ਜਲੰਧਰ (ਵਰੁਣ)–2 ਮਹੀਨੇ ਪਹਿਲਾਂ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਪ੍ਰੇਮੀ ਨਾਲ ਭੱਜੀ ਔਰਤ ਅਚਾਨਕ ਵਾਪਸ ਮੁੜ ਆਈ। ਜਿਵੇਂ ਹੀ ਔਰਤ ਅਤੇ ਉਸ ਦਾ ਪਤੀ ਥਾਣਾ ਨੰਬਰ 7 ਵਿਚ ਆਹਮੋ-ਸਾਹਮਣੇ ਹੋਏ ਤਾਂ ਹੰਗਾਮਾ ਹੋ ਗਿਆ। ਦੋਵਾਂ ਨੇ ਇਕ-ਦੂਜੇ ਨਾਲ ਰਹਿਣ ਤੋਂ ਨਾਂਹ ਕਰ ਦਿੱਤੀ ਪਰ ਪਤੀ ਦੀ ਦਲੀਲ ਸੀ ਕਿ ਉਸ ਦੇ ਦੋਵੇਂ ਬੱਚੇ ਉਸ ਨੂੰ ਸੌਂਪੇ ਜਾਣ ਕਿਉਂਕਿ ਉਸ ਦੀ ਪਤਨੀ ਅਤੇ ਪ੍ਰੇਮੀ ਬੱਚਿਆਂ ਦਾ ਨੁਕਸਾਨ ਕਰ ਸਕਦੇ ਹਨ।
ਪੀੜਤ ਪਤੀ ਨੇ ਦੱਸਿਆ ਕਿ ਉਹ ਗੜ੍ਹਾ ਰੋਡ ’ਤੇ ਪਰੌਂਠੇ ਅਤੇ ਚਾਹ ਦਾ ਕੰਮ ਕਰਦਾ ਹੈ। ਕੁਝ ਸਮਾਂ ਪਹਿਲਾਂ ਇਕ ਨੌਜਵਾਨ ਦੁਕਾਨ ’ਤੇ ਗਾਹਕ ਬਣ ਕੇ ਆਉਣ-ਜਾਣ ਲੱਗ ਗਿਆ। ਉਹ ਵਧੇਰੇ ਉਸ ਦੀ ਗੈਰ-ਮੌਜੂਦਗੀ ਵਿਚ ਆਉਂਦਾ ਸੀ। ਅਕਸਰ ਉਹ ਉਸ ਦੀ ਪਤਨੀ ਨਾਲ ਗੱਲਾਂ ਕਰਦਾ ਅਤੇ ਜਦੋਂ ਉਹ ਆਉਂਦਾ ਤਾਂ ਉਕਤ ਨੌਜਵਾਨ ਦੁਕਾਨ ਤੋਂ ਚਲਾ ਜਾਂਦਾ।
ਇਹ ਵੀ ਪੜ੍ਹੋ: Punjab: ਰਾਧਾ ਸੁਆਮੀ ਸਤਿਸੰਗ ਘਰ ਨੇੜੇ ਵੱਡਾ ਹਾਦਸਾ, ਬੱਸ ਤੇ ਟਿੱਪਰ ਦੀ ਭਿਆਨਕ ਟੱਕਰ, ਇਕ ਦੀ ਮੌਤ
ਪੀੜਤ ਪਤੀ ਨੇ ਕੁਝ ਤਸਵੀਰਾਂ ਵਿਖਾ ਕੇ ਦੋਸ਼ ਲਾਇਆ ਕਿ 2 ਮਹੀਨੇ ਪਹਿਲਾਂ ਉਸ ਦੀ ਪਤਨੀ ਦੋਵਾਂ ਬੱਚਿਆਂ ਨੂੰ ਨਾਲ ਲੈ ਕੇ ਉਸ ਨੌਜਵਾਨ ਨਾਲ ਮੋਟਰਸਾਈਕਲ ’ਤੇ ਬੈਠ ਕੇ ਕਿਤੇ ਚਲੀ ਗਈ। ਉਸ ਨੇ ਪਤਨੀ ਨੂੰ ਕਾਫ਼ੀ ਲੱਭਿਆ ਪਰ ਕੋਈ ਸੁਰਾਗ ਨਹੀਂ ਲੱਗਾ ਪਰ ਸ਼ਨੀਵਾਰ ਨੂੰ ਅਚਾਨਕ ਆਪਣੇ ਪੇਕੇ ਘਰ ਮੁੜ ਆਈ। ਜਿਵੇਂ ਹੀ ਉਸ ਨੇ ਥਾਣੇ ਸੂਚਨਾ ਦਿੱਤੀ ਤਾਂ ਪੁਲਸ ਨੇ ਦੋਵਾਂ ਧਿਰਾਂ ਨੂੰ ਥਾਣੇ ਬੁਲਾਇਆ ਪਰ ਔਰਤ ਦੇ ਘਰੋਂ ਕੋਈ ਨਹੀਂ ਆਇਆ, ਜਦਕਿ ਉਸ ਦੇ ਪ੍ਰੇਮੀ ਦੇ ਘਰ ਵਾਲੇ ਥਾਣੇ ਪਹੁੰਚ ਗਏ।
ਪੀੜਤ ਪਤੀ ਦਾ ਕਹਿਣਾ ਹੈ ਕਿ ਉਸ ਨੌਜਵਾਨ ਨੂੰ ਵੀ ਥਾਣੇ ਤਲਬ ਕੀਤਾ ਜਾਵੇ ਪਰ ਉਹ ਨੌਜਵਾਨ ਪਿੰਡ ਚਲਿਆ ਗਿਆ ਸੀ। ਓਧਰ ਔਰਤ ਦਾ ਕਹਿਣਾ ਹੈ ਕਿ ਉਸ ਦਾ ਪਤੀ ਉਸ ਨਾਲ ਕੁੱਟਮਾਰ ਕਰਦਾ ਹੈ, ਜਿਸ ਕਾਰਨ ਉਹ ਉਸ ਨਾਲ ਨਹੀਂ, ਸਗੋਂ ਆਪਣੇ ਪ੍ਰੇਮੀ ਨਾਲ ਰਹਿਣਾ ਚਾਹੁੰਦੀ ਹੈ। ਪਤੀ ਨੇ ਵੀ ਪਤਨੀ ਨੂੰ ਨਾਲ ਲਿਜਾਣ ਤੋਂ ਮਨ੍ਹਾ ਕਰ ਦਿੱਤਾ ਪਰ ਉਸ ਨੇ ਬੱਚਿਆਂ ਨੂੰ ਉਸ ਦੇ ਹਵਾਲੇ ਕਰਨ ਦੀ ਮੰਗ ਕੀਤੀ।
ਇਹ ਵੀ ਪੜ੍ਹੋ: ਪੰਜਾਬ 'ਚ ਲਾਲ ਲਕੀਰ ਵਾਲੇ ਵਸਨੀਕਾਂ ਲਈ ਅਹਿਮ ਖ਼ਬਰ, ਸਰਕਾਰ ਨੇ ਕਰ 'ਤਾ ਵੱਡਾ ਐਲਾਨ
ਉਥੇ ਹੀ ਪੁਲਸ ਦਾ ਕਹਿਣਾ ਹੈ ਕਿ ਦੋਵਾਂ ਧਿਰਾਂ ਦੇ ਬਿਆਨ ਦਰਜ ਕੀਤੇ ਜਾ ਚੁੱਕੇ ਹਨ। ਦੋਵੇਂ ਇਕ-ਦੂਜੇ ਨਾਲ ਨਹੀਂ ਰਹਿਣਾ ਚਾਹੁੰਦੇ, ਜਿਸ ਕਾਰਨ ਦੋਵਾਂ ਪਰਿਵਾਰਾਂ ਨੂੰ ਇਕੱਠੇ ਬੈਠ ਕੇ ਜੋ ਤੈਅ ਕਰਨਾ ਹੋਵੇਗਾ, ਉਹ ਕਰ ਸਕਦੇ ਹਨ ਪਰ ਦੋਵਾਂ ਧਿਰਾਂ ਵਿਚੋਂ ਕਿਸੇ ਨੇ ਜੇਕਰ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਭੰਗ ਕੀਤਾ ਤਾਂ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ: ਪਟਿਆਲਾ ਦੀ ਸੈਂਟਰਲ ਜੇਲ੍ਹ 'ਚ ਬੰਦ ਕੈਦੀ ਦੀ ਮੌਤ, ਪਰਿਵਾਰ ਨੇ ਲਾਏ ਵੱਡੇ ਇਲਜ਼ਾਮ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਨੂੰ ਸਿੱਖ ਪੰਥ ਦੇ ਰਿਹਾ ਸਮਰਥਨ: ਭਾਈ ਗਰੇਵਾਲ
NEXT STORY