ ਰੂਪ 'ਚ ਹੋਈ ਹੈ। ਪੁਲਸ ਨੂੰ 8 ਜੂਨ ਨੂੰ ਦਿੱਤੀ ਸ਼ਿਕਾਇਤ ’ਚ ਨਵਨੀਤ ਨੇ ਦੱਸਿਆ ਕਿ ਇਕ ਦਿਨ ਉਸ ਨੂੰ ਇਕ ਅਣਜਾਣ ਨੰਬਰ ਤੋਂ ਵੀਡੀਓ ਕਾਲ ਆਈ। ਫੋਨ ਚੁੱਕਿਆ ਤਾਂ ਦੂਜੇ ਪਾਸਿਓਂ ਇਕ ਕੱਪੜੇ ਉਤਾਰੇ ਹੋਏ ਔਰਤ ਦਿਖਾਈ ਦਿੱਤੀ। ਇਸ ਤੋਂ ਪਹਿਲਾਂ ਕਿ ਉਹ ਕੁੱਝ ਸਮਝ ਸਕਦਾ, ਮੁਲਜ਼ਮ ਔਰਤ ਨੇ ਵੀਡੀਓ ਰਿਕਾਰਡ ਕਰ ਲਈ।
ਇਹ ਵੀ ਪੜ੍ਹੋ : ਅਹਿਮ ਖ਼ਬਰ : ਪੰਜਾਬ ਦੇ 3-4 ਹੋਰ ਸਾਬਕਾ ਕਾਂਗਰਸੀ ਮੰਤਰੀ ਰਾਡਾਰ 'ਤੇ, CM ਮਾਨ ਤੱਕ ਪੁੱਜੀਆਂ ਫਾਈਲਾਂ
ਫਿਰ ਉਸ ਨੂੰ ਇਹ ਕਹਿ ਕੇ ਬਲੈਕਮੇਲ ਕਰਨ ਲੱਗ ਗਈ ਕਿ ਜੇਕਰ ਉਸ ਦੇ ਖ਼ਾਤੇ ’ਚ ਪੈਸੇ ਨਾ ਭੇਜੇ ਤਾਂ ਉਹ ਫੇਸਬੁੱਕ ’ਤੇ ਵੀਡੀਓ ਵਾਇਰਲ ਕਰ ਦੇਵੇਗੀ। ਡਰ ਕੇ ਪਹਿਲਾਂ ਤਾਂ ਸ਼ਿਕਾਇਤ ਕਰਤਾ ਨੇ ਔਰਤ ਦੇ ਖ਼ਾਤੇ ’ਚ 21,500 ਰੁਪਏ ਪੁਆ ਦਿੱਤੇ ਪਰ ਫਿਰ 31 ਹਜ਼ਾਰ ਦੀ ਮੰਗ ਕਰਨ ’ਤੇ ਪੀੜਤ ਨੇ ਪੁਲਸ ਕਮਿਸ਼ਨਰ ਦੇ ਸਾਹਮਣੇ ਪੇਸ਼ ਹੋ ਕੇ ਦਾਸਤਾਨ ਬਿਆਨ ਕਰ ਦਿੱਤੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਦੁਨੀਆ ਦੇ 30 ਤੋਂ ਵੱਧ ਦੇਸ਼ਾਂ ’ਚ ਲਾਗੂ ਹੈ ਅਗਨੀਪਥ ਵਰਗੀ ਯੋਜਨਾ
NEXT STORY