ਨਾਭਾ (ਖੁਰਾਣਾ) : ਪਿੰਡ ਦੁਲੱਦੀ ਵਿਖੇ ਸ਼ੈਲਰ ਦੀ ਛੱਤ 'ਤੇ ਕੰਮ ਕਰਦੇ ਸਮੇਂ ਡਿੱਗਣ ਕਾਰਨ ਇਕ ਵਿਅਕਤੀ ਦੀ ਹੋਈ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਸਿਵ ਸ਼ਕਤੀ ਰਾਈਸ ਮਿਲ ਪਿੰਡ ਦੁਲੱਦੀ ਨਜ਼ਦੀਕ ਟਿੱਲਾ ਸਾਹਿਬ ਵਿਖੇ ਸ਼ੈਲਰ ਦੀ ਛੱਤ 'ਤੇ ਪੁਰਾਣੀਆਂ ਸੀਮੇਂਟ ਦੀ ਚਾਦਰਾਂ ਪਾਉਣ ਦਾ ਕੰਮ ਕਰ ਰਿਹਾ ਸੀ ਤਾਂ ਅਚਾਨਕ ਇਕ ਸੀਮੇਂਟ ਦੀ ਚਾਦਰ ਟੁੱਟ ਗਈ ਤੇ ਵਿਅਕਤੀ ਥੱਲੇ ਡਿੱਗ ਗਿਆ ਜਿਸ ਨੂੰ ਤੁਰੰਤ ਨਾਭਾ ਦੇ ਸਰਕਾਰੀ ਹਸਪਤਾਲ ਲਿਆਂਦਾ ਗਿਆ ਜਿੱਥੇ ਡਾਕਟਰਾਂ ਵੱਲੋਂ ਉਸ ਨੂੰ ਪਟਿਆਲੇ ਰਾਜਿੰਦਰਾ ਹਸਪਤਾਲ ਰੈਫਰ ਕਰ ਦਿੱਤਾ ਜ਼ਖਮਾਂ ਨੂੰ ਨਾ ਝੱਲਦਾ ਹੋਇਆ ਉਸ ਦੀ ਮੌਤ ਹੋ ਗਈ।
ਸਹਾਇਕ ਥਣੇਦਾਰ ਮੇਵਾ ਸਿੰਘ ਨੇ ਦੱਸਿਆ ਕਿ ਸਾਡੇ ਕੋਲੇ ਇਤਲਾਹ ਆਈ ਸੀ ਕਿ ਪਵਨ ਕੁਮਾਰ 45 ਪੁੱਤਰ ਦੇਸਰਾਜ ਵਾਸੀ ਜੇਲ ਰੋਡ 40 ਨੰਬਰ ਫਾਟਕ ਹਾਲ ਗੋਬਿੰਦ ਨਗਰ ਨਾਭਾ। ਜੋ ਕਿ ਪਿੰਡ ਦੁਲੱਦੀ ਵਿਖੇ ਮਜ਼ਦੂਰੀ ਕਰਦਾ ਸ਼ੈਲਰ ਦੀ ਛੱਤ ਤੋਂ ਡਿੱਗ ਕੇ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਪਵਨ ਕੁਮਾਰ ਦੇ ਪੁੱਤਰ ਦਰਸ਼ਨ ਸਿੰਘ ਦੇ ਬਿਆਨਾਂ 'ਤੇ 174 ਦੀ ਕਾਰਵਾਈ ਅਮਲ ਵਿਚ ਲਿਆਂਦੀ ਗਈ।
ਪੰਜਾਬ ਵਿਚ ਹੋ ਗਿਆ ਵੱਡਾ ਧਮਾਕਾ, ਪੂਰਾ ਇਲਾਕਾ ਕੰਬਿਆ
NEXT STORY