ਜਲੰਧਰ (ਸੋਨੂੰ)- ਜਲੰਧਰ ਹਾਈਟਸ-3 'ਚ ਇਕ ਔਰਤ ਆਪਣੇ ਆਪ ਨੂੰ ਇਕ ਸੀਨੀਅਰ ਪ੍ਰਸ਼ਾਸਨਿਕ ਅਧਿਕਾਰੀ ਦੱਸਦੀ ਸੀ ਅਤੇ ਲੋਕਾਂ ਨੂੰ ਡਾਕਟਰ, ਪੁਲਸ ਇੰਸਪੈਕਟਰ, ਸਬ-ਇੰਸਪੈਕਟਰ ਅਤੇ ASI ਵਜੋਂ ਨੌਕਰੀਆਂ ਦਾ ਵਾਅਦਾ ਕਰਕੇ ਠੱਗਦੀ ਸੀ। ਮਾਮਲੇ ਦੀ ਜਾਣਕਾਰੀ ਮਿਲਣ ਤੋਂ ਬਾਅਦ ਪੁਲਸ ਨੇ ਔਰਤ ਨੂੰ ਗ੍ਰਿਫ਼ਤਾਰ ਕਰ ਲਿਆ।
ਗ੍ਰਿਫ਼ਤਾਰ ਮਹਿਲਾ ਦੀ ਪਛਾਣ ਪੂਜਾ ਠਾਕੁਰ ਵਜੋਂ ਹੋਈ ਹੈ। ਸਦਰ ਪੁਲਸ ਨੂੰ ਸ਼ੱਕ ਹੈ ਕਿ ਉਸ ਨੇ 200 ਤੋਂ ਵੱਧ ਲੋਕਾਂ ਨਾਲ ਧੋਖਾਧੜੀ ਕੀਤੀ ਹੈ। ਪੂਜਾ ਠਾਕੁਰ ਵਿਰੁੱਧ ਧੋਖਾਧੜੀ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਐੱਫ਼. ਆਈ. ਆਰ. ਦਰਜ ਕੀਤੀ ਗਈ ਹੈ। ਸਦਰ ਪੁਲਸ ਥਾਣੇ ਦੇ ਐੱਸ. ਐੱਚ. ਓ. ਸੰਜੀਵ ਸੂਰੀ ਨੇ ਦੱਸਿਆ ਕਿ ਡਾਕਟਰ ਮਨਮੋਹਨ ਸਿੰਘ, ਇਕ ਏ. ਜੀ. ਆਈ. ਡਾਕਟਰ ਮਨਮਹਿਕ ਨੇ ਸ਼ਿਕਾਇਤ ਦਰਜ ਕਰਵਾਈ ਗਈ ਸੀ। ਸ਼ਿਕਾਇਤ 'ਚ ਉਨ੍ਹਾਂ ਨੇ ਕਿਹਾ ਕਿ ਪੂਜਾ ਨੇ ਉਨ੍ਹਾਂ ਨੂੰ ਝਾਂਸੇ ਵਿਚ ਲਿਆ ਅਤੇ ਇਹ ਦਾਅਵਾ ਕਰਦੇ ਹੋਏ ਕਿਹਾ ਕਿ ਉਸ ਦੇ ਗ੍ਰਹਿ ਮੰਤਰਾਲੇ ਵਿਚ ਉਸ ਦੀ ਜਾਣ-ਪਛਾਣ ਹੈ ਅਤੇ ਉਹ ਆਪਣੇ ਨਜ਼ਦੀਕੀ ਸਾਥੀਆਂ ਨੂੰ ਸਰਕਾਰੀ ਨੌਕਰੀਆਂ ਦਿਵਾ ਸਕਦੀ ਹੈ। ਅਜਿਹੇ ਵਿਚ ਬਹੁਤ ਸਾਰੇ ਲੋਕਾਂ ਨੇ ਨੌਕਰੀਆਂ ਦੇ ਨਾਮ 'ਤੇ ਉਸ ਨੂੰ ਪੈਸੇ ਟ੍ਰਾਂਸਫਰ ਕੀਤੇ।
ਇਹ ਵੀ ਪੜ੍ਹੋ: ਪੰਜਾਬ ਪੁਲਸ ਵਿਭਾਗ 'ਚ ਫੇਰਬਦਲ! ਇਨ੍ਹਾਂ ਤਿੰਨ ਅਧਿਕਾਰੀਆਂ ਦੇ ਕੀਤੇ ਗਏ ਤਬਾਦਲੇ
ਜਾਂਚ ਵਿਚ ਪਤਾ ਲੱਗਾ ਹੈ ਕਿ ਗ੍ਰਿਫ਼ਤਾਰ ਪੂਜਾ ਨੇ ਲੋਕਾਂ ਤੋਂ ਏ. ਐੱਸ. ਆਈ. ਦੀ ਨੌਕਰੀ ਲਈ 3 ਲੱਖ ਰੁਪਏ, ਕਾਂਸਟੇਬਲ ਦੀ ਨੌਰਕਰੀ ਲਈ 1.5 ਲੱਖ ਰੁਪਏ, ਨਰਸ ਦੀ ਨੌਕਰੀ ਲਈ 1.5 ਲੱਖ ਰੁਪਏ ਅਤੇ ਡਾਕਟਰ ਦੇ ਅਹੁਦਿਆਂ ਲਈ 1.5 ਲੱਖ ਰੁਪਏ ਵਸੂਲੀ ਸੀ। ਪੂਜਾ ਨੇ ਸਾਰਿਆਂ ਨੂੰ ਦੱਸਿਆ ਕਿ ਉਸ ਦੇ ਗ੍ਰਹਿ ਮੰਤਰਾਲੇ ਵਿੱਚ ਚੰਗੇ ਸਬੰਧ ਹਨ ਅਤੇ ਉਹ ਉੱਥੇ ਕੰਮ ਕਰਦੀ ਹੈ।
ਪੁਲਸ ਨੇ ਪੂਜਾ ਦੇ ਕਬਜ਼ੇ 'ਚੋਂ 20 ਨਿਯੁਕਤੀ ਪੱਤਰ, ਜਾਅਲੀ ਸਰਕਾਰੀ ਕਾਰਡ, ਇਕ ਲੈਪਟਾਪ ਅਤੇ ਇਕ ਮੋਬਾਇਲ ਫੋਨ ਬਰਾਮਦ ਕੀਤਾ। ਮਨਮਹਿਕ ਦੀ ਸ਼ਿਕਾਇਤ ਮੁਤਾਬਕ ਉਸ ਨਾਲ 18 ਲੱਖ ਰੁਪਏ ਦੀ ਧੋਖਾਧੜੀ ਕੀਤੀ ਗਈ ਸੀ। ਪੂਜਾ ਤੋਂ ਅਜੇ ਤੱਕ ਨਕਦੀ ਬਰਾਮਦ ਨਹੀਂ ਹੋਈ ਹੈ। ਪੁਲਸ ਜਾਂਚ ਵਿੱਚ ਪਤਾ ਲੱਗਾ ਹੈ ਕਿ ਪੂਜਾ ਸ਼ਾਮ ਨੂੰ ਪਾਰਕ 'ਚ ਸੈਰ ਕਰਦੇ ਸਮੇਂ ਜਲੰਧਰ ਹਾਈਟਸ 'ਚ ਲੋਕਾਂ ਨੂੰ ਮਿਲੀ ਸੀ। ਇਸ ਦੌਰਾਨ ਉਸ ਨੇ ਲੋਕਾਂ ਨੂੰ ਦੱਸਿਆ ਸੀ ਕਿ ਉਸ ਦੇ ਮਾਤਾ-ਪਿਤਾ ਦਾ ਦਿਹਾਂਤ ਹੋ ਗਿਆ ਹੈ, ਉਸ ਨੇ ਗਣਿਤ ਵਿੱਚ ਪੀ. ਐੱਚ. ਡੀ. ਕੀਤੀ ਹੈ ਅਤੇ ਉਹ ਐੱਮ. ਐੱਚ. ਓ. 'ਚ ਰਹਿ ਚੁੱਕ ਹੈ। ਪੂਜਾ ਮੁਤਾਬਕ ਉਸ ਦੇ ਉੱਥੇ ਬਹੁਤ ਸਾਰੇ ਸੰਪਰਕ ਸਨ ਅਤੇ ਉਹ ਲੋਕਾਂ ਨੂੰ ਸਰਕਾਰੀ ਨੌਕਰੀਆਂ ਦਿਵਾਉਣ ਵਿੱਚ ਮਦਦ ਕਰ ਸਕਦੀ ਸੀ।
ਇਹ ਵੀ ਪੜ੍ਹੋ: ਚੰਡੀਗੜ੍ਹ ਮੈਡੀਕਲ ਸਟੋਰ ਕਤਲ ਕਾਂਡ ਦੇ ਮੁਲਜ਼ਮਾਂ ਦਾ ਐਨਕਾਊਂਟਰ
ਪੂਜਾ ਚਾਰ ਤੋਂ ਪੰਜ ਮਹੀਨਿਆਂ ਤੋਂ ਏ. ਜੀ. ਆਈ. ਫਲੈਟ 'ਚ ਰਹਿ ਰਹੀ ਸੀ। ਜਾਂਚ ਦੌਰਾਨ ਇਹ ਖ਼ੁਲਾਸਾ ਹੋਇਆ ਹੈ ਕਿ ਪੂਜਾ ਕੋਲ ਪਹਿਲਾਂ ਹੀ ਲੈਟਰਹੈੱਡ ਸਨ। ਉਹ ਬਾਹਰੋਂ ਜਾਅਲੀ ਨਿਯੁਕਤੀ ਪੱਤਰ ਛਾਪ ਕੇ ਲੋਕਾਂ ਨੂੰ ਦਿੰਦੀ ਸੀ, ਉਨ੍ਹਾਂ ਨਾਲ ਧੋਖਾਧੜੀ ਕਰਦੀ ਸੀ। ਪੁਲਸ ਨੇ ਸਿਵਲ ਹਸਪਤਾਲ 'ਚ ਦੋਸ਼ੀ ਔਰਤ ਦੀ ਡਾਕਟਰੀ ਜਾਂਚ ਕਰਵਾਈ ਅਤੇ ਉਸ ਨੂੰ ਅਦਾਲਤ 'ਚ ਪੇਸ਼ ਕੀਤਾ, ਅਤੇ ਉਸ ਨੂੰ ਤਿੰਨ ਦਿਨਾਂ ਦੇ ਰਿਮਾਂਡ ਵਿਚ ਲਿਆ ਗਿਆ ਹੈ। ਜਾਂਚ ਵਿਚ ਸਾਹਮਣੇ ਆਇਆ ਹੈ ਇਹ ਇਕ ਵੱਡਾ ਅੰਤਰਰਾਜੀ ਰੈਕੇਟ ਹੈ। ਪੂਜਾ ਠਾਕੁਰ ਦਾ ਅਸਲੀ 'ਬੌਸ' ਦਿੱਲੀ 'ਚ ਬੈਠਾ ਹੈ, ਜੋ ਉੱਥੋਂ ਪੂਰਾ ਨੈੱਟਵਰਕ ਚਲਾਉਂਦਾ ਹੈ। ਔਰਤ ਨੇ ਪੀੜਤਾਂ ਨੂੰ ਦੱਸਿਆ ਕਿ ਉਸ ਦਾ ਮੁੱਖ ਦਫ਼ਤਰ ਦਿੱਲੀ 'ਚ ਹੈ ਅਤੇ ਇਕ 'ਰਾਈਡਰ' ਹਰ ਦੂਜੇ ਦਿਨ ਉੱਥੋਂ ਪੈਸੇ ਲੈਣ ਲਈ ਆਉਂਦਾ ਹੈ।
ਇਹ ਵੀ ਪੜ੍ਹੋ: ਪੰਜਾਬ 'ਚ 48 ਘੰਟੇ ਅਹਿਮ! ਮੌਸਮ ਦੀ ਹੋਈ ਵੱਡੀ ਭਵਿੱਖਬਾਣੀ, 4 ਦਿਨ ਮੀਂਹ ਤੇ ਹਨ੍ਹੇਰੀ-ਤੂਫ਼ਾਨ ਦਾ Alert
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਪੰਜਾਬ ਤੇ J&K ਦੇ ਸਰਹੱਦੀ ਜ਼ਿਲ੍ਹਿਆਂ ਦੀ ਬਦਲ ਜਾਏਗੀ ਨੁਹਾਰ ! ਦਹਾਕਿਆਂ ਤੋਂ ਲਟਕਿਆ ਪ੍ਰਾਜੈਕਟ ਪੂਰਾ ਹੋਣ ਕੰਢੇ
NEXT STORY