ਜਲੰਧਰ (ਮਾਹੀ)- ਦਿਹਾਤੀ ਦੇ ਥਾਣਾ ਮਕਸੂਦਾਂ ਦੇ ਅਧੀਨ ਆਉਂਦੇ ਜਲੰਧਰ-ਹੁਸ਼ਿਆਰਪੁਰ ਪੁਰਾਣੀ ਰੋਡ ’ਤੇ ਸਥਿਤ ਸ਼ੇਖੇ ਪੁਲ ਨੇੜੇ ਟਰੱਕ ਡਰਾਈਵਰ ਕੋਲੋਂ ਔਰਤ ਧੋਖੇ ਨਾਲ ਨਕਦੀ ਅਤੇ ਮੋਬਾਇਲ ਲੈ ਕੇ ਫਰਾਰ ਹੋ ਜਾਣ ਦੀ ਸੂਚਨਾ ਪ੍ਰਾਪਤ ਹੋਈ ਹੈ। ਜਿਸ ਸਬੰਧੀ ਟਰੱਕ ਡਰਾਈਵਰ ਜਾਹਿਦ ਅਲੀ ਪੁੱਤਰ ਮੁਹੰਮਦ ਇਕਬਾਲ ਅਲੀ ਵਾਸੀ ਕਾਜੀਕੁੰਡ ਸ਼੍ਰੀਨਗਰ ਨੇ ਦੱਸਿਆ ਕਿ ਉਹ ਕਸ਼ਮੀਰ ਤੋਂ ਹੁਸ਼ਿਆਰਪੁਰ ਨੂੰ ਗੇੜਾ ਲੈ ਕੇ ਜਾ ਰਿਹਾ ਸੀ ਤਾਂ ਰਸਤੇ ’ਚ ਹਨੇਰਾ ਹੋਣ ਕਰਕੇ ਉਹ ਸ਼ੇਖੇ ਪੁਲ ਕੋਲ ਟਰੱਕ ਰੋਕ ਕੇ ਆਰਾਮ ਕਰ ਰਿਹਾ ਸੀ।
ਉਸ ਕੋਲ ਆ ਕੇ ਉਸ ਦੇ ਟਰੱਕ ਦੀ ਕਿਸੇ ਨੇ ਬਾਰੀ ਖੜ੍ਹਕਾਈ, ਜਦੋਂ ਉਸ ਨੇ ਬਾਰੀ ਖੋਲ੍ਹ ਕੇ ਵੇਖਿਆ ਤਾਂ ਬਾਹਰ 3 ਔਰਤਾਂ ਖੜ੍ਹੀਆਂ ਸਨ, ਜਿਨ੍ਹਾਂ ’ਚੋਂ ਇਕ ਔਰਤ ਨੇ ਉਸ ਨੂੰ ਆਪਣੇ ਝਾਂਸੇ ’ਚ ਲੈ ਕੇ ਉਸ ਦੇ ਟਰੱਕ ਦੇ ਅੰਦਰ ਵੜ ਗਈ। ਟਰੱਕ ਦੇ ਅੰਦਰ ਦਾਖ਼ਲ ਹੁੰਦਿਆਂ ਸਾਰ ਹੀ ਔਰਤ ਨੇ ਉਸ ਨੂੰ ਧਮਕਾਉਣਾ ਸ਼ੁਰੂ ਕਰ ਦਿੱਤਾ ਕਿ ਜੋ ਕੁਝ ਵੀ ਹੈ ਉਹ ਉਸ ਦੇ ਹਵਾਲੇ ਕਰ ਦੇਵੇ ਨਹੀਂ ਤਾਂ ਉਹ ਰੌਲਾ ਪਾ ਕੇ ਉਸ 'ਤੇ ਜਬਰ-ਜ਼ਿਨਾਹ ਦਾ ਦੋਸ਼ ਲਾ ਦੇਵੇਗੀ। ਉਸ ਨੇ ਦੱਸਿਆ ਕਿ ਜਦੋਂ ਉਸ ਨੇ ਹੋਰ ਨਕਦੀ ਦੇਣ ਤੋਂ ਇਨਕਾਰ ਕੀਤਾ ਤਾਂ ਉਸ ਦੀਆਂ 2 ਸਾਥਣ ਔਰਤਾਂ ਵੀ ਆ ਗਈਆਂ ਅਤੇ ਉਹ ਰਲ ਕੇ ਉਸ ਦੀ ਜੇਬ ’ਚੋਂ ਮੋਬਾਇਲ ਅਤੇ ਤਕਰੀਬਨ 4500 ਰੁਪਏ ਦੀ ਨਕਦੀ ਲੈ ਗਈਆਂ।
ਇਹ ਵੀ ਪੜ੍ਹੋ- CM ਭਗਵੰਤ ਮਾਨ ਤੇ ਰਾਜਪਾਲ ਵਿਚਾਲੇ ਜੰਗ ਹੋਈ ਤੇਜ਼, ਆਪੋ-ਆਪਣੀ ਗੱਲ 'ਤੇ ਅੜੀਆਂ ਦੋਵੇਂ ਧਿਰਾਂ
ਉਸ ਨੇ ਦੱਸਿਆ ਕਿ ਉਸ ਨੇ ਪੁਲਸ ਨੂੰ ਸ਼ਿਕਾਇਤ ਨਹੀਂ ਦਿੱਤੀ, ਕਿਉਂਕਿ ਉਹ ਦੂਰ ਦਾ ਰਹਿਣ ਵਾਲਾ ਹੈ। ਇਸ ਸਬੰਧੀ ਥਾਣਾ ਮਕਸੂਦਾਂ ਦੇ ਐੱਸ. ਐੱਚ. ਓ. ਸਿਕੰਦਰ ਸਿੰਘ ਦੱਸਿਆ ਕਿ ਉਨ੍ਹਾਂ ਨੂੰ ਇਸ ਸਬੰਧੀ ਕੋਈ ਵੀ ਸ਼ਿਕਾਇਤ ਦਰਜ ਨਹੀਂ ਕਰਵਾਈ ਗਈ, ਜੇਕਰ ਕਿਸੇ ਵੱਲੋਂ ਉਨ੍ਹਾਂ ਨੂੰ ਸ਼ਿਕਾਇਤ ਦਿੱਤੀ ਜਾਂਦੀ ਹੈ ਅਤੇ ਕਾਰਵਾਈ ਕਰਕੇ ਔਰਤਾਂ ਨੂੰ ਕਾਬੂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਐੱਸ. ਐੱਸ. ਪੀ. ਮੁਖਵਿੰਦਰ ਸਿੰਘ ਭੁੱਲਰ ਦੇ ਆਦੇਸ਼ ਅਨੁਸਾਰ ਮਕਸੂਦਾਂ ਇਲਾਕੇ ’ਚ 112 ਨੰ. ਗੱਡੀ ਲਾਈ ਗਈ ਹੈ, ਜੋ ਜਨਤਾ ਦੀ ਹਿਫਾਜ਼ਤ ਕਰੇਗੀ। ਟੋਲ ਫ੍ਰੀ ਨੰਬਰ 112 ’ਤੇ ਕਰਨ ਨਾਲ ਹੀ ਪੁਲਸ ਪਾਰਟੀ ਮੌਕੇ ’ਤੇ ਪਹੁੰਚੇਗੀ। ਉਨ੍ਹਾਂ ਕਿਹਾ ਕਿ ਜੇਕਰ ਰਾਤ ਦੇ ਸਮੇਂ ਸਿਰ ਨੂੰ ਕੋਈ ਵੀ ਪ੍ਰੇਸ਼ਾਨੀ ਹੁੰਦੀ ਹੈ ਤਾਂ ਇਸ ਨੰਬਰ ’ਤੇ ਕੋਈ ਵੀ ਕਾਲ ਕਰ ਸਕਦਾ ਹੈ।
ਇਹ ਵੀ ਪੜ੍ਹੋ- ਹੁਸ਼ਿਆਰਪੁਰ ਵਿਖੇ ਭੈਣ-ਭਰਾ ਨਾਲ ਵਾਪਰਿਆ ਦਰਦਨਾਕ ਹਾਦਸਾ, 40 ਦਿਨ ਪਹਿਲਾਂ ਵਿਆਹੀ ਭੈਣ ਦੀ ਹੋਈ ਮੌਤ
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।
ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani
ਅੰਮ੍ਰਿਤਸਰ 'ਚ ਤੇਜ਼ ਮੀਂਹ ਤੇ ਤੂਫ਼ਾਨ ਨੇ ਤੋੜਿਆ 53 ਸਾਲਾਂ ਦਾ ਰਿਕਾਰਡ, ਡਿੱਗੇ ਦਰੱਖਤ ਅਤੇ ਬਿਜਲੀ ਦੇ ਖੰਬੇ
NEXT STORY