ਚੰਡੀਗੜ੍ਹ (ਭਗਵਤ) : ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਰੱਖੜੀ ਵਾਲੇ ਦਿਨ ਔਰਤਾਂ ਨੂੰ ਤੋਹਫ਼ਾ ਦਿੰਦਿਆਂ ਬੱਸ ਸੇਵਾ ਮੁਫ਼ਤ ਕੀਤੀ ਗਈ ਹੈ। 11 ਅਗਸਤ ਨੂੰ ਆਪਣੇ ਭਰਾਵਾਂ ਨੂੰ ਰੱਖੜੀ ਬੰਨ੍ਹਣ ਜਾਣ ਲਈ ਔਰਤਾਂ ਸੀ. ਟੀ. ਯੂ. ਦੀਆਂ ਬੱਸਾਂ 'ਚ ਮੁਫ਼ਤ ਸਫ਼ਰ ਕਰ ਸਕਣਗੀਆਂ। ਔਰਤਾਂ ਨੂੰ ਚੰਡੀਗੜ੍ਹ ਤੋਂ ਪੰਚਕੂਲਾ ਅਤੇ ਮੋਹਾਲੀ ਜਾਣ ਲਈ ਸੀ. ਟੀ. ਯੂ. ਬੱਸਾਂ 'ਚ ਮੁਫ਼ਤ ਸਫ਼ਰ ਦੀ ਸਹੂਲਤ ਮਿਲੇਗੀ। 10 ਅਗਸਤ ਮਤਲਬ ਕਿ ਅੱਜ ਰਾਤ 12 ਵਜੇ ਤੋਂ ਅਗਲੇ 24 ਘੰਟੇ ਤੱਕ ਇਹ ਸਹੂਲਤ ਔਰਤਾਂ ਨੂੰ ਮਿਲੇਗੀ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਬਿਕਰਮ ਮਜੀਠੀਆ ਜੇਲ੍ਹ 'ਚੋਂ ਆਉਣਗੇ ਬਾਹਰ, ਹਾਈਕੋਰਟ ਨੇ ਦਿੱਤੀ ਜ਼ਮਾਨਤ
ਅਜਿਹੇ 'ਚ ਰੱਖੜੀ ਵਾਲੇ ਦਿਨ ਸੀ. ਟੀ. ਯੂ. ਦੀਆਂ ਬੱਸਾਂ 'ਚ ਭੀੜ ਦੇਖਣ ਨੂੰ ਮਿਲ ਸਕਦੀ ਹੈ। ਇਸ ਲਈ ਸੀ. ਟੀ. ਯੂ. ਨੇ ਪੂਰੀ ਤਰ੍ਹਾਂ ਤਿਆਰੀ ਕਰ ਲਈ ਹੈ ਅਤੇ ਬੱਸਾਂ 'ਚ ਔਰਤਾਂ ਦੇ ਬੈਠਣ ਦੀ ਉਚਿਤ ਵਿਵਸਥਾ ਕੀਤੀ ਹੋਈ ਹੈ। ਬੱਸ ਕੰਡਕਟਰਾਂ ਨੂੰ ਵੀ ਇਸ ਸਬੰਧੀ ਜਾਣਕਾਰੀ ਦੇ ਦਿੱਤੀ ਗਈ ਹੈ।
ਇਹ ਵੀ ਪੜ੍ਹੋ : 'ਆਪ' ਵਿਧਾਇਕ ਨੂੰ ਜਾਨੋਂ ਮਾਰਨ ਦੀ ਧਮਕੀ, ਗੋਲਡੀ ਬਰਾੜ ਦਾ ਸਾਥੀ ਦੱਸ ਗੈਂਗਸਟਰ ਨੇ ਮੰਗੀ ਫ਼ਿਰੌਤੀ
ਔਰਤਾਂ ਨੂੰ ਇਹ ਲਾਭ ਬਿਨਾਂ ਕਿਸੇ ਵਿਘਨ ਦੇ ਮਿਲ ਸਕੇ, ਇਹ ਯਕੀਨੀ ਬਣਾਇਆ ਗਿਆ ਹੈ। ਦੱਸਣਯੋਗ ਹੈ ਕਿ ਪੰਜਾਬ 'ਚ ਸਰਕਾਰ ਵੱਲੋਂ ਔਰਤਾਂ ਲਈ ਸਫ਼ਰ ਮੁਫ਼ਤ ਕੀਤਾ ਹੋਇਆ ਹੈ। ਅਜਿਹੇ 'ਚ ਪੰਜਾਬ ਦੀਆਂ ਬੱਸਾਂ 'ਚ ਵੀ ਰੱਖੜੀ ਦੇ ਦਿਨ ਔਰਤਾਂ ਹਰ ਰੋਜ਼ ਦੀ ਤਰ੍ਹਾਂ ਮੁਫ਼ਤ ਹੀ ਸਫ਼ਰ ਕਰਨਗੀਆਂ। ਚੰਡੀਗੜ੍ਹ ਨਾਲ ਲੱਗਦੇ ਹਰਿਆਣਾ 'ਚ ਵੀ ਬੱਸਾਂ 'ਚ ਔਰਤਾਂ ਨੂੰ ਮੁਫ਼ਤ ਸਫ਼ਰ ਕਰਨ ਦੀ ਸਹੂਲਤ ਦਿੱਤੀ ਗਈ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਫਰੀਦਕੋਟ ਪੁਲਸ ਨੂੰ ਮਿਲਿਆ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਰਿਮਾਂਡ
NEXT STORY